Saturday, February 24, 2024
HomeNEWSEducationIf You Also Have This Idea Then Earn 50 Thousand Rupees A...

If You Also Have This Idea Then Earn 50 Thousand Rupees A Month, Know More Information


ਕਾਨਪੁਰ: ਜੇਕਰ ਤੁਹਾਡੇ ਕੋਲ ਇਲੈਕਟ੍ਰਿਕ ਨੁਕਸ ਨੂੰ ਰੋਕਣ ਦਾ ਕੋਈ ਆਈਡੀਆ ਹੈ ਤੇ ਆਈਆਈਟੀ ਕਾਨਪੁਰ ਇਸ ਨੂੰ ਪਸੰਦ ਕਰਦੀ ਹੈ ਤਾਂ ਸੰਸਥਾ ਤੁਹਾਨੂੰ ਇਸ ਦੇ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਵੇਗੀ। ਇਸ ਦੇ ਨਾਲ ਹੀ ਕੰਪਨੀ ਬਣਾਉਣ ਤੇ ਤਿਆਰ ਉਤਪਾਦ ਲਈ ਮਾਰਕੀਟ ਵੀ ਪ੍ਰਦਾਨ ਕਰੇਗੀ। ਇਹ ਪਾਵਰ ਸੈਕਟਰ ਵਿੱਚ ਸ਼ੁਰੂਆਤ ਦਾ ਸੁਪਨਾ ਵੇਖ ਰਹੇ ਨੌਜਵਾਨਾਂ ਨੂੰ ਉਡਾਣ ਦੇਵੇਗਾ।

ਦੇਸ਼ ਦੇ ਕਈ ਵੱਡੇ ਸੂਬਿਆਂ ਵਿੱਚ ਬਿਜਲੀ ਫਾਲਟ ਤੇ ਲਾਈਨ ਦੀਆਂ ਸਮੱਸਿਆਵਾਂ ਵੀ ਵਿਕਾਸ ਵਿੱਚ ਰੁਕਾਵਟ ਬਣ ਰਹੀਆਂ ਹਨ। ਹੁਣ ਆਈਆਈਟੀ ਕਾਨਪੁਰ ਪਾਵਰ ਫਾਇਨਾਸ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਬਿਜਲੀ ਖੇਤਰ ਵਿੱਚ ਇੱਕ ਨਵਾਂ ਚੈਪਟਰ ਲਿਖਣਾ ਚਾਹੁੰਦੀ ਹੈ ਤੇ ਇਸ ਦੇ ਲਈ ਸਟਾਰਟਅੱਪ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸ ਵਿੱਚ ਬਿਜਲੀ ਨੁਕਸ, ਘੱਟੋਘੱਟ ਲਾਈਨ ਨੁਕਸਾਨ, ਬਿਜਲੀ ਤੇ ਬਿਜਲੀ ਦੇ ਖੇਤਰ ਵਿਚ ਵਰਤੇ ਜਾ ਰਹੇ ਸਸਤੇ ਉਪਕਰਣ ਬਣਾਉਣ ਦੇ ਆਈਡੀਆ ਵਾਲੇ ਨੂੰ ਆਈਆਈਟੀ ਇੱਕ ਸਾਲ ਲਈ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।

ਪਰਸਨਲ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਇਸ ਵਿਚ ਸਿਖਲਾਈ ਤੇ ਉਤਪਾਦਾਂ ਦੇ ਮਾਹਰਾਂ ਦੀ ਰਾਇ ਵੀ ਸ਼ਾਮਲ ਹੋਵੇਗੀ। ਆਈਆਈਟੀ ਤਿੰਨ ਵਿਚਾਰਾਂ ਦੀ ਚੋਣ ਕਰੇਗੀ। ਆਈਆਈਟੀ ਇਲੈਕਟ੍ਰੀਕਲ ਇੰਜੀਨੀਅਰਿੰਗ ਪ੍ਰੋ. ਅੰਕੁਸ਼ ਸ਼ਰਮਾ ਨੇ ਦੱਸਿਆ ਕਿ ਇਹ ਪ੍ਰਾਜੈਕਟ ਤਿੰਨ ਸਾਲ ਪੁਰਾਣਾ ਹੈ। ਹਰ ਸਾਲ 30 ਭਾਗੀਦਾਰਾਂ ਨੂੰ ਸਿਖਲਾਈ ਦਿੱਤੀ ਜਾਏਗੀ। ਇਸ ਵਿੱਚ ਬਿਜਲੀ ਖੇਤਰ ਦੀਆਂ ਕੰਪਨੀਆਂ ਦੇ ਇੰਜਨੀਅਰ ਤੇ ਯੂਨੀਵਰਸਿਟੀ ਮਾਹਰ ਸ਼ਾਮਲ ਹੋਣਗੇ। ਉਨ੍ਹਾਂ ਨੂੰ ਨਵੀਂ ਤਕਨੀਕ ਬਾਰੇ ਦੱਸਿਆ ਜਾਵੇਗਾ।

ਅਦਾਕਾਰੀ ਮੇਰੀ ਕਿਰਤ ਹੈ, ਕਰਦਾ ਰਹਾਂਗਾ : ਦੀਪ ਸਿੱਧੂ | Deep Sidhu interview | Shambu Morcha

ਮੇਕ ਇਨ ਇੰਡੀਆ ਨੂੰ ਹੁਲਾਰਾ:

ਆਈਆਈਟੀ ਦੇ ਡਾਇਰੈਕਟਰ ਪ੍ਰੋ. ਅਭੈ ਕਰੰਦੀਕਰ ਨੇ ਕਿਹਾ ਕਿ ਮੇਕ ਇਨ ਇੰਡੀਆ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਹੁਣ ਤੱਕ ਬਿਜਲੀ ਖੇਤਰ ਵਿੱਚ ਬਹੁਤ ਸਾਰੇ ਉਪਕਰਣ ਚੀਨ ਤੇ ਹੋਰ ਦੇਸ਼ਾਂ ਤੋਂ ਆ ਰਹੇ ਸੀ। ਇਸ ਵਿੱਚ ਰੀਲੇ, ਟ੍ਰਾਂਸਫਾਰਮਰ ਆਦਿ ਸ਼ਾਮਲ ਹਨ।

Gold and Silver Rate: ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਫਿਰ ਤੇਜ਼ੀ, ਜਾਣੋ ਤਾਜ਼ਾ ਭਾਅ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:
Calculate Education Loan EMI

Source link

RELATED ARTICLES

Most Popular

Recent Comments