ਭਦੌੜ ਦੇ 5 ਮਰੀਜ਼ਾਂ ਸਣੇ  ਕੁੱਲ 7 ਮਰੀਜ਼ ਆਏ ਕੋਰੋਨਾ ਪੋਜ਼ੇਟਿਵ

0
451

ਭਦੌੜ 06 ਅਗਸਤ (ਵਿਕਰਾਂਤ ਬਾਂਸਲ) ਭਦੌੜ ਇਲਾਕੇ ਨਾਲ ਸਬੰਧਤ ਅੱਜ ਆਈਆਂ ਰਿਪੋਰਟਾਂ ਚ ਭਦੌੜ ਦੇ 5 ਜਣਿਆਂ ਸਣੇ 7 ਮਰੀਜ਼ ਕੋਰੋਨਾ ਪੋਜ਼ੇਟਿਵ ਪਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ. ਭਦੌੜ ਪ੍ਰਵੇਸ਼ ਕੁਮਾਰ, ਸਿਹਤ ਕਰਮਚਾਰੀ ਸੁਲੱਖਣ ਸਿੰਘ ਅਤੇ ਬਲਜਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਵਿੱਚ ਪੰਜ ਜਣੇ ਭਦੌੜ ਦੇ ਹਨ ਜਿਨ੍ਹਾਂ ਚ 2 ਜਾਣੇ ਬੱਸ ਬੱਸ ਸਟੈਂਡ ਭਦੌੜ ਨੇੜੇ ਸਬਜ਼ੀ ਅਤੇ ਫਲ ਵਿਕਰੇਤਾ ਹਨ ਜਦੋਂ ਕਿ 3 ਜਣੇ ਤਿੰਨ ਕੋਣੀ ‘ਤੇ ਸਬਜ਼ੀ ਅਤੇ ਫਲ ਵਿਕਰੇਤਾ ਹਨ। ਉਹਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ 1 ਸਹਿਣੇ ਤੋਂ ਅਤੇ 1 ਮਰੀਜ਼ ਸੰਧੂ ਕਲਾਂ ਤੋਂ ਪੋਜ਼ੇਟਿਵ ਪਾਇਆ ਗਿਆ। ਅੱਜ ਆਈ ਰਿਪੋਰਟ ਚ ਭਦੌੜ ਖੇਤਰ ਦੇ ਸੱਤ ਮਰੀਜ਼ ਕੋਰੋਨਾ ਪੋਜ਼ੇਟਿਵ ਆਉਣ ਨਾਲ ਆਮ ਲੋਕਾਂ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਇਸ ਸਬੰਧੀ ਐਸ.ਐਮਓ. ਭਦੌੜ ਪ੍ਰਵੇਸ਼ ਕੁਮਾਰ ਨੇ ਕਿਹਾ ਕਿ ਕੋਰੋਨਾ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਸਾਵਧਾਨੀ ਦੀ ਜ਼ਰੂਰਤ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਵਲ ਹਸਪਤਾਲ ਭਦੌੜ ਵਿਖੇ ਰੋਜ਼ਾਨਾ ਟੈਸਟਿੰਗ ਕੀਤੀ ਜਾ ਰਹੀ ਹੈ ਜੋ ਬਿਲਕੁਲ ਮੁਫਤ ਹੈ। ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਦਿੰਦਿਆਂ ਟੈਸਟ ਕਰਵਾਉਣੇ ਚਾਹੀਦੇ ਹਨ ਤਾਂ ਜੋ ਅਸੀ ਇਸ ਬਿਮਾਰੀ ਪ੍ਰਤੀ ਸੁਚੇਤ ਰਹਿ ਸਕੀਏ ਅਤੇ ਆਪਣੇ ਪਰਿਵਾਰਾਂ ਅਤੇ ਸਮਾਜ ਨੂੰ ਬਚਾ ਸਕੀਏ।