ਮਾ: ਨਿਰੰਜਣ ਸਿੰਘ ਦਾ ਦੇਹਾਂਤ, ਇਲਾਕੇ ਚ ਸੋਗ ਦੀ ਲਹਿਰ

0
789

ਭਦੌੜ 31 ਜੁਲਾਈ (ਵਿਕਰਾਂਤ ਬਾਂਸਲ) ਅੱਜ ਰਿਟਾ: ਹਿੰਦੀ ਮਾਸਟਰ ਨਿਰੰਜਣ ਸਿੰਘ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹਨਾਂ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।  ਮਾ: ਨਿਰੰਜਣ ਸਿੰਘ ਬਤੌਰ ਹਿੰਦੀ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਦੌੜ ਵਿਖੇ ਲੰਬਾ ਸਮਾਂ ਤੈਨਾਤ ਰਹੇ। ਉਹ ਆਪਣੇ ਨਰਮ ਅਤੇ ਮਿੱਠਬੋਲੜੇ ਸੁਭਾਅ ਕਾਰਨ ਵਿਦਿਆਰਥੀ ਵਰਗ ਵਿੱਚ ਕਾਫ਼ੀ ਪ੍ਰਚੱਲਤ ਸਨ।  ਉਹਨਾਂ ਦੇ ਅਚਾਨਕ ਦੇਹਾਂਤ ਉਪਰ ਵਿਦਿਆਰਥੀ ਵਰਗ, ਸਿੱਖਿਆ, ਰਾਜਨੀਤਿਕ ਅਤੇ ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।