ਭਦੌੜ ਚ ਅੱਜ ਆਏ 7 ਕੋਰੋਨਾ ਮਰੀਜ਼

0
573

3 ਬੈਂਕ ਮੁਲਾਜ਼ਮ ਅਤੇ 4 ਪੁਲਿਸ ਕਰਮਚਾਰੀ

ਭਦੌੜ 20 ਅਗਸਤ (ਵਿਕਰਾਂਤ ਬਾਂਸਲ) ਕੋਰੋਨਾ ਭਦੌੜ ਨੂੰ ਦਿਨ ਪ੍ਰਤੀ ਦਿਨ ਆਪਣੀ ਜਕੜ ਹੇਠ ਲੈਂਦਾ ਜਾ ਰਿਹਾ ਹੈ, ਅੱਜ ਭਦੌੜ ਇਲਾਕੇ ਵਿੱਚ ਕੋਰੋਨਾ ਦੇ 7 ਕੇਸ ਪੋਜ਼ੇਟਿਵ ਆਏ ਹਨ।  ਅੱਜ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਭਦੌੜ ਵਿਖੇ ਤੈਨਾਤ 4 ਪੁਲਿਸ ਮੁਲਾਜ਼ਮਾਂ ਦੀ ਅਤੇ ਪ੍ਰਾਈਵੇਟ ਬੈਂਕ ਆਈ.ਸੀ.ਆਈ.ਸੀ.ਆਈ. ਦੇ  3 ਕਰਮਚਾਰੀਆਂ ਦੀ ਰਿਪੋਰਟ ਕੋਰੋਨਾ ਪੋਜ਼ੇਟਿਵ ਆਈ ਹੈ।  ਜ਼ਿਕਰਯੋਗ ਹੈ ਕਿ ਬੈਂਕ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੋਵੇਗਾ ਕਿ ਪਹਿਲਾਂ ਸਟੇਟ ਬੈਂਕ ਆਫ਼ ਇੰਡਿਆ ਦੀ ਭਦੌੜ ਬ੍ਰਾਂਚ ਦੇ 5 ਕਰਮਚਾਰੀ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ ਜਿਸਦੇ ਚੱਲਦਿਆਂ ਇਹ ਬ੍ਰਾਂਚ 14 ਅਗਸਤ ਤੋਂ ਹੀ ਬੰਦ ਪਈ ਹੈ।