HomeTrendingਪੀਐੱਮ ਮੋਦੀ ਨੇ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਦੇ ਆਗਾਜ਼ ਦਾ ਐਲਾਨ ਕੀਤਾ,...

ਪੀਐੱਮ ਮੋਦੀ ਨੇ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਦੇ ਆਗਾਜ਼ ਦਾ ਐਲਾਨ ਕੀਤਾ, #HealthID ਨਾਲ ਹੋਣਗੇ ਇਹ ਫਾਇਦੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ 74ਵੇਂ ਆਜ਼ਾਦੀ ਦਿਵਸ ‘ਤੇ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਦੇ ਆਗਾਜ਼ ਦਾ ਐਲਾਨ ਕੀਤਾ। ਪੀਐੱਮ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਿਸ਼ਨ ਦੇਸ਼ ਵਿਚ ਸਿਹਤ ਖੇਤਰ ‘ਚ ਇਕ ‘ਕ੍ਰਾਂਤੀ’ ਲਿਆਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੋਂ ਦੇਸ਼ ਵਿਚ ਇਕ ਨਵੀਂ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਇਹ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਹੈ। ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਭਾਰਤ ‘ਚ ਸਿਹਤ ਖੇਤਰ ‘ਚ ਇਕ ਨਵੀਂ ਕ੍ਰਾਂਤੀ ਲਿਆਵੇਗਾ।

ਪੀਐੱਮ ਮੋਦੀ ਨੇ ਇੱਥੇ ਇਕ ਹੈਲਥ ਆਈਡੀ ਕਾਰਡ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਵਨ ਹੈਲਥ ਆਈਡੀ ‘ਚ ਹਰੇਕ ਟੈਸਟ, ਹਰੇਕ ਬਿਮਾਰੀ ਦੀ ਜਾਣਕਾਰੀ ਹੋਵੇਗੀ ਕਿ ਕਿਹੜੀ ਦਵਾਈ ਤੁਹਾਨੂੰ ਕਿਸ ਡਾਕਟਰ ਨੇ ਦਿੱਤੀ ਸੀ, ਕੀ ਰਿਪੋਰਟ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ‘ਚ ਸਾਥ ਨਿਭਾ ਰਹੇ ਲੋਕਾਂ ਦਾ ਸਵਾਗਤ ਕਰਦਿਆਂ ਕਿਹਾ, ‘ਕੋਰੋਨਾ ਯੋਧਿਆਂ ਨੇ ‘ਸੇਵਾ ਪਰਮ ਧਰਮ’ ਦੇ ਮੰਤਰ ਨਾਲ ਦੇਸ਼ ਦੇ ਲੋਕਾਂ ਦੀ ਸੇਵਾ ਕੀਤੀ ਹੈ।
Source ANI

Must Read

spot_img
%d bloggers like this: