Central Government Planning To Increase Tax On Petrol Diesel

0
18

ਨਵੀਂ ਦਿੱਲੀ: ਦੇਸ਼ ‘ਚ ਜਾਰੀ ਆਰਥਿਕ ਸੰਕਟ ਦਰਮਿਆਨ ਮੋਦੀ ਸਰਕਾਰ ਪੈਟਰੋਲ ਅਤੇ ਡੀਜ਼ਲ ‘ਤੇ ਟੈਕਸ ਵਧਾ ਸਕਦੀ ਹੈ। ਕੇਂਦਰ ਸਰਕਾਰ ਪੈਟਰੋਲ-ਡੀਜ਼ਲ ‘ਤੇ ਐਕਸਾਈਜ਼ ਡਿਊਟੀ ‘ਚ ਤਿੰਨ ਤੋਂ 6 ਰੁਪਏ ਤਕ ਇਜ਼ਾਫਾ ਕਰ ਸਕਦੀ ਹੈ। ਦੋਵਾਂ ‘ਤੇ ਟੈਕਸ ਵਧਾਉਣ ਦੀ ਖਬਰ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਜੀ ਜਨਤਾ ਨੂੰ ਲੁੱਟਣਾ ਛੱਡੋ, ਆਪਣੇ ਮਿੱਤਰਾਂ ਨੂੰ ਪੈਸਾ ਦੇਣਾ ਬੰਦ ਕਰੋ, ਆਤਮ ਨਿਰਭਰ ਬਣੋ।’

ਇਕ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਕੋਰੋਨਾ ਮਹਾਮਾਰੀ ਸੰਕਟ ਤੋਂ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਪੈਸਾ ਇਕੱਠਾ ਕਰਨ ਦੀ ਤਿਆਰੀ ‘ਚ ਹੈ। ਜੇਕਰ ਸਰਕਾਰ ਪੈਟਰੋਲ ਡੀਜ਼ਲ ਦੀ ਐਕਸਾਇਜ਼ ਡਿਊਟੀ ‘ਚ ਇਜ਼ਾਫਾ ਕਰਦੀ ਹੈ ਤਾਂ ਇਸ ਵਿੱਤੀ ਵਰ੍ਹੇ ‘ਚ ਕੁੱਲ 60,000 ਕਰੋੜ ਰੁਪਏ ਦੀ ਰਕਮ ਹਾਸਲ ਹੋ ਸਕਦੀ ਹੈ।

ਪਿਛਲੇ ਇਕ ਮਹੀਨੇ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਇਜ਼ਾਫਾ ਨਹੀਂ

ਐਕਸਾਇਜ਼ ਡਿਊਟੀ ਤੈਅ ਕਰਨ ਲਈ ਸਿੱਖਰਲੇ ਪੱਧਰ ‘ਤੇ ਬੈਠਕਾਂ ਦਾ ਦੌਰ ਜਾਰੀ ਹੈ ਤੇ ਜਲਦ ਹੀ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। ਸਰਕਾਰ ਐਕਸਾਇਜ਼ ਡਿਊਟੀ ਵਧਾਉਣ ਦੇ ਨਾਲ ਹੀ ਇਹ ਤੈਅ ਕਰਨਾ ਚਾਹੁੰਦੀ ਹੈ ਕਿ ਇਸ ਦਾ ਅਸਰ ਪੈਟਰੋਲ ਡੀਜ਼ਲ ਦੀਆਂ ਰੀਟੇਲ ਕੀਮਤਾਂ ‘ਤੇ ਨਾ ਪਵੇ।

ਸਰਕਾਰ ਦਾ ਮੰਨਣਾ ਹੈ ਕਿ ਰੀਟੇਲ ਕੀਮਤਾਂ ‘ਤੇ ਅਸਰ ਪੈਣ ਨਾਲ ਦੇਸ਼ ‘ਚ ਮਹਿੰਗਾਈ ਵਧ ਸਕਦੀ ਹੈ, ਜੋ ਅਰਥਵਿਵਸਥਾ ਲਈ ਠੀਕ ਨਹੀਂ ਹੋਵੇਗਾ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਮੇਂ ਐਕਸਾਇਜ਼ ਡਿਊਟੀ ਵਧਾਉਣ ਦਾ ਸਮਾਂ ਸਹੀ ਹੈ ਕਿਉਂਕਿ ਭਾਰਤ ‘ਚ ਪਿਛਲੇ ਇਕ ਮਹੀਨੇ ਤੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਇਜ਼ਾਫਾ ਨਹੀਂ ਹੋਇਆ।

ਮਈ ‘ਚ ਹੋਇਆ ਸੀ ਐਕਸਾਇਜ਼ ਡਿਊਟੀ ‘ਚ ਭਾਰੀ ਇਜ਼ਾਫਾ

ਅਜੇ ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀ ਕੀਮਤ 40 ਡਾਲਰ ਪ੍ਰਤੀ ਬੈਰਲ ਹੈ। ਇਸ ਸਾਲ ਮਾਰਚ ਵਿਚ ਕੇਂਦਰ ਸਰਕਾਰ ਨੇ ਸੰਸਦ ਤੋਂ ਪੈਟਰੋਲ ‘ਤੇ ਐਕਸਾਈਜ਼ ਡਿਊਟੀ 18 ਰੁਪਏ ਤੇ ਡੀਜ਼ਲ ‘ਤੇ 12 ਰੁਪਏ ਵਧਾਉਣ ਦਾ ਅਧਿਕਾਰ ਹਾਸਲ ਕੀਤਾ ਸੀ। ਮਈ ਮਹੀਨੇ ‘ਚ ਕੇਂਦਰ ਸਰਕਾਰ ਨੇ ਪੈਟਰੋਲ ‘ਤੇ ਐਕਸਾਈਜ਼ ਡਿਊਟੀ ‘ਚ 12 ਰੁਪਏ ਤੇ ਡੀਜ਼ਲ ਤੇ 9 ਰੁਪਏ ਵਾਧਾ ਕੀਤਾ ਸੀ। ਫਿਲਹਾਲ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਦੇਸ਼ ‘ਚ 70 ਫੀਸਦ ਟੈਕਸ ਲੱਗਦਾ ਹੈ। ਜੇਕਰ ਫਿਰ ਤੋਂ ਇਜ਼ਾਫਾ ਹੁੰਦਾ ਹੈ ਤਾਂ ਇਹ ਦਰ 75 ਤੋਂ 80 ਫੀਸਦ ਤਕ ਹੋ ਸਕਦੀ ਹੈ।

ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

Source link