ਭਦੌੜ ਦੇ ਦੀਪਕ ਕੁਮਾਰ ਨੇ ਦਿੱਤੀ ਕੋਰੋਨਾ ਨੂੰ ਮਾਤ

0
652

ਭਦੌੜ 19 ਅਗਸਤ (ਵਿਕਰਾਂਤ ਬਾਂਸਲ) ਜਿੱਥੇ ਭਦੌੜ ਖੇਤਰ ਵਿੱਚ ਕੋਰੋਨਾ ਦੇ ਪੈਰ ਪਸਾਰਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਹੀ ਅੱਜ ਭਦੌੜ ਦੇ ਵੱਡਾ ਚੌਂਕ ਵਿਖੇ ਸਥਿਤ ਜੈ ਦੁਰਗਾ ਸਵੀਟ ਸ਼ਾਪ ਦੇ ਮਾਲਕ ਨੌਜਵਾਨ ਦੀਪਕ ਕੁਮਾਰ ਉਰਫ ਦੀਪਾ ਹਲਵਾਈ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੰਦਿਆਂ ਰਾਹਤ ਦੀ ਖ਼ਬਰ ਦਿੱਤੀ। ਜ਼ਿਕਰਯੋਗ ਹੈ ਕਿ ਦੀਪਾ ਹਲਵਾਈ ਪਿਛਲੇ 17 ਦਿਨਾਂ ਤੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਿੱਜੀ ਏਕਾਂਤਵਾਸ ਚ ਰਹਿ ਰਿਹਾ ਸੀ। ਅੱਜ ਕੋਰੋਨਾ ਤੇ ਫਤਿਹ ਪ੍ਰਾਪਤ ਕਰਨ ਉਪਰੰਤ ਸਿਵਲ ਹਸਪਤਾਲ ਭਦੌੜ ਦੇ ਮੈਡੀਕਲ ਅਫ਼ਸਰ ਡਾ: ਵਿਕਰਮਜੀਤ ਸਿੰਘ ਅਤੇ ਸਿਹਤ ਕਰਮਚਾਰੀ ਬਲਜਿੰਦਰ ਪਾਲ ਸਿੰਘ ਨੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਗੁਲਦਸਤਾ ਭੇਂਟ ਕੀਤਾ। ਇਸ ਮੌਕੇ ਡਾ: ਬਿਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਕੋਰੋਨਾ ਖਿਲਾਫ ਜ਼ਿਲੇ ਵਿਚ ਜੰਗ ਜਾਰੀ ਹੈ ਅਤੇ ਜਿੰਨ੍ਹਾਂ ਦੇ ਕੋਰੋਨਾ ਟੈਸਟ ਪੋਜ਼ੇਟਿਵ ਆਏ ਹਨ ਉਹ ਦ੍ਰਿੜ ਇੱਛਾ ਸ਼ਕਤੀ ਨਾਲ ਇਸ ਤੇ ਜਿੱਤ ਦਰਜ ਕਰ ਰਹੇ ਹਨ। ਉੁਨਾਂ ਨੇ ਠੀਕ ਹੋ ਕੇ ਘਰ ਪਰਤਨ ਵਾਲਿਆਂ ਨੂੰ ਸੁਭਕਾਮਨਾਵਾਂ ਦਿੱਤੀ ਅਤੇ ਦੁਆ ਕੀਤੀ ਕਿ ਇਲਾਜ ਅਧੀਨ ਲੋਕ ਵੀ ਜਲਦ ਸਿਹਤਯਾਬ ਹੋ ਕੇ ਘਰ ਪਰਤਣਗੇ।