ਸਪ੍ਰਸ ਧਨੇਰ ਨੇ ਪਿੰਡ ਵਿੱਚ ਫਲੈਕਸ ਲਗਾ ਕੇ ਦਾਖਲਾ ਮੁਹਿੰਮ ਨੂੰ ਕੀਤਾ ਤੇਜ਼

0
22

ਲੋਕਾਂ ਵੱਲੋਂ ਭਰਵਾਂ ਹੁੰਗਾਰਾ-ਸਕੂਲ ਮੁੱਖੀ

ਮਹਿਲ ਕਲਾਂ 2 (ਮਾਰਚ): ਅੱਜ ਸਪ੍ਰਸ ਧਨੇਰ ਦੇ ਸਮੂਹ ਸਟਾਫ਼ ਨੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿੱਚ ਬੱਚਿਆਂ ਦੇ ਦਾਖਲੇ ਵਧਾਉਣ ਦੀ ਮੁਹਿੰਮ ਨੂੰ ਤੇਜ਼ ਕਰਦਿਆਂ ਮਾਪੇ/ਅਧਿਆਪਕ ਮਿਲਣੀ ਦੌਰਾਨ ਜਿੱਥੇ ਮਾਪਿਆਂ ਨੂੰ ਸਕੂਲ ਵਿੱਚ ਬੱਚਿਆਂ ਦੇ ਦਾਖਲੇ ਵਧਾਉਣ ਸਬੰਧੀ ਪ੍ਰੇਰਿਤ ਕੀਤਾ, ਓਥੇ ਪਿੰਡ ਵਿੱਚ ਸਾਂਝੀਆਂ ਮੁੱਖ ਥਾਵਾਂ ਤੇ *ਦਾਖਲੇ ਵਧਾਉਣ ਸਬੰਧੀ *ਵੱਡੇ ਫਲੈਕਸ* ਲਗਾ ਕੇ ਦਾਖਲਾ ਵਧਾਊ ਮੁਹਿੰਮ ਨੂੰ ਹੋਰ ਤੇਜ਼ ਕੀਤਾ, ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਮੈਡਮ ਕੁਲਵਿੰਦਰ ਕੌਰ ਨੇ ਦੱਸਿਆ ਕਿ ਇਸ ਦਾਖਲਾ ਮੁਹਿੰਮ ਦੌਰਾਨ ਪਿੰਡ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ,ਜਿੱਥੇ ਦਾਖਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ,ਓਥੇ ਪਿੰਡ ਵਾਸੀਆਂ ਨੇ ਅੱਜ ਖੁਦ ਸਕੂਲ ਅਧਿਆਪਕ ਪਲਵਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਵਿੱਚ ਮੁੱਖ ਚੌਕਾਂ,ਗੁਰਦੁਆਰਾ ਸਾਹਿਬ ਨੇੜੇ, ਡੇਅਰੀ, ਅੱਡਿਆਂ ਆਦਿ ਨੇੜੇ ਸਕੂਲ ਵਿੱਚ ਮਿਲ ਰਹੀਆਂ ਸਰਕਾਰੀ ਸਹੂਲਤਾਂ ਨੂੰ ਦਰਸਾਉਂਦੇ ਵੱਡੇ ਫਲੈਕਸ ਲਗਾ ਕੇ ਵੱਡਾ ਸਹਿਯੋਗ ਦਿੱਤਾ,ਇਸ ਮੌਕੇ ਸਕੂਲ ਅਧਿਆਪਕ ਪਲਵਿੰਦਰ ਸਿੰਘ ਠੀਕਰੀਵਾਲਾ ਨੇ ਇਸ ਕੰਮ ਵਿੱਚ ਸਹਿਯੋਗ ਦੇਣ ਵਾਲੇ ਨੌਜਵਾਨਾਂ ਦਾ ਵਿਸੇਸ਼ ਧੰਨਵਾਦ ਕੀਤਾ।ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੂਲ ਅਧਿਆਪਕ ਜਗਰੂਪ ਸਿੰਘ, ਮੈਡਮ ਰਾਜਿੰਦਰ ਕੌਰ,ਜਗਦੀਪ ਸਿੰਘ,ਪ੍ਰਿਤਪਾਲ ਸਿੰਘ, ਜਸਪਾਲ ਸਿੰਘ, ਪ੍ਰੇਮਪਾਲ ਸਿੰਘ,ਜਗਸੀਰ ਸਿੰਘ ਮੈਂਬਰ,ਸਰਬਜੀਤ ਸਿੰਘ, ਤਜਿੰਦਰ ਸਿੰਘ, ਸੀਰਾ ਸਿੰਘ, ਹੇਮਰਾਜ ,ਸੰਮੀ ਕਪੂਰ ,ਤਾਰਦੀਨ,ਜਗਦੀਸ਼ ਸਿੰਘ, ਬਲਜੀਤ, ਕਰਨੈਲ ਸਿੰਘ,ਦਰਸ਼ਨ ਸਿੰਘ ਆਦਿ ਹਾਜਰ ਸਨ।

ਜਾਰੀ ਕਰਤਾ  ਪਲਵਿੰਦਰ ਸਿੰਘ

ਸਪ੍ਰਸ ਧਨੇਰ। 8360355458