“ਵਿਆਹ ਸਮਾਗਮ ‘ਚ ਰੋਟੀਆਂ ਬਣਾਉਣ ਗਏ ਤੰਦੁਰੀਏ ਦਾ ਮੋਟਰਸਾਇਕਲ ਹੋਇਆ ਚੋਰੀ, ਪੁਲਿਸ ਨੇ ਨਾਮਾਲੂਮ ਖਿਲਾਫ਼ ਕੀਤਾ ਕੇਸ ਦਰਜ

0
100
“ਵਿਆਹ ਸਮਾਗਮ ‘ਚ ਰੋਟੀਆਂ ਬਣਾਉਣ ਗਏ ਤੰਦੁਰੀਏ ਦਾ ਮੋਟਰਸਾਇਕਲ ਹੋਇਆ ਚੋਰੀ, ਪੁਲਿਸ ਨੇ ਨਾਮਾਲੂਮ ਖਿਲਾਫ਼ ਕੀਤਾ ਕੇਸ ਦਰਜ
ਬਰਨਾਲਾ, 17 ਨਵੰਬਰ (ਅਮਨਦੀਪ ਰਠੌੜ)-ਵਿਆਹ ਸਮਾਗਮ ‘ਚ ਰੋਟੀਆਂ ਬਣਾਉਣ ਗਏ ਤੰਦੁਰੀਏ ਦਾ ਮੋਟਰਸਾਇਕਲ ਚੋਰੀ ਹੋ ਗਿਆ | ਜਿਸਦੀ ਸੂਚਨਾ ਉਸਨੇ ਥਾਣਾ ਰੂੜ੍ਹੇਕੇ ਕਲ੍ਹਾਂ ਦੀ ਪੁਲਿਸ ਨੂੰ ਦਿੱਤੀ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਾਲਾ ਸਿੰਘ ਪੁੱਤਰ ਭੋਲਾ ਸਿੰਘ ਨਿਵਾਸੀ ਪੱਖੋਂ ਕਲ੍ਹਾਂ ਨੇ ਦੱਸਿਆ ਕਿ ਉਹ ਵਿਆਹ ਸਮਾਗਮਾਂ ਵਿੱਚ ਰੋਟੀਆਂ ਬਣਾਉਣ ਦਾ ਕੰਮ ਕਰਦਾ ਹੈ ਅਤੇ ਬੀਤੇ ਦਿਨੀਂ ਉਹ ਆਪਣੇ ਹੀ ਪਿੰਡ ਇੱਕ ਵਿਆਹ ਸਮਾਗਮ ‘ਤੇ ਰੋਟੀਆਂ ਬਣਾਉਣ ਗਿਆ ਸੀ | ਉਸਨੇ ਆਪਣਾ ਮੋਟਰਸਾਇਕਲ ਨੰਬਰ ਪੀ.ਬੀ.19-ਸੀ-8288 ਮਾਰਕਾ ਪਲੈਟਿਨਾ ਰੰਗ ਕਾਲਾ ਪੀਰਖਾਨਾ ਦੇ ਬਾਹਰ ਗੇਟ ‘ਤੇ ਖੜ੍ਹਾ ਕਰ ਦਿੱਤਾ | ਕੰਮ ਨਿਪਟਾਕੇ ਜਦੋਂ ਉਹ ਵਾਪਿਸ ਰਾਤ ਨੌ ਵਜੇ ਮੋਟਰਸਾਇਕਲ ਲੈਣ ਲਈ ਉਸ ਜਗ੍ਹਾਂ ‘ਤੇ ਆਇਆ ਤਾਂ ਉਸਦਾ ਮੋਟਰਸਾਇਕਲ ਉਸ ਜਗ੍ਹਾਂ ‘ਤੇ ਨਹੀਂ ਸੀ | ਜਿਸਦੀ ਉਸਨੇ ਕਾਫ਼ੀ ਤਲਾਸ਼ ਕੀਤੀ, ਮਗਰ ਉਹ ਨਹੀਂ ਮਿਲਿਆ | ਪੀੜ੍ਹਿਤ ਨੇ ਅੱਗੇ ਦੱਸਦਿਆਂ ਕਿਹਾ ਕਿ ਉਸੇ ਦਿਨ ਹੀ ਪਿੰਡ ਦੇ ਹਮੀਰ ਸਿੰਘ ਪੁੱਤਰ ਸੱਜੂ ਸਿੰਘ ਨਿਵਾਸੀ ਸਾਗਰ ਪੱਤੀ ਪੱਖੋਂ ਕਲ੍ਹਾਂ ਦਾ ਵੀ ਮੋਟਰਸਾਇਕਲ ਮਾਰਕਾ ਸੀਡੀ-ਡੀਐਲਐਕਸ ਵੀ ਚੋਰੀ ਹੋ ਗਿਆ ਸੀ | ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜ੍ਹਿਤ ਦੀ ਸ਼ਿਕਾਇਤ ‘ਤੇ ਨਾਮਾਲੂਮ ਵਿਅਕਤੀ/ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ |
———-
“ਮਾਮੇ ਘਰੋਂ ਵਾਪਿਸ ਜਾ ਰਹੀ ਲੜਕੀ ਦਾ ਦੋ ਝਪਟਮਾਰਾਂ ਨੇ ਖੋਹਿਆ ਪਰਸ, ਪੁਲਿਸ ਨੇ ਕੀਤਾ ਕੇਸ ਦਰਜ
ਬਰਨਾਲਾ, 17 ਨਵੰਬਰ (ਅਮਨਦੀਪ ਰਠੌੜ)-ਮਾਮੇ ਘਰੋਂ ਵਾਪਿਸ ਘਰ ਜਾ ਰਹੀ ਇੱਕ ਲੜਕੀ ਦਾ ਦੋ ਝਪਟਮਾਰਾਂ ਨੇ ਪਰਸ ਖੋ ਲਿਆ | ਲੇਕਿਨ ਝਪਟਮਾਰਾਂ ਦੀ ਮਾੜੀ ਕਿਸਮਤ ਉਨ੍ਹਾਂ ਨੂੰ ਰਾਸਤੇ ‘ਚ ਹੀ ਲੋਕਾਂ ਨੇ ਘੇਰ ਲਿਆ | ਜਿਸਤੋਂ ਬਾਅਦ ਲੋਕਾਂ ਨੇ ਦੋਵੇਂ ਝਪਟਮਾਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ | ਪੁਲਿਸ ਨੂੰ ਦਿੱਤੀ ਜਾਣਕਾਰੀ ਵਿੱਚ ਨਰਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਨਿਵਾਸੀ ਸਾਹਮਣੇ ਗਲੀ ਨੰਬਰ ਪੰਜ ਕੇਸੀ ਰੋਡ ਬਰਨਾਲਾ ਨੇ ਦੱਸਿਆ ਕਿ ਬੀਤੇ ਦਿਨੀਂ ਸਮਾਂ ਕਰੀਬ ਰਾਤ ਦੇ ਸੱਤ ਵਜੇ ਦਾ ਹੋਵੇਗਾ | ਜਦੋਂ ਉਸਦੀ ਭੂਆ ਦੀ ਲੜਕੀ ਉਨ੍ਹਾਂ ਨੂੰ ਮਿਲਕੇ ਵਾਪਿਸ ਆਪਣੇ ਘਰ ਜਾਣ ਲੱਗੀ ਸੀ | ਇੰਨ੍ਹੇ ਵਿੱਚ ਦੋ ਨਾਮਾਲੂਮ ਝਪਟਮਾਰ ਉਸਦੀ ਭੂਆ ਦੀ ਲੜਕੀ ਤੋਂ ਪਰਸ ਖੋਹਕੇ ਫ਼ਰਾਰ ਹੋਣ ਲੱਗੇ | ਲੇਕਿਨ ਉਸਦੀ ਭੂਆ ਦੀ ਕੁੜੀ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ | ਜਿਸਤੋਂ ਬਾਅਦ ਲੋਕਾਂ ਨੇ ਦੋਵੇਂ ਝਪਟਮਾਰਾਂ ਨੂੰ ਮੌਕੇ ‘ਤੇ ਹੀ ਪਕੜ੍ਹ ਲਿਆ | ਪਕੜ੍ਹੇ ਜਾਣ ਤੋਂ ਬਾਅਦ ਉਨ੍ਹਾਂ ਦਾ ਨਾਮ ਪਤਾ ਜਾਣਿਆ ਤਾਂ ਇੱਕ ਨੇ ਆਪਣਾ ਨਾਮ ਰੋਹਿਤ ਕੁਮਾਰ ਉਰਫ਼ ਬਿੰਦਰੀ ਨਿਵਾਸੀ ਸੇਖਾ ਰੋਡ ਨੇੜੇ ਜੌੜੀਆਂ ਚੱਕੀਆਂ ਬਰਨਾਲਾ ਅਤੇ ਦੂਸਰੇ ਨੇ ਆਪਣਾ ਨਾਮ ਵਿਸ਼ਾਲ ਕੁਮਾਰ ਉਰਫ਼ ਠੋਲੂ ਨਿਵਾਸੀ ਨਜਦੀਕ ਜੱਗੀ ਐਮ.ਸੀ.ਦਾ ਘਰ ਸੇਖਾ ਰੋਡ ਬਰਨਾਲਾ ਦੱਸਿਆ | ਸਹਾਇਕ ਥਾਣੇਦਾਰ ਸੇਵਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜ੍ਹਿਤ ਦੇ ਬਿਆਨ ‘ਤੇ ਦੋਵੇਂ ਲੁਟੇਰਿਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
———-
“ਪਿਸਤੌਲ ਦਿਖਾਕੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਵਿਅਕਤੀ ਖਿਲਾਫ਼ ਕੇਸ ਦਰਜ
ਬਰਨਾਲਾ, 17 ਨਵੰਬਰ (ਅਮਨਦੀਪ ਰਠੌੜ)-ਰਾਸਤੇ ‘ਚ ਘੇਰਕੇ ਇੱਕ ਵਿਅਕਤੀ ਨੂੰ ਪਿਸਤੌਲ ਦਿਖਾਕੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਵਿਅਕਤੀ ਖਿਲਾਫ਼ ਥਾਣਾ ਸਿਟੀ-1 ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਿਰਮਲ ਸਿੰਘ ਪੁੱਤਰ ਬੂਟਾ ਸਿੰਘ ਨਿਵਾਸੀ ਕੋਟਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹਾਲ ਅਬਾਦ ਸ੍ਰੀ ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ 2 ਬਰਨਾਲਾ ਨੇ ਦੱਸਿਆ ਕਿ ਬੀਤੇ ਦਿਨੀਂ ਸਮਾਂ ਕਰੀਬ 2-3 ਵਜੇ ਦੁਪਿਹਰ ਦਾ ਹੋਵੇਗਾ ਕਿ ਧਰਮਪਾਲ ਸਿੰਘ ਉਰਫ਼ ਲੱਕੀ ਨਿਵਾਸੀ ਕੰਮੇਆਣਾ ਗੇਟ ਫ਼ਰੀਦਕੋਟ ਨੇ ਉਸਨੂੰ ਹੰਡਿਆਇਆ ਰੋਡ ‘ਤੇ ਜੁਮਲਾ ਮਾਲਕਨ ਸਕੂਲ ਦੇ ਕੋਲ ਘੇਰਕੇ ਪਿਸਤੌਲ ਦਿਖਾਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ | ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਪੀੜ੍ਹਿਤ ਦੀ ਸ਼ਿਕਾਇਤ ‘ਤੇ ਪੁਲਿਸ ਨੇ ਧਰਮਪਾਲ ਸਿੰਘ ਉਰਫ਼ ਲੱਕੀ ਨਿਵਾਸੀ ਕੰਮੇਆਣਾ ਗੇਟ ਫ਼ਰੀਦਕੋਟ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |