HomeNEWSCORONAਭਦੌੜ ਚ ਕੋਰੋਨਾ ਦੇ ਆਏ 7 ਨਵੇਂ ਮਾਮਲਿਆਂ ਕਾਰਨ ਲੋਕਾਂ ਵਿੱਚ ਭਾਰੀ...

ਭਦੌੜ ਚ ਕੋਰੋਨਾ ਦੇ ਆਏ 7 ਨਵੇਂ ਮਾਮਲਿਆਂ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ

ਭਦੌੜ (ਵਿਕਰਾਂਤ ਬਾਂਸਲ)

ਅੱਜ ਭਦੌੜ ਚ ਕੋਰੋਨਾ ਦੇ ਆਏ 7 ਮਾਮਲਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।  ਕੋਰੋਨਾ ਮਹਾਂਮਾਰੀ ਦੌਰਾਨ ਇੱਕ ਦਿਨ ਵਿੱਚ ਭਦੌੜ ਇਲਾਕੇ ਵਿਚ ਐਨੇ ਮਾਮਲੇ ਪਹਿਲੀ ਵਾਰ ਆਏ ਹਨ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਅੱਜ ਆਏ ਮਾਮਲਿਆਂ ਵਿੱਚ ਜਿਆਦਾਤਰ ਕੇਸ ਖੀਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਵਾਲਿਆਂ ਦੇ ਹਨ ਅਤੇ ਕੁੱਝ ਕੁ ਕੇਸ ਸ਼ਬਜੀ-ਫਲ ਵਿਕਰੇਤਾਵਾਂ ਦੇ ਹਨ। ਸਿਹਤ ਵਿਭਾਗ ਦੇ ਸੂਤਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ 7 ਵਿੱਚੋਂ 6 ਕੇਸ ਪ੍ਰਵਾਸੀ ਵਿਅਕਤੀਆਂ ਦੇ ਹਨ।  ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਸਾਨੂੰ ਉਪਰੋਂ ਕੋਰੋਨਾ ਪੋਜੇਟਿਵ ਆਏ ਮਰੀਜ਼ਾਂ ਦੇ ਨਾਮ ਨਸ਼ਰ ਕਰਨ ਦੀਆਂ ਹਦਾਇਤਾਂ ਹਨ ਸੋ ਅਸੀਂ ਕੋਈ ਜਾਣਕਾਰੀ ਨਹੀਂ ਦੇ ਸਕਦੇ। ਮਰੀਜ਼ਾਂ ਸਬੰਧੀ ਜਾਣਕਾਰੀ ਨਾ ਮਿਲਣ ਕਰਕੇ ਲੋਕਾਂ ਵਿੱਚ ਬਹੁਤ ਜਿਆਦਾ ਦਹਿਸ਼ਤ ਪਾਈ ਜਾ ਰਹੀ ਹੈ ਕਿਉਂਕਿ ਲੋਕਾਂ ਦੇ ਮਨਾਂ ਵਿੱਚ ਇੱਕ ਜਾਇਜ਼ ਸਵਾਲ ਉਠ ਰਿਹਾ ਹੈ ਕਿ ਜੇਕਰ ਕੋਰੋਨਾ ਪੋਜੇਟਿਵ ਆਏ ਮਰੀਜ਼ ਦਾ ਪਤਾ ਹੀ ਨਹੀਂ ਚੱਲੇਗਾ ਤਾਂ ਉਹਨਾਂ ਕਿਵੇਂ ਪਤਾ ਚੱਲੇਗਾ ਕਿ ਉਹ ਕਿਸੇ ਦੇ ਸੰਪਰਕ ਵਿੱਚ ਆਏ ਹਨ ਕਿ ਨਹੀਂ ?? ਉਪਰੋਂ ਅੱਜ ਆਏ ਮਰੀਜ਼ਾਂ ਵਿੱਚ ਖਾਣ ਪੀਣ ਵਾਲੀਆਂ ਰੇਹੜੀਆਂ ਵਾਲਿਆਂ ਦੇ ਨਾਮ ਹੋਣ ਤੇ ਉਹਨਾਂ ਬਾਰੇ ਪਤਾ ਨਾ ਲੱਗਣ ਕਾਰਨ ਲੋਕ ਭਾਰੀ ਦਹਿਸ਼ਤ ਵਿੱਚ ਹਨ।

Must Read

spot_img
%d bloggers like this: