ਭਦੌੜ ਵਿੱਚ ਕੋਰੋਨਾ ਸਬੰਧੀ ਦੁਕਾਨਦਾਰਾਂ ਅਤੇ ਲੋਕਾਂ ਨੂੰ ਕੀਤਾ ਜਾਗਰੂਕ

0
530

ਮਾਸਕ ਨਾ ਪਹਿਨਣ ਵਾਲਿਆਂ ਦੇ ਕੱਟੇ ਚਾਲਨ

ਭਦੌੜ 29 ਜੁਲਾਈ (ਵਿਕਰਾਂਤ ਬਾਂਸਲ) ਅੱਜ ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ ਅਤੇ ਐਡੀਸ਼ਨਲ ਥਾਣਾ ਮੁਖੀ ਭਦੌੜ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਵੱਡਾ ਚੌਂਕ, ਮੇਨ ਬਾਜ਼ਾਰ ਭਦੌੜ, ਜੈਦ ਮਾਰਕਿਟ, ਬੱਸ ਸਟੈਂਡ ਅਤੇ ਤਿੰਨਕੋਣੀ ਵਿਖੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਹਦਾਇਤਾਂ ਸਬੰਧੀ ਜਾਗਰੂਕ ਕੀਤਾ ਗਿਆ।   ਇਸ ਸਮੇਂ ਦੁਕਾਨਦਾਰਾਂ ਅਤੇ ਲੋਕਾਂ ਨੂੰ ਜਾਗਰੂਕ ਕਰਦਿਆਂ ਉਹਨਾਂ ਕਿਹਾ ਕਿ ਹਰ ਸਮੇਂ ਮਾਸਕ ਪਹਿਣਨਾ ਅਤਿ ਹੀ ਜ਼ਰੂਰੀ ਹੈ।  ਇਸ ਤੋਂ  ਇਲਾਵਾ ਸਭ ਨੂੰ ਸ਼ੋਸ਼ਲ ਡਿਸਟੈਸਿੰਗ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕੋਰੋਨਾ ਜਿਹੀ ਭਿਆਨਕ ਬੀਮਾਰੀ ਨੂੰ ਮਾਤ ਦਿੱਤੀ ਜਾ ਸਕੇ। ਉਹਨਾਂ ਅੱਗੇ ਲੋਕਾਂ ਨੂੰ ਆਪਣੇ ਹੱਥ ਵਾਰ-ਵਾਰ ਧੋਣ ਦੀ ਵੀ ਹਦਾਇਤ ਕੀਤੀ।   ਇਸ ਜਾਗਰੂਕਤਾ ਅਭਿਆਨ ਦੇ ਨਾਲ-ਨਾਲ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਮਾਸਕ ਨਾ ਪਹਿਣਨ ਵਾਲਿਆਂ ਦੇ ਚਾਲਨ ਵੀ ਕੱਟੇ ਗਏ। ਜ਼ਿਕਰਯੋਗ ਹੈ ਕਿ ਇਸ ਜਾਗਰੂਕਤਾ ਅਭਿਆਨ ਦੌਰਾਨ ਪੁਲਿਸ ਵੱਲੋਂ ਕੁੱਝ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਗਏ, ਜਿਸਨੂੰ ਲੈ ਕੇ ਵਪਾਰੀ ਵਰਗ ਅੰਦਰ ਰੋਸ ਪਾਇਆ ਜਾ ਰਿਹਾ ਹੈ।  ਇਸ ਮੌਕੇ ਰੀਡਰ ਓਮਪ੍ਰਕਾਸ਼, ਏ.ਐਸ.ਆਈ. ਬਲਜੀਤ ਸਿੰਘ, ਹੌਲਦਾਰ ਨਿਰਮਲ ਸਿੰਘ, ਬਲਵਿੰਦਰ ਸਿੰਘ ਸੇਖੋਂ ਤੋਂ ਇਲਾਵਾ ਪੁਲਿਸ ਪਾਰਟੀ ਮੌਜੂਦ ਰਹੀ।