ਓਵਰਲੋਡ ਛੋਟਾ ਹਾਥੀ ਪਲਟਣ ਨਾਲ ਵਾਪਰਿਆ ਹਾਦਸਾ, 1 ਮੌਤ, 19 ਗੰਭੀਰ ਜ਼ਖਮੀ

0
899

ਭੋਗ ਚ ਸ਼ਾਮਲ ਹੋਣ ਲਈ ਛੋਟੇ ਹਾਥੀ ਚ ਸਵਾਰ ਹੋ ਕੇ ਜਾ ਰਹੇ ਸਨ 35 ਤੋਂ ਉਪਰ ਲੋਕ, ਚਾਲਕ ਕਾਬੂ

ਭਦੌੜ 14 ਅਗਸਤ (ਵਿਕਰਾਂਤ ਬਾਂਸਲ) ਪਿੰਡ ਦੀਪਗੜ੍ਹ ਵਿਖੇ ਭਦੌੜ ਵੱਲ ਆ ਰਿਹਾ ਸਵਾਰੀਆਂ ਨਾਲ ਓਵਰਲੋਡ ਛੋਟਾ ਹਾਥੀ ਬੇਕਾਬੂ ਹੋ ਕੇ ਪਲਟਣ ਕਾਰਨ 17 ਔਰਤਾਂ, ਇੱਕ ਬੱਚੇ ਅਤੇ ਇੱਕ ਵਿਆਕਤੀ ਸਮੇਤ 19 ਲੋਕ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਛੋਟਾ ਹਾਥੀ ਚਾਲਕ ਰਮਨਦੀਪ ਸਿੰਘ ਪੁੱਤਰ ਹਰੀ ਸਿੰਘ ਵਾਸੀ ਰਾਮਗੜ੍ਹ 35 ਸਵਾਰੀਆਂ ਲੱਦ ਕੇ ਭਦੌੜ ਵਿਖੇ ਔਰਤ ਦੇ ਭੋਗ ਸਮਾਗਮ ਚ ਸ਼ਾਮਲ  ਹੋਣ ਆ ਰਿਹਾ ਸੀ। ਟੈਂਪੂ ਰਾਮਗੜ੍ਹ ਤੋਂ ਚੱਲ ਕੇ ਜਦੋਂ ਦੀਪਗੜ੍ਹ ਪੁੱਜਾ ਓਵਰਲੋਡ ਹੋਣ ਕਾਰਨ ਬੇਕਾਬੂ ਹੋ ਗਿਆ ਅਤੇ ਪਲਟ ਗਿਆ। ਜਿਸ ਕਾਰਨ 17 ਔਰਤਾਂ, ਇੱਕ ਪੁਰਸ਼ ਅਤੇ ਇੱਕ ਛੋਟੀ ਬੱਚੀ ਸਮੇਤ 19 ਲੋਕ ਗੰਭੀਰ ਜ਼ਖ਼ਮੀ ਹੋ ਗਏ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਭਦੌੜ ਵਿਖੇ ਲਿਆਂਦਾ, ਜਿਨ੍ਹਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ, ਜਦੋਂ ਕਿ ਇੱਕ ਔਰਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਭਦੌੜ ਵਿਖੇ ਲੈ ਗਏ ਜਿੱਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਣ ਪ੍ਰਕਾਸ਼ ਕੌਰ ਪਤਨੀ ਨਛੱਤਰ ਸਿੰਘ ਵਾਸੀ ਰਾਮਗੜ੍ਹ ਜੋ ਕਿ ਆਪਣੀ ਧੀ ਦੇ ਭੋਗ ਤੇ ਸਮੁੱਚੇ ਲੋਕਾਂ ਨੂੰ ਲੈ ਕੇ ਆ ਰਹੀ ਸੀ ਵਜੋਂ ਹੋਈ ਹੇੈ। ਚਾਲਕ ਰਮਨਦੀਪ ਸਿੰਘ ਨੂੰ ਥਾਣਾ ਭਦੌੜ ਦੀ ਪੁਲਸ ਨੇ ਮੌਕੇ ਤੋਂ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ ਹੈ।

ਹਾਦਸੇ ਉਪਰੰਤ ਹਸਪਤਾਲ ਦੀਆਂ ਤਸਵੀਰਾਂ ।