Friday, March 29, 2024
HomeLife StyleApple Products Worth 5m Stolen From Lorry In M1 Robbery

Apple Products Worth 5m Stolen From Lorry In M1 Robbery


ਕੁਝ ਲੁਟੇਰਿਆਂ ਨੇ ਡਰਾਈਵਰਾਂ ਤੇ ਸੁਰੱਖਿਆ ਗਾਰਡਾਂ ਨੂੰ ਬੰਧਕ ਬਣਾ ਕੇ ਲੁੱਟ ਲਿਆ। ਇਸ ਲੁੱਟ ‘ਚ ਟਰੱਕ ਚੋਂ ਕਰੀਬ 50 ਕਰੋੜ ਰੁਪਏ ਦਾ ਸਾਮਾਨ ਲੁੱਟਿਆ ਗਿਆ। ਟਰੱਕ ਵਿੱਚ ਐਪਲ ਕੰਪਨੀ ਦੇ ਆਈਫੋਨ, ਆਈਪੈਡ ਤੇ ਘੜੀਆਂ (Apple products Stolen) ਸੀ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸ ਦਈਏ ਕਿ ਐਪਲ ਗੈਜੇਟ ਦੀ ਤਕਰੀਬਨ 50 ਕਰੋੜ ਦੀ ਲੁੱਟ ਦਾ ਇਹ ਮਾਮਲਾ ਬ੍ਰਿਟੇਨ ਦੇ ਨੌਰਥੈਂਪਟਨਸ਼ਾਇਰ ਦਾ ਹੈ। ਲੁਟੇਰਿਆਂ ਨੇ ਮੰਗਲਵਾਰ ਰਾਤ ਅੱਠ ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿੱਤਾ।

ਲੁਟੇਰਿਆਂ ਨੇ ਪਹਿਲਾਂ ਟਰੱਕ ਨੂੰ ਹਾਈਜੈਕ ਕੀਤਾ ਤੇ ਇਸ ਨੂੰ ਕਿਸੇ ਹੋਰ ਥਾਂ ‘ਤੇ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਟਰੱਕ ਵਿੱਚ ਲੱਦਿਆ ਸਾਮਾਨ ਦੂਜੇ ਟਰੱਕ ਵਿਚ ਸ਼ਿਫਟ ਕੀਤਾ ਤੇ ਫਿਰ ਫਰਾਰ ਹੋ ਗਿਆ। ਪੁਲਿਸ ਨੇ ਇਸ ਵਾਰਦਾਤ ਵਿੱਚ ਸ਼ਾਮਲ ਦੂਜਾ ਟਰੱਕ ਬਰਾਮਦ ਕਰ ਲਿਆ ਹੈ।

ਇਹ ਮੰਨਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਚੋਰੀ ਕੀਤੇ ਸਾਮਾਨ ਨੂੰ ਕੁਝ ਦੂਰੀ ਬਾਅਦ ਤੀਜੇ ਟੱਰਕ ਵਿੱਚ ਸ਼ਿਫਟ ਕੀਤਾ। ਬ੍ਰਿਟਿਸ਼ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ ਤਾਂ ਉਸ ਨੂੰ ਪੁਲਿਸ ਨਾਲ ਸ਼ੇਅਰ ਕਰੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Source link

RELATED ARTICLES

Most Popular

Recent Comments