ਹੁਣ ਨਵੇਂ ਬਣੇ ਵਾਰਡ ਨੰਬਰ 6 ਤੋਂ ਕਾਂਗਰਸ ਦੇ ਯੂਥ ਨੇਤਾ ਪਰਮਜੀਤ ਮਾਨ ਨੇ ਵੀ ਚੋਣ ਲੜਨ ਦਾ ਕੀਤਾ ਐਲਾਨ

0
23

ਹੁਣ ਨਵੇਂ ਬਣੇ ਵਾਰਡ ਨੰਬਰ 6 ਤੋਂ ਕਾਂਗਰਸ ਦੇ ਯੂਥ ਨੇਤਾ ਪਰਮਜੀਤ ਮਾਨ ਨੇ ਵੀ ਚੋਣ ਲੜਨ ਦਾ ਕੀਤਾ ਐਲਾਨ
—-ਨਵੇਂ ਬਣੇ ਵਾਰਡ ਨੰਬਰ 6 ਵਿੱਚ ਸੰਜੀਵ ਸ਼ੋਰੀ, ਧਰਮਿੰਦਰ ਘੜੀਆ ਵਾਲਾ ਅਤੇ ਪਰਮਜੀਤ ਜ਼ੌਂਟੀ ਮਾਨ ਦੇ ਵਿੱਚਕਾਰ ਹੋਵੇਗਾ ਤਿਕੋਣਾ ਮੁਕਾਬਲਾ
ਬਰਨਾਲਾ, 22 ਨਵੰਬਰ (ਟਿੰਕਾ)-ਬੇਸ਼ੱਕ ਨਗਰ ਕੌਂਸਲ ਚੋਣਾਂ ਦੀ ਤਾਰੀਖ ਦਾ ਹਲੇ ਤੱਕ ਐਲਾਨ ਨਹੀਂ ਹੋਇਆ, ਪ੍ਰੰਤੂ ਚੋਣ ਲੜਨ ਦੇ ਇਛੁੱਕ ਜਿਸ ਵਾਰਡ ਵਿੱਚ ਉਨਾ ਨੇ ਖੜੇ ਹੋਣਾ ਹੈ, ਉਸ ਵਾਰਡ ਦੇ ਲੋਕਾਂ ਨਾਲ ਸੰਪਰਕ ਸਾਧਕੇ ਉਨਾ ਨੂੰ ਨਗਰ ਕੌਂਸਲ ਚੋਣਾਂ ‘ਚ ਧਿਆਨ ਰੱਖਣ ਦੀ ਗੱਲ ਆਖਕੇ ਹੱਥ ਜੋੜਨ ਵਿੱਚ ਜੁਟ ਗਏ ਹਨ। ਦੱਸ ਦਈਏ ਕਿ ਵਾਰਡ ਨੰਬਰ 7 ਜੋ ਵਾਰਡਬੰਦੀ ਤੋਂ ਬਾਅਦ ਹੁਣ 6 ਬਣ ਚੁੱਕਿਆ ਹੈ, ਲੋਕਾਂ ਦਾ ਧਿਆਨ ਜ਼ਿਆਦਾ ਇਸ ਵਾਰਡ ਤੇ ਹੀ ਹੈ, ਕਿਉਂਕਿ ਇਸ ਵਾਰਡ ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਐਮ.ਸੀ.ਸੰਜੀਵ ਸ਼ੋਰੀ ਚੋਣ ਲੜਨ ਦੀ ਇੱਛਾ ਜਿਤਾ ਰਹੇ ਹਨ, ਬੇਸ਼ੱਕ ਉਨਾ ਵੱਲੋਂ ਹਲੇ ਤੱਕ ਖੁੱਲਕੇ ਐਲਾਨ ਨਹੀਂ ਕੀਤਾ ਗਿਆ, ਪ੍ਰੰਤੂ ਸੂਤਰਾਂ ਮੁਤਾਬਿਕ ਉਹ ਨਵੇਂ ਬਣੇ ਵਾਰਡ ਨੰਬਰ 6 ਤੋਂ ਹੀ ਚੋਣ ਲੜਨਗੇ। ਦੱਸ ਦਈਏ ਕਿ ਸੰਜੀਵ ਸ਼ੋਰੀ ਦੇ ਬਰਾਬਰ ਹੀ ਧਰਮਿੰਦਰ ਘੜੀਆਂ ਵਾਲੇ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ, ਹੁਣ ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਦੇ ਯੂਥ ਨੇਤਾ ਪਰਮਜੀਤ ਸਿੰਘ ਜੌਂਟੀ ਮਾਨ ਨੇ ਵੀ ਨਵੇ ਬਣੇ ਵਾਰਡ ਨੰਬਰ 6 ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਦੇ ਯੂਥ ਨੇਤਾ ਪਰਮਜੀਤ ਜੌਂਟੀ ਮਾਨ ਦੇ ਐਲਾਨ ਤੋਂ ਬਾਅਦ ਮੁਕਾਬਲਾ ਤਿਕੋਣਾ ਹੋ ਗਿਆ ਹੈ ਹੁਣ ਦੇਖਣਾ ਇਹ ਹੈ ਕਿ ਇਸ ਬਾਰ ਵਾਰਡ ਨੰਬਰ 6 ਤੋਂ ਕਿਸ ਦੇ ਸਿਰ ਤੇ ਐਮ.ਸੀ.ਦਾ ਤਾਜ ਸਜੇਗਾ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤੇ ਚੱਲ ਪਾਏਗਾ।

– ਜਿੱਤ ਹਾਸਿਲ ਕਰਕੇ ਸੀਟ ਕਾਂਗਰਸ ਦੀ ਝੋਲੀ ਪਾਵਾਂਗਾ-ਪਰਮਜੀਤ ਜੌਂਟੀ ਮਾਨ
ਕਾਂਗਰਸ ਦੇ ਯੂਥ ਨੇਤਾ ਪਰਮਜੀਤ ਸਿੰਘ ਜੌਂਟੀ ਮਾਨ ਨੇ ਕਿਹਾ ਕਿ ਸ.ਕੇਵਲ ਸਿੰਘ ਢਿੱਲੋਂ ਦੇ ਯਤਨਾ ਸਦਕਾ ਵਾਰਡ ਨੰਬਰ 7 ਅਤੇ ਵਾਰਡ ਨੰਬਰ 31 ਵਿੱਚ ਇੰਟਰਲਾਕ ਟਾਇਲਾਂ, ਕਰਫਿਊ ਦੌਰਾਨ ਲੋੜਵੰਦਾਂ ਨੂੰ ਰਾਸ਼ਨ, ਸੇਨੀਟੇਜ਼ਰ, ਮਾਸਕ, ਬਜ਼ਰੁਗਾਂ ਦੀਆਂ ਪੈਂਸ਼ਨਾਂ ਪਹਿਲ ਦੇ ਅਧਾਰ ਲਵਾਈਆਂ ਗਈਆਂ ਅਤੇ ਅੱਗੇ ਤੋਂ ਵੀ ਲੋਕਾਂ ਦੇ ਕੰਮ ਉਨਾ ਵੱਲੋਂ ਪਹਿਲ ਦੇ ਅਧਾਰ ਤੇ ਕਰਵਾਉਣੇ ਜਾਰੀ ਰੱਖੇ ਜਾਣਗੇ । ਉਨਾ ਕਿਹਾ ਕਿ ਉਨਾ ਵੱਲੋਂ ਵਾਰਡ ਨੰਬਰ 6 ਵਿੱਚ ਚੋਣ ਲੜਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ, ਜੇਕਰ ਕਾਂਗਰਸ ਪਾਰਟੀ ਉਨਾ ਨੂੰ ਇਸ ਵਾਰਡ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਦੀ ਹੈ ਤਾਂ ਉਹ ਵੱਡੀ ਗਿਣਤੀ ਵਿੱਚ ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕਰਨਗੇ ਅਤੇ ਸੀਟ ਕਾਂਗਰਸ ਦੀ ਝੋਲੀ ਪਾਉਣਗੇ।

-ਖੁਦ ਤਾਂ ਵਾਰਡ ਨੰਬਰ 6 ਤੋਂ ਖੜਾ ਹੋਵਾਂਗਾ ਬਾਕੀ 7 ਉਮੀਦਵਾਰ ਵੱਖ-ਵੱਖ ਵਾਰਡਾਂ ਤੋਂ ਕਰਾਂਗਾ ਖੜੇ-ਧਰਮਿੰਦਰ ਘੜੀਆ ਵਾਲਾ
ਧਰਮਿੰਦਰ ਘੜੀਆਂ ਵਾਲੇ ਨੇ ਕਿਹਾ ਕਿ ਉਹ ਨਵੇਂ ਬਣੇ ਵਾਰਡ ਨੰਬਰ 6 ਵਿੱਚ ਅਜਾਦ ਤੌਰ ਤੇ ਚੋਣ ਲੜਨਗੇ ਕਿਉਂਕਿ ਸਾਬਕਾ ਨਗਰ ਕੌਂਸਲ ਪ੍ਰਧਾਨ ਸੰਜੀਵ ਸ਼ੋਰੀ ਇਸ ਵਾਰਡ ਵਿੱਚੋਂ ਹੀ ਖੜੇ ਹੋ ਰਹੇ ਹਨ। ਉਨਾ ਕਿਹਾ ਕਿ ਉਨਾ ਦੀ ਬੱਸ ਇੱਕੋ ਹੀ ਹਿੰਡ ਹੈ ਕਿ ਉਹ ਸੰਜੀਵ ਸ਼ੋਰੀ ਨੂੰ ਕਰਾਰੀ ਹਾਰ ਦਿਵਾਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਹੀ ਸਾਹ ਲੈਣਗੇ। ਉਨਾ ਕਿਹਾ ਕਿ ਵਾਰਡ ਨੰਬਰ 6 ਦੇ ਲੋਕਾਂ ਵੱਲੋਂ ਉਨਾ ਨੂੰ ਵਧੀਆ ਹੁੰਗਾਰਾਂ ਦਿੱਤਾ ਜਾ ਰਿਹਾ ਹੈ, ਕਿਉਂਕਿ ਵਾਰਡ ਨੰਬਰ 6 ਦੇ ਲੋਕਾਂ ਨੇ ਜਦੋਂ ਵੀ ਉਨਾ ਨੂੰ ਬੁਲਾਇਆ ਹੈ, ਉਹ ਅੱਧੇ ਬੋਲ ਤੇ ਉਨਾ ਨਾਲ ਖੜੇ ਹੋਏ ਹਨ ਅਤੇ ਖੜਦੇ ਰਹਿਣਗੇ ਕਿਉਂਕਿ ਵਾਰਡ ਨੰਬਰ 6 ਦੇ ਲੋਕ ਉਨਾ ਦੇ ਆਪਣੇ ਪਰਿਵਾਰਕ ਮੈਂਬਰ ਹਨ। ਉਨ•ਾਂ ਕਿਹਾ ਕਿ ਉਹ ਵੱਖ-ਵੱਖ ਵਾਰਡਾਂ ਵਿੱਚ ਆਪਣੇ ਅਜਾਦ ਉਮੀਦਵਾਰ ਖੜੇ ਕਰਨਗੇ ਅਤੇ ਭਾਰੀ ਵੋਟਾਂ ਨਾਲ ਜਿੱਤ ਹਾਸਿਲ ਕਰਨਗੇ।
-ਬਾਕਸ ਨਿਊਜ਼-
ਜਦੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਨੂੰ ਫ਼ੋਨ ਤੇ ਸੰਪਰਕ ਕਰਕੇ ਨਵੇਂ ਬਣੇ ਵਾਰਡ ਨੰਬਰ 6 ਤੋਂ ਚੋਣ ਲੜਨ ਸਬੰਧੀ ਪੁੱਛਣਾ ਚਾਹਿਆ ਤਾਂ ਉਨਾ ਨਾਲ ਸੰਪਰਕ ਨਹੀਂ ਹੋ ਸਕਿਆ।