PUBG Mobile Could Be Back In India Soon

ਨੌਜਵਾਨਾਂ ‘ਚ ਮਸ਼ਹੂਰ PUBG ਮੋਬਾਇਲ ਗੇਮ ਨੂੰ ਕਰੀਬ ਦੋ ਮਹੀਨੇ ਪਹਿਲਾਂ ਸਾਇਬਰ ਸੁਰੱਖਿਆ ਦੇ ਫਿਕਰਾਂ ਨੂੰ ਦੇਖਦਿਆਂ ਭਾਰਤ ‘ਚ ਪਾਬੰਦੀ ਲਾਈ ਗਈ ਸੀ। ਸੂਤਰਾਂ ਮੁਤਾਬਕ ਪਬਜੀ ਭਾਰਤ ‘ਚ ਫਿਰ ਤੋਂ ਵਾਪਸੀ ਕਰ ਸਕਦਾ ਹੈ।

PUBG Mobile ਦੀ ਪੇਰੇਂਟ ਸਾਊਥ ਕੋਰਿਅਨ ਕੰਪਨੀ ਪਿਛਲੇ ਕੁਝ ਹਫਤਿਆਂ ਤੋਂ ਗਲੋਬਲ ਸਰਵਿਸ ਪ੍ਰੋਵਾਇਡਰਸ ਦੇ ਨਾਲ ਗੱਲਬਾਤ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਯੂਜ਼ਰਸ ਦੇ ਡਾਟਾ ਨੂੰ ਦੇਸ਼ ਤੋਂ ਬਾਹਰ ਕੀਤੇ ਜਾਣ ‘ਤੇ ਚਿੰਤਾ ਜ਼ਾਹਰ ਕਰਦਿਆਂ ਕੰਪਨੀ ਭਾਰਤ ਦੇ ਯੂਜ਼ਰਸ ਦਾ ਡਾਟਾ ਭਾਰਤ ‘ਚ ਹੀ ਸਟੋਰ ਕਰਨ ਲਈ ਹਿੱਸੇਦਾਰਾਂ ਨਾਲ ਗੱਲ ਕਰ ਰਹੀ ਹੈ।

ਸੂਤਰਾਂ ਮੁਤਾਬਕ ਗੇਮਿੰਗ ਦੇ ਇਸ ਦਿੱਗਜ਼ ਨੇ ਨਿੱਜੀ ਤੌਰ ‘ਤੇ ਦੇਸ਼ ‘ਚ ਕੁਝ ਹਾਈ-ਪ੍ਰੋਫਾਈਲ ਸਟ੍ਰੀਮਰਸ ਨੂੰ ਸੂਚਿਤ ਕੀਤਾ ਹੈ ਕਿ ਉਹ ਇਸ ਸਾਲ ਦੇ ਅੰਤ ਤੋਂ ਪਹਿਲਾਂ ਭਾਰਤ ‘ਚ ਸੇਵਾ ਫਿਰ ਤੋਂ ਸ਼ੁਰੂ ਕਰਨ ਦੀ ਉਮੀਦ ਕਰ ਰਿਹਾ ਹੈ।

ਕੰਪਨੀ ਇਸ ਹਫਤੇ ਭਾਰਤ ਲਈ ਆਪਣੀ ਭਵਿੱਖ ਦੀਆਂ ਯੋਜਨਾਵਾਂ ਬਾਰੇ ਇਕ ਐਲਾਨ ਕਰ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀ ਅਗਲੇ ਹਫਤੇ ਦੀਵਾਲੀ ਦੇ ਤਿਉਹਾਰ ਦੌਰਾਨ ਦੇਸ਼ ‘ਚ ਮਾਰਕੀਟਿੰਗ ਅਭਿਆਨ ਚਲਾਉਣ ਦੀ ਵੀ ਯੋਜਨਾ ਬਣਾ ਰਹੀ ਹੈ।

ਇੰਡਸਟਰੀ ਦੇ ਇਕ ਐਗਜ਼ੀਕਿਊਟਿਵ ਨੇ ਕਿਹਾ ਹਾਲ ਹੀ ਦੇ ਚਾਰ ਹਫਤਿਆਂ ‘ਚ PUBG ਨੇ ਸੌਫਟਬੈਂਕ ਸਮਰਥਤ ਪੇਟੀਐਮ ਤੇ ਟੈਲੀਕੌਮ ਦਿੱਗਜ ਏਅਰਟੈਲ ਸਮੇਤ ਕਈ ਸਥਾਨਕ ਕੰਪਨੀਆਂ ਨਾਲ ਗੱਲਬਾਤ ਕੀਤੀ ਹੈ। ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਉਹ ਦੇਸ਼ ‘ਚ ਮਸ਼ਹੂਰ ਮੋਬਾਇਲ ਗੇਮ ਨੂੰ ਪ੍ਰਕਾਸ਼ਿਤ ਕਰਨ ‘ਚ ਰੁਚੀ ਰੱਖਦੇ ਹਨ ਜਾਂ ਨਹੀਂ। ਹਾਲਾਂਕਿ ਪੇਟੀਐਮ ਨੇ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ।

ਚੀਨੀ ਦਿੱਗਜ਼ Tencent ਨੇ ਸ਼ੁਰੂ ‘ਚ ਭਾਰਤ ‘ਚ PUBG ਮੋਬਾਇਲ ਐਪ ਪਬਲਿਸ਼ ਕੀਤਾ ਸੀ। ਨਵੀਂ ਦਿੱਲੀ ਵੱਲੋਂ PUBG ਮੋਬਾਇਲ ‘ਤੇ ਪਾਬੰਦੀ ਲਾਉਣ ਤੋਂ ਬਾਅਦ, ਗੇਮਿੰਗ ਫਰਮ ਨੇ ਦੇਸ਼ ‘ਚ Tecent ਦੇ ਨਾਲ ਪ੍ਰਕਾਸ਼ਨ ਸਬੰਧਾਂ ‘ਚ ਕਟੌਤੀ ਕੀਤੀ। ਪਾਬੰਦੀ ਤੋਂ ਪਹਿਲਾਂ PUBG ਮੋਬਾਇਲ ਦੀ ਸਮੱਗਰੀ ਨੂੰ Tencent ਕਲਾਊਡ ‘ਤੇ ਹੋਸਟ ਕੀਤਾ ਗਿਆ ਸੀ।

ਜੱਗੀ ਜੌਹਲ ਨੂੰ ਮਿਲੀ ਹਾਈਕੋਰਟ ਤੋਂ ਜ਼ਮਾਨਤ, ਪਰ ਅਜੇ ਨਹੀਂ ਹੋ ਸਕੇਗੀ ਰਿਹਾਈ

ਭਾਰਤ ‘ਚ 50 ਮਿਲੀਅਨ ਤੋਂ ਜ਼ਿਆਦਾ ਮਾਸਕ ਐਕਟਿਵ ਯੂਜ਼ਰਸ ਦੇ ਨਾਲ PUBG ਮੋਬਾਇਲ ਦੇਸ਼ ‘ਚ ਬੈਨ ਹੋਣ ਤੋਂ ਪਹਿਲਾਂ ਹੁਣ ਤਕ ਦਾ ਸ਼ਾਇਦ ਸਭ ਤੋਂ ਹਰਮਨਪਿਆਰਾ ਮੋਬਾਇਲ ਗੇਮ ਸੀ। ਹਾਲਾਂਕਿ PUBG ਦੀ ਵਾਪਸੀ ਇੰਡਸਟਰੀ ਦੇ ਕਈ ਪਲੇਅਰਸ ਲਈ ਮੁਸ਼ਕਿਲ ਖੜੀ ਕਰ ਸਕਦੀ ਹੈ ਜੋ ਕਿ ਇਸ ਦੀ ਗੈਰਮੌਜੂਦਗੀ ‘ਚ ਇਹੋ ਜਿਹਾ ਕੋਈ ਹੋਰ ਗੇਮ ਡਿਵੈਲਪ ਕਰ ਰਹੇ ਹਨ।

ਭਾਰਤ ਸਰਕਾਰ ਨੇ ਪਬਜੀ ਸਮੇਤ 118 ਮੋਬਾਇਲ ਐਪਸ ਤੇ ਦੋ ਸਤੰਬਰ ਨੂੰ ਪਾਬੰਦੀ ਲਾ ਦਿੱਤੀ ਸੀ। ਡਾਟਾ ਸਿਕਿਓਰਟੀ ਨੂੰ ਲੈਕੇ ਇਨ੍ਹਾਂ ਸਾਰੀਆਂ ਐਪਸ ਤੇ ਪਾਬੰਦੀ ਲਾਈ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

Source link

Related Articles

Stay Connected

0FansLike
3,427FollowersFollow
0SubscribersSubscribe
- Advertisement -spot_img

Latest Articles

%d bloggers like this: