ਭਦੌੜ ‘ਚ 10 ਸਾਲਾਂ ਬੱਚਾ ਨਿੱਕਲਿਆ ਕੋਰੋਨਾ ਪੀੜ੍ਹਤ

0
1800

ਏਕਾਂਤਵਾਸ ਲਈ ਸੋਹਲ ਪੱਤੀ ਭੇਜਿਆ, ਅੱਜ ਜਿਲ੍ਹਾ ਬਰਨਾਲਾ ਅੰਦਰ ਕੋਰੋਨਾ ਦੇ ਸਭ ਤੋਂ ਵੱਧ 33 ਮਾਮਲੇ

ਭਦੌੜ 29 ਜੁਲਾਈ (ਵਿਕਰਾਂਤ ਬਾਂਸਲ) ਅੱਜ ਸਥਾਨਕ ਨਾਨਕਸਰ ਰੋਡ ਦੇ ਇੱਕ 10 ਸਾਲਾਂ ਬੱਚੇ ਦੇ ਕੋਰੋਨਾ ਪੀੜ੍ਹਤ ਆਉਣ ਕਾਰਨ ਕਸਬਾ ਭਦੌੜ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਨਾਨਕਸਰ ਰੋਡ ਦਾ ਨਿਵਾਸੀ ਮੋਹਿਤ ਪੁੱਤਰ ਮੰਗਾ ਨਾਥ ਜਿਸਨੂੰ ਪਿਛਲੇ ਕਈ ਦਿਨਾਂ ਤੋਂ ਬੁਖਾਰ ਦੀ ਸ਼ਿਕਾਇਤ ਸੀ ਅਤੇ ਜਿਸਦੇ 27 ਜੁਲਾਈ ਨੂੰ ਭਦੌੜ ਹਸਪਤਾਲ ਵਿਖੇ ਸੈਂਪਲ ਲਏ ਗਏ ਸਨ ਦੀ ਰਿਪੋਰਟ ਅੱਜ ਪੋਜ਼ੇਟਿਵ ਆ ਗਈ।  ਕੋਰੋਨਾ ਪੋਜ਼ੇਟਿਵ ਆਏ ਬੱਚੇ ਮੋਹਿਤ ਨੂੰ ਐਂਬੂਲੈਂਸ ਰਾਹੀਂ ਸੋਹਲ ਪੱਤੀ ਬਰਨਾਲਾ ਲਈ ਰਵਾਨਾ ਕੀਤਾ ਗਿਆ।  ਸੋਹਲ ਪੱਤੀ ਲਈ ਰਵਾਨਾ ਕਰਨ ਸਮੇਂ ਸਿਹਤ ਕਰਮਚਾਰੀ ਬਲਜਿੰਦਰਪਾਲ ਸਿੰਘ, ਰੁਪਿੰਦਰ ਸਿੰਘ, ਨਿਰਮਲ ਸਿੰਘ, ਸੰਜੀਵ ਕੁਮਾਰ ਕਾਲੀ ਆਦਿ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਅੱਜ ਜਿਲ੍ਹਾ ਬਰਨਾਲਾ ਅੰਦਰ ਕੋਰੋਨਾ ਦੇ ਸਭ ਤੋਂ ਵੱਧ 33 ਮਾਮਲੇ ਸਾਹਮਣੇ ਆਉਣ ਦਾ ਪਤਾ ਲੱਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮਿਊਨਿਟੀ ਹੈਲਥ ਸੈਂਟਰ ਭਦੌੜ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਜਿਲ੍ਹਾ ਬਰਨਾਲਾ ਅੰਦਰ ਕੁੱਲ 33 ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ, ਜਿਨ੍ਹਾਂ ‘ਚ ਭਦੌੜ ਦੇ ਇੱਕ 10 ਸਾਲਾਂ ਬੱਚੇ ਦੀ ਰਿਪੋਰਟ ਪੋਜ਼ੇਟਿਵ ਆਈ ਹੈ। ਇਨ੍ਹਾਂ ਤੋਂ ਇਲਾਵਾ ਬਾਕੀ ਮਰੀਜ਼ ਜਿਲ੍ਹਾ ਬਰਨਾਲਾ ਦੇ ਵੱਖ-ਵੱਖ ਹਿੱਸਿਆਂ ਨਾਲ ਸੰਬੰਧਿਤ ਹਨ।