ਹੁਸਤਿੰਦਰ ‘ਲੋਹੇ ਦੇ ਕੁੰਢੇ’ ਲੈ ਕੇ ਦਰਸ਼ਕਾਂ ‘ਚ

0
288

ਭਦੌੜ (ਵਿਕਰਾਂਤ ਬਾਂਸਲ)

ਭਦੌੜ ਦਾ ਜੰਮਪਲ੍ਹ ਨੌਜਵਾਨ ਗਾਇਕ ਅਤੇ ਗੀਤਕਾਰ ਹੁਸਤਿੰਦਰ ਆਪਣਾ ਨਵਾਂ ਗੀਤ ਲੋਹੇ ਦੇ ਕੁੰਢੇ ਲੈ ਕੇ ਦਰਸ਼ਕਾਂ ਵਿੱਚ ਆਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਗਾਇਕ ਹੁਸਤਿੰਦਰ ਨੇ ਦੱਸਿਆ ਕਿ TDOT RECORDS ਕੰਪਨੀ ਵੱਲੋਂ ਇਹ ਗਾਣਾ ਪੇਸ਼ ਕੀਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਗਾਣੇ ਨੂੰ ਮਿਊਜ਼ਿਕ ਹਕੀਮ, ਫੋਟੋਗ੍ਰਾਫੀ ਰਵਨ ਖੋਸਾ ਅਤੇ ਵੀਡਿਓ ‘ਦਾ ਟਾਊਨ ਮੀਡਿਆ’ ਵੱਲੋਂ ਤਿਆਰ ਕੀਤੀ ਗਈ ਹੈ। ਗਾਣੇ ਨੂੰ ਪ੍ਰੋਡਿਊਸ ਜਗਮੋਹਣ ਧਾਲੀਵਾਲ ਅਤੇ ਲਵਨੀਸ਼ ਪੁਰੀ ਵੱਲੋਂ ਕੀਤਾ ਗਿਆ ਹੈ।  ਗਾਇਕ ਹੁਸਤਿੰਦਰ ਨੇ ਕਿਹਾ ਕਿ ਇਹ ਗਾਣਾ ਉਹਨਾਂ ਦੇ ਜਨਮ ਦਿਨ ਤੇ ਰੀਲਿਜ਼ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਦਰਸ਼ਕ ਉਹਨਾਂ ਦੇ ਪੁਰਾਣੇ ਗੀਤਾਂ ਵਾਂਗ ਇਸ ਗੀਤ ਨੂੰ ਵੀ ਬਹੁਤ ਸਾਰਾ ਪਿਆਰ ਦੇਣਗੇ।