HomeCrimeਸੜਕ ਹਾਦਸੇ ਵਿੱਚ ਪਿਉ ਧੀ ਦੀ ਮੌਕੇ 'ਤੇ ਮੌਤ, ਪੁੱਤ ਤੇ ਘਰਵਾਲੀ...

ਸੜਕ ਹਾਦਸੇ ਵਿੱਚ ਪਿਉ ਧੀ ਦੀ ਮੌਕੇ ‘ਤੇ ਮੌਤ, ਪੁੱਤ ਤੇ ਘਰਵਾਲੀ ਗੰਭੀਰ ਜ਼ਖ਼ਮੀ

 

ਭਦੌੜ 25 ਜੂਨ (ਵਿਕਰਾਂਤ ਬਾਂਸਲ) 

ਬਰਨਾਲਾ-ਮੋਗਾ ਰੋਡ ‘ਤੇ ਪਿੰਡ ਟੱਲੇਵਾਲ ਨਜ਼ਦੀਕ ਸੜਕ ਹਾਦਸੇ ਵਿੱਚ ਪਿਉ-ਧੀ ਦੀ ਮੌਕੇ ‘ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਨਿਵਾਸੀ ਕੁਲਦੀਪ ਸਿੰਘ ਆਪਣੇ ਪਰਿਵਾਰ ਸਮੇਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੋਗਾ ਸਾਈਡ ਤੋਂ ਬਰਨਾਲਾ ਵੱਲ ਨੂੰ ਆ ਰਿਹਾ ਸੀ। ਟੱਲੇਵਾਲ ਅਤੇ ਰਾਮਗੜ ਵਿਚਕਾਰ ਕੋਹਣੀ ਮੋੜ ‘ਤੇ ਬਰਨਾਲਾ ਸਾਈਡ ਤੋਂ ਆ ਰਹੇ ਇਕ ਟਰੱਕ ਨਾਲ ਮੋਟਰਸਾਇਕਲ ਦੀ ਸਿੱਧੀ ਟੱਕਰ ਹੋ ਗਈ।

ਹਾਦਸੇ ਵਿਚ ਮੋਟਰਸਾਇਕਲ ਸਵਾਰ ਕੁਲਦੀਪ ਸਿੰਘ (28 ਸਾਲ) ਅਤੇ ਉਸਦੀ ਧੀ ਗੁਰਲੀਨ ਕੌਰ (4 ਸਾਲ) ਦੀ ਮੌਕੇ ‘ਤੇ ਮੌਤ ਹੋ ਗਈ। ਇਸ ਤੋਂ ਇਲਾਵਾ ਮ੍ਰਿਤਕ ਕੁਲਦੀਪ ਦੀ ਪਤਨੀ ਰਜਨੀ ਕੌਰ ਅਤੇ ਬੇਟਾ ਅਨਮੋਲ ਸਿੰਘ (6 ਸਾਲ) ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਹਨਾਂ ਨੂੰ ਇਲਾਜ਼ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਹੈ।

ਥਾਣਾ ਟੱਲੇਵਾਲ ਦੀ ਐਸ.ਐਚ.ਓ. ਅਮਨਦੀਪ ਕੌਰ ਨੇ ਕਿਹਾ ਕਿ ਮੌਕੇ ‘ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਬਰਨਾਲਾ ਭੇਜ ਦਿੱਤੀਆਂ ਹਨ। ਟਰੱਕ ਡਰਾਈਵਰ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

 

Must Read

spot_img
%d bloggers like this: