ਜਿਲਾ ਬਰਨਾਲਾ ਵਿੱਚ ਬਟਰ ਯਾਨੀ ਮੱਖਣ ਵਾਂਗੂੰ ਚੜਾਈ ਹੈ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਦੀ

0
74

ਵਿਕਾਸ ਕਾਰਜਾਂ ਨੂੰ ਕਰਵਾਉਣ ਲਈ ਹਮੇਸ਼ਾਂ ਅੱਗੇ ਰਹਿੰਦੇ ਹਨ ਚੇਅਰਮੈਨ ਮੱਖਣ ਸ਼ਰਮਾ

ਬਰਨਾਲਾ, 20 ਅਗਸਤ (ਵਿਜੈ ਜਿੰਦਲ)-ਬਟਰ ਜਿਸਨੂੰ ਪੰਜਾਬੀ ਵਿੱਚ ਮੱਖਣ ਵੀ ਕਿਹਾ ਜਾਂਦਾ ਹੈ | ਜੇਕਰ ਇਹ ਕਿਸੇ ਵੀ ਸਬਜ਼ੀ ਜਾਂ ਹੋਰ ਖਾਣ ਵਾਲੀ ਚੀਜ਼ ਵਿੱਚ ਪੈ ਜਾਵੇ ਤਾਂ ਇਸਦਾ ਸਵਾਦ ਪੂਰੀ ਤਰ੍ਹਾਂ ਨਾਲ ਸਵਾਦਿਸਟ ਬਣ ਜਾਂਦਾ ਹੈ | ਤੁਹਾਨੂੰ ਦੱਸ ਦਈਏ ਕਿ ਬਿਲਕੁਲ ਇਸ ਤਰ੍ਹਾਂ ਹੀ ਹਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਹਨ, ਜੋ ਜਿਸ ਵੀ ਕੰਮ ਨੂੰ ਕਰਵਾਉਣ ਵਿੱਚ ਜੁਟ ਜਾਣ ਉਸਨੂੰ ਬਟਰ ਵਾਂਗ ਹੀ ਵਧੀਆ ਢੰਗ ਨਾਲ ਕਰਵਾਉਂਦੇ ਹਨ | ਜਿਸ ਕਰਕੇ ਅੱਜ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਦੀ ਚੜ੍ਹਾਈ ਵੀ ਬਟਰ ਦੀ ਤਰ੍ਹਾਂ ਪੂਰੇ ਜ਼ਿਲ੍ਹਾ ਬਰਨਾਲਾ ਵਿੱਚ ਹੈ | ਉਨ੍ਹਾਂ ਦੀ ਛਵੀ ਹੋਰਾਂ ਨੇਤਾਵਾਂ ਨਾਲੋਂ ਬਿਲਕੁਲ ਅਲੱਗ ਹੈ ਅਤੇ ਉਹ ਲੋਕਾਂ ਦੇ ਕੰਮ ਕਰਵਾਉਣ ਵਿੱਚ ਹੀ ਯਕੀਨ ਰੱਖਦੇ ਹਨ | ਜਿਸ ਸਦਕਾ ਹੀ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਸ.ਕੇਵਲ ਸਿੰਘ ਢਿੱਲੋਂ ਵੱਲੋਂ ਉਨ੍ਹਾਂ ਨੂੰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀ ਜਿੰਮੇਵਾਰੀ ਸੌਂਪੀ ਗਈ ਹੈ | ਜਿਸਨੂੰ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਬਾਖੂਬੀ ਨਿਭਾ ਰਹੇ ਹਨ | ਇਹੀ ਨਹੀਂ ਉਨ੍ਹਾਂ ਸਾਫ਼ ਸੁਥਰੀ ਛਵੀ ਕਰਕੇ ਉਨ੍ਹਾਂ ਦੀ ਧਰਮਪਤਨੀ ਦੀਪਿਕਾ ਸ਼ਰਮਾ ਵੀ ਨਗਰ ਕੌਂਸਲ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਤੇ ਜਿੱਤ ਦਰਜ ਕਰਕੇ ਐਮ.ਸੀ.ਬਣੇ ਸਨ | ਤੁਹਾਨੂੰ ਦੱਸ ਦਈਏ ਕਿ ਨਗਰ ਸੁਧਾਰ ਟਰੱਸਟ ਦੀ ਕੁਰਸੀ ‘ਤੇ ਬੈਠਣ ਮਗਰੋਂ ਮੱਖਣ ਸ਼ਰਮਾ ਨੇ ਬੱਸ ਸਟੈਂਡ ਦੇ ਨਾਲ ਅਨਾਜ ਮੰਡੀ ਨੂੰ ਜਾਂਦੀ ਸੜ੍ਹਕ ਦਾ ਨਿਰਮਾਣ ਅਤੇ ਤਰਕਸ਼ੀਲ ਚੌਂਕ ਨੂੰ ਜਾਂਦੀ ਸੜਕ ਦਾ ਨਿਰਮਾਣ ਸ.ਕੇਵਲ ਸਿੰਘ ਢਿੱਲੋਂ ਤੋਂ ਕਰਵਾਇਆ, ਜੋ ਬੱਸ ਚਾਲਕਾਂ ਦੀ ਸਭ ਤੋਂ ਵੱਡੀ ਸਮੱਸਿਆ ਸੀ | ਹੁਣ ਉਨ੍ਹਾਂ ਵੱਲੋਂ ਦੁਸਹਿਰਾ ਗਰਾਉੂਂਡ ਦੀ ਚਾਰੀਦੀਵਾਰੀ ਅੱਗੋਂ ਨਾਲ ਜ਼ਿਆਦਾ ਵੱਡੀ ਕਰਵਾ ਦਿੱਤੀ ਹੈ ਤਾਂਕਿ ਉਸ ਜਗ੍ਹਾਂ ਦੀ ਸਾਂਭ ਸੰਭਾਲ ਵਧੀਆ ਢੰਗ ਨਾਲ ਬਣੀ ਰਹੇ | ਇਸਤੋਂ ਬਿਨ੍ਹਾ ਫ਼ੁਹਾਰਾ ਚੌਂਕ ਜੋ ਕਾਫ਼ੀ ਸਮੇਂ ਤੋਂ ਬੰਦ ਪਿਆ ਸੀ, ਉਸਨੂੰ ਵੀ ਰੰਗ ਰੋਗਨ ਕਰਕੇ, ਉਸਦੇ ਆਸ-ਪਾਸ ਸੁੰਦਰ ਸੁੰਦਰ ਗਰਿੱਲਾਂ ਲਗਵਾ ਕੇ ਉਸਨੂੰ ਸੁੰਦਰ ਬਣਾ ਦਿੱਤਾ ਗਿਆ ਹੈ | ਬੱਸ ਓਥੇ ਲੱਗੇ ਆਈ ਲਵ ਬੋਰਡ ਤੋਂ ਪਰਦਾ ਉਠਾਉਣਾ ਬਾਕੀ ਹੈ | ਬੋਰਡ ਤੋਂ ਪਰਦਾ ਸ.ਕੇਵਲ ਸਿੰਘ ਢਿੱਲੋਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਚੁੱਕ ਦਿੱਤਾ ਜਾਵੇਗਾ | ਪੱਤੀ ਰੋਡ ਜਿੱਥੇ ਬਾਰਿਸ਼ ਹੋਣ ਕਾਰਣ ਬਾਰਿਸ਼ ਦਾ ਪਾਣੀ ਜਮ੍ਹਾਂ ਹੋ ਜਾਂਦਾ ਸੀ | ਜਿਸ ਕਰਕੇ ਪੱਤੀ ਰੋਡ ਦੇ ਵਸਨੀਕ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਪ੍ਰੰਤੂ ਪੱਤੀ ਰੋਡ ਨਿਵਾਸੀਆਂ ਦੀ ਇਸ ਪਰੇਸ਼ਾਨੀ ਦਾ ਵੀ ਚੇਅਰਮੈਨ ਮੱਖਣ ਸ਼ਰਮਾ ਨੇ ਸ.ਕੇਵਲ ਸਿੰਘ ਢਿੱਲੋਂ ਨੂੰ ਕਹਿ ਕੇ ਹੱਲ ਕਰਵਾ ਦਿੱਤਾ ਹੈ | ਕਿਉਂਕਿ ਉਥੇ 10 ਲੱਖ ਰੁਪਏ ਦੀ ਲਾਗਤ ਨਾਲ ਸੜਕ ਦਾ ਨਵ-ਨਿਰਮਾਣ ਕਰਵਾਇਆ ਜਾ ਰਿਹਾ ਹੈ |

-ਹੁਣ ਨਹੀਂ ਹੋਵੇਗੀ ਪੱਤੀ ਰੋਡ ਨਿਵਾਸੀਆਂ ਨੁੂੰ ਬਾਰਿਸ਼ ਦੇ ਪਾਣੀ ਕਾਰਣ ਪਰੇਸ਼ਾਨੀ, ਕਿਉਂਕਿ 10 ਲੱਖ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ ਸੜਕ ਦਾ ਨਿਰਮਾਣ-ਚੇਅਰਮੈਨ ਮੱਖਣ ਸ਼ਰਮਾ 
ਗੱਲਬਾਤ ਕਰਦਿਆਂ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੁੱਦਾ ਵਿਕਾਸ ਹੀ ਹੈ | ਜਿਸਨੂੰ ਉਹ ਸ.ਕੇਵਲ ਸਿੰਘ ਢਿੱਲੋਂ ਦੇ ਯਤਨਾ ਸਦਕਾ ਨਿਰੰਤਰ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਸ.ਕੇਵਲ ਸਿੰਘ ਢਿੱਲੋਂ ਨੇ ਇਕੱਲਾ ਬਰਨਾਲਾ ਹੀ ਨਹੀਂ, ਬਲਕਿ ਜ਼ਿਲ੍ਹੇ ਵਿੱਚ ਸੜਕਾਂ ਦੇ ਨਵੇਂ ਜਾਲ ਵਿਛਵਾਏ ਹਨ, ਅੰਡਰਬਿ੍ਜ਼, ਹਰ ਵਾਰਡ ਵਿੱਚ ਨਵੀਆਂ ਐਲ.ਈ.ਡੀ.ਲਾਇਟਾਂ, ਇੰਟਰਲਾਕ ਟਾਇਲਾਂ ਅਤੇ ਵਿਕਾਸ ਦੇ ਹੋਰ ਅਨੇਕਾਂ ਹੀ ਕੰਮ ਉਨ੍ਹਾਂ ਵੱਲੋਂ ਕਰਵਾਏ ਗਏ ਹਨ | ਪੱਤੀ ਰੋਡ ‘ਤੇ ਸੜਕ ਦਾ ਕੰਮ 10 ਲੱਖ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਹੈ | ਜਿਸ ਨਾਲ ਪੱਤੀ ਰੋਡ ਵਾਸੀਆਂ ਨੂੰ ਬਾਰਿਸ਼ ਦੇ ਪਾਣੀ ਕਰਕੇ ਹੁਣ ਪਰੇਸ਼ਾਨੀ ਪੇਸ਼ ਨਹੀਂ ਆਵੇਗੀ | ਰਹੀ ਗੱਲ ਫੁਹਾਰਾ ਚੌਂਕ ਦੀ ਜਿਸਤੇ ਕਾਫ਼ੀ ਪੈਸਾ ਖਰਚ ਕੀਤਾ ਗਿਆ ਹੈ | ਉਸਦਾ ਉਦਘਾਟਨ ਵੀ ਸ.ਕੇਵਲ ਸਿੰਘ ਢਿੱਲੋਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸ.ਕੇਵਲ ਸਿੰਘ ਢਿੱਲੋਂ ਵਿਕਾਸ ਨੂੰ ਹੀ ਪਹਿਲ ਦਿੰਦੇ ਹਨ | ਇਸ ਕਰਕੇ ਹੀ ਉਨ੍ਹਾਂ ਵਿਕਾਸ ਪੁਰਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸ.ਕੇਵਲ ਸਿੰਘ ਢਿੱਲੋਂ ਜੀ ਦਾ ਬਰਨਾਲਾ ਨੂੰ ਵਿਕਾਸ ਪੱਖੋਂ ਪੰਜਾਬ ਦਾ ਨੰਬਰ ਇੱਕ ਜ਼ਿਲ੍ਹਾ ਬਣਾਉਣ ਦਾ ਸੁਪਨਾ ਹੈ, ਜਿਸਨੂੰ ਉਹ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਜੁਟੇ ਹੋਏ ਹਨ |