ਹਿੰਦੂ, ਸਿੱਖ ਭਾਈਚਾਰੇ ਵੱਲੋਂ ਮੁਸਲਮਾਨ ਭਾਈਚਾਰੇ ਦੇ ਰੋਜੇ ਖੁਲਵਾਏ।

0
167

ਮਹਿਲ ਕਲਾਂ ( ਗੁਰਭਿੰਦਰ ਗੁਰੀ)

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ,ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸਨ ਬਲਾਕ ਮਹਿਲ ਕਲਾਂ ,ਅਮਨ ਮੁਸਲਿਮ ਵੈੱਲਫੇਅਰ  ਕਮੇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਲ ਕਲਾਂ ਦੇ ਸਹਿਯੋਗ ਨਾਲ ਰਮਜ਼ਾਨ ਮਹੀਨੇ ਦੇ ਨੂੰ ਲੈ ਕੇ  ਮੁਸਲਮਾਨ ਭਾਈਚਾਰੇ ਵਾਲੇ ਰੱਖੇ  “ਰੋਜੇ” ਪ੍ਰਸਾਸਨ ਦੀਆਂ ਦੀ ਪਾਲਣਾ ਕਰਦੇ ਹੋਏ ਗੁਰਦੁਆਰਾ ਸਾਹਿਬ ਪਾਤਸਾਹੀ ਮਹਿਲ ਕਲਾਂ ਵਿਖੇ  ਖੁਲ੍ਹਵਾਏ ਗਏ । ਜਿਸ ਵਿਚ “ਹਿੰਦੂ ,ਮੁਸਲਿਮ, ਸਿੱਖ ,ਇਸਾਈ ਆਪਸ ਦੇ ਚ’ਭਾਈ ਭਾਈ” ਦੇ ਨਾਅਰੇ ਨੂੰ ਹੋਰ ਬੁਲੰਦ ਕਰਦਿਆਂ ਚਾਰੇ ਧਰਮਾਂ ਦੇ ਲੋਕਾਂ ਨੇ ਸਮਾਗਮ ਚ ਜਿਕਰਯੋਗ  ਸ਼ਮੂਲੀਅਤ ਕੀਤੀ।  । ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਐਸਐਚਓ ਮਹਿਲ ਸ ਹਰਬੰਸ  ਸਿੰਘ ਅਤੇ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਵੀ ਮੁਸਲਮਾਨ ਭਾਈਚਾਰੇ ਨੂੰ ਰਮਜ਼ਾਨ ਮਹੀਨੇ ਅਤੇ ਈਦ ਦੀਆਂ  ਵਧਾਈਆਂ ਦਿੱਤੀਆਂ  । ਇਸ ਮੌਕੇ ਬੋਲਦਿਆਂ ਐਸ ਐਚ ਓ ਹਰਬੰਸ।ਸਿੰਘ ,ਗੁਰਦੁਆਰਾ ਕਮੇਟੀ ਪ੍ਰਧਾਨ ਭਾਈ ਸ਼ੇਰ ਸਿੰਘ ਖਾਲਸਾ ,ਹਿੰਦੂ ਭਾਈਚਾਰੇ ਵੱਲੋਂ ਜਸਪਾਲ ਕੁਮਾਰ ਜੱਸੂ

,ਮੁਸਲਮਾਨ ਭਾਈਚਾਰੇ ਵੱਲੋ  ਡਾ ਕੇਸਰ ਖਾਨ ਮਾਂਗੇਵਾਲ ਤੇ  ਇਸਾਈ ਭਾਈਚਾਰੇ ਵੱਲੋਂ ਰਾਜਵਿੰਦਰ ਸਿੰਘ ਮਸੀਹ ਨੇ   ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ  ਮਿੱਠੂ ਮੁਹੰਮਦ . ਗੁਰਭਿੰਦਰ ਗੁਰੀ ਨਿਰਮਲ ਸਿੰਘ ਪੰਡੋਰੀ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਨ ਮੁਸਲਿਮ ਵੈੱਲਫੇਅਰ ਕਮੇਟੀ ਦੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਕਤ ਸਮਾਗਮ ਨਾਲ ਸਾਡੀ ਭਾਈਚਾਰਕ ਸਾਂਝ ਹੋਰ ਵਧੇਰੇ ਮਜ਼ਬੂਤ ਹੋਵੇਗੀ ।ਉਨ੍ਹਾਂ ਕਿਹਾ ਕਿ ਕੁਝ ਮਤਲਬ ਪ੍ਰਸਤ ਲੋਕ ਆਮ ਜਨਤਾ ਨੂੰ ਇਕੱਠੇ ਨਹੀਂ ਦੇਖਣਾ ਚਾਹੁੰਦੇ ਤੇ ਉਹ ਧਰਮਾਂ ਦੇ ਨਾਮ ਤੇ ਰਾਜਨੀਤੀ ਕਰਦੇ ਹਨ ।ਸਾਨੂੰ ਇਹੋ ਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ । ਇਸ ਮੌਕੇ ਮੈਡੀਕਲ ਪ੍ਰੈਕਟੀਨਸਰਜਾਂ  ਅਤੇ ਮੁਸਲਮਾਨ ਭਾਈਚਾਰੇ ਵੱਲੋਂ ਥਾਣਾ ਮੁਖੀ ਹਰਬੰਸ ਸਿੰਘ ਤੇ ਸਬ ਇੰਸਪੈਕਟਰ ਸਤਨਾਮ ਸਿੰਘ ਅਤੇ  ਪ੍ਰਧਾਨ ਸੇਰ ਸਿੰਘ ਦੀ ਅਗਵਾਈ ਵਿੱਚ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਪੱਤਰਕਾਰ    ਮਿੱਠੂ ਮੁਹੰਮਦ , ਗੁਰਭਿੰਦਰ ਗੁਰੀ ਗੁਰਸੇਵਕ ਸਿੰਘ ਸਹੋਤਾ ,  ਪ੍ਰੇਮ ਕੁਮਾਰ ਪਾਸੀ ,ਪੱਤਰਕਾਰ ਨਿਰਮਲ ਸਿੰਘ ਪੰਡੋਰੀ,  ਗੁਰਪ੍ਰੀਤ ਸਿੰਘ ਸਹਿਜੜਾ, ਪੱਤਰਕਾਰ ਜਗਜੀਤ ਸਿੰਘ ਕੁਤਬਾ, ਫਿਰੋਜ਼ ਖਾਨ, ਲਕਸ਼ਦੀਪ ਗਿੱਲ ਅਤੇ  ਸੰਦੀਪ ਗਿੱਲ  ਵੱਲੋਂ ਚਾਰੇ ਧਰਮਾਂ ਦੇ ਆਏ ਹੋਏ  ਅਹੁਦੇਦਾਰਾਂ  ਦਾ ਟਰਾਫ਼ੀਆਂ ਤੇ ਸਿਰਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ । ਸਨਮਾਨ ਉਪਰੰਤ ਮੁਸਲਮਾਨ ਭਾਈਚਾਰੇ ਵੱਲੋਂ ਸ਼ਾਮ ਦੀ ਨਵਾਜ ਗੁਰਦੁਆਰਾ ਸਾਹਿਬ ਵਿਖੇ ਅਦਾ ਕੀਤੀ ਗਈ । ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਬਾਬਾ ਸ਼ੇਰ ਸਿੰਘ ਖ਼ਾਲਸਾ ,ਮੱਲ ਸਿੰਘ ਘੜੀ ਵਾਲੇ, ਨੰਬਰਦਾਰ ਮਹਿੰਦਰ ਸਿੰਘ, ਮੇਜਰ ਸਿੰਘ ਕਲੇਰ ,ਰਣਜੀਤ ਸਿੰਘ ਬਿੱਟੂ ,ਗੁਰਮੇਲ ਸਿੰਘ ਮੇਲੀ, ਕਰਨੈਲ ਸਿੰਘ ਢੈਅਪੀ ਵਾਲੇ ,ਨੰਬਰਦਾਰ ਆਤਮਾ ਸਿੰਘ ,ਸਰਬਜੀਤ ਸਿੰਘ ਸਰਬੀ, ਹੈੱਡ ਗ੍ਰੰਥੀ ਨੱਥਾ ਸਿੰਘ, ਚਮਕੌਰ ਸਿੰਘ ‘ਹਰੀ ਸਿੰਘ ਚੀਮਾ , ਹਿੰਦੂ ਭਾਈਚਾਰੇ ਵੱਲੋਂ ਜਸਪਾਲ ਕੁਮਾਰ  ਜੱਸੂ ,ਕੁਲਦੀਪ ਕੌਸ਼ਲ ,ਰਘਬੀਰ ਪ੍ਰਕਾਸ ਰੱਘਾ , ਮਨਦੀਪ ਕੌਂਸਲ,

ਗੋਲਡੀ ਵਰਮਾ,ਰਾਹੁਲ ਕੌਸ਼ਲ ,  ਰਾਜਵਿੰਦਰ ਸਿੰਘ ਮਸੀਹ , ਦਿਨੇਸ਼ ਕੁਮਾਰ ਮਸੀਹ ਗੰਗੋਹਰ, ਗਗਨ ਕੁਮਾਰ ਮਸੀਹ ਗੰਗੋਹਰ ,ਮੁਸਲਮਾਨ ਭਾਈਚਾਰੇ ਵੱਲੋਂ , ਕੇਸਰ ਖ਼ਾਨ,  ਫਿਰੋਜ ਖਾਨ,ਅਕਬਰ ਖਾਨ,  ਮੁਹੰਮਦ ਹਨੀਫ ਮਾਂਗੇਵਾਲ, ਆਰਿਫ ਮੁਹੰਮਦ,ਮੁਹੰਮਦ ਅਰਸ਼ਦ, ਮੁਹੰਮਦ ਜਮੀਲ, ਲੱਡੂ ਖ਼ਾਨ, ਮੁਹੰਮਦ ਸ਼ਮਸ਼ੇਰ ਅਲੀ, ਮੁਹੰਮਦ ਦਿਲਸ਼ਾਦ ਅਲੀ ,.ਕਾਕਾ ਖਾਨ,ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ  ਮਿੱਠੂ ਮੁਹੰਮਦ ਸੂਬਾ ਸੀਨੀਅਰ ਮੀਤ ਪ੍ਰਧਾਨ,ਕੇਸਰ ਖਾਨ ਮਾਂਗੇਵਾਲ, ਸੁਰਜੀਤ ਸਿੰਘ ਛਾਪਾ,ਬਲਿਹਾਰ ਸਿੰਘ ਗੋਬਿੰਦਗੜ੍ਹ ,ਗੁਰਪ੍ਰੀਤ ਸਿੰਘ ਨਾਹਰ ਸਿੰਘ, ਬਲਦੇਵ ਸਿੰਘ ਲੋਹਗੜ੍ਹ , ਜਸਬੀਰ ਸਿੰਘ ਜੱਸੀ  ਮਹਿਲ ਕਲਾਂ, ਡਾ ਸੁਖਵਿੰਦਰ ਸਿੰਘ ਬਾਪਲਾ,ਚੰਡੀਗੜ੍ਹ ਹੋਮਿਓ ਕਲੀਨਿਕ ਮਹਿਲ ਕਲਾਂ ਦੇ ਸਹਿਯੋਗ ਨਾਲਸਰੀਰਕ ਸਕਤੀ ਪ੍ਰਦਾਨ ਕਰਨ ਵਾਲੀਆਂ ਹੋਮਿਓਪੈਥਿਕ ਦਵਾਈਆਂ ਦੀ ਕੀਤੀ ਵੰਡ।ਲੋਕ ਭਲਾਈ ਵੈਲਫੇਅਰ ਸੁਸਾਇਟੀ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ, ਮਾਂਗਟ ਫਾਇਨਾਂਸ ਦੇ ਐਮ ਡੀ ਸੁਰਬਹਾਰ ਸਿੰਘ ਸੋਨੀ ਆਦਿ ਹਾਜ਼ਰ ਸਨ ।