ਯਹ ਰਾਜਨੀਤੀ ਹੈ ਸਾਹਿਬ, ਕਬ ਕਿਆ ਹੋ ਜਾਏ ਕੁਝ ਪਤਾ ਨਹੀਂ- ‘ਤੇ ਹੁਣ ਫ਼ੇਮਸ ਟਰਾਂਸਪੋਟਰ ਕੁਲਦੀਪ ਸਿੰਘ ਕਾਲਾ ਢਿੱਲੋਂ ਅਗਲੇ ਹਫ਼ਤੇ ਕਰਨਗੇ ਕੋਈ ਵੱਡਾ ਧਮਾਕਾ

0
71

–ਡੋਰ-ਟੂ-ਡੋਰ ਕਾਂਗਰਸ ਦੇ ਨਰਾਜ ਵਰਕਰਾਂ ਨੂੰ ਮਿਲ ਰਹੇ ਕੁਲਦੀਪ ਸਿੰਘ ਕਾਲਾ ਢਿੱਲੋਂ

ਬਰਨਾਲਾ, 28 ਜੂਨ (ਅਮਨਦੀਪ ਰਠੌਰ)-ਵਿਧਾਨ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਚੋਣ ਲੜਨ ਦੇ ਇਛੁੱਕ ਨੇਤਾ ਵੀ ਆਪਣੇ ਘੋਰਣਿਆਂ ‘ਚੋਂ ਬਾਹਰ ਨਿਕਲਕੇ ਲੋਕਾਂ ਅੱਗੇ ਹੱਥ ਜੋੜਕੇ ਉਨ੍ਹਾਂ ਨਾਲ ਚਾਹ ਦੀਆਂ ਚੁਸਕੀਆਂ ਲੈਂਦੇ ਦਿਖਾਈ ਦੇਣ ਲੱਗ ਪਏ ਹਨ | ਲੇਕਿਨ ਇਸ ਸਭ ਦੇ ਵਿੱਚ ਜੇਕਰ ਗੱਲ ਕਰੀਏ ਬਰਨਾਲਾ ਵਿੱਚ ਕਾਂਗਰਸ ਪਾਰਟੀ ਦੀ ਤਾਂ ਉਹ ਹੁਣ ਪਾਟੋਧਾੜ ਹੁੰਦਿਆਂ ਦਿਖਾਈ ਦੇ ਰਹੀ ਹੈ, ਕਿਉਂਕਿ ਇੱਕ ਧੜ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ.ਕੇਵਲ ਸਿੰਘ ਢਿੱਲੋਂ ਨਾਲ ਖੜ੍ਹਾ ਹੋ ਕੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹੁਣੇ ਤੋਂ ਹੀ ਡੱਫ਼ਲੀ ਵਜਾਕੇ ਰਾਗ ਅਲਾਪਣ ਲੱਗ ਪਿਆ ਹੈ | ਉਥੇ ਹੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਨ ਵਾਲੇ ਕਾਂਗਰਸੀ ਨੇਤਾ ਹਰਿੰਦਰ ਸਿੰਘ ਸੀਰਾ ਢਿੱਲੋਂ ਦੇ ਭਰਾ ਅਤੇ ਫ਼ੇਮਸ ਟਰਾਂਸਪੋਟਰ ਕੁਲਦੀਪ ਸਿੰਘ ਕਾਲਾ ਢਿੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਧੜ੍ਹੇ ਦੀ ਕਿਸ਼ਤੀ ਵਿੱਚ ਸਵਾਰ ਹੋਕੇ ਲੋਕਾਂ ਨਾਲ ਰਾਬਤਾ ਕਰਨ ਵਿੱਚ ਜੁਟ ਗਏ ਹਨ | ਫ਼ੇਮਸ ਟਰਾਂਸਪੋਟਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀਆਂ ਲੋਕਾਂ ਨਾਲ ਹੋ ਰਹੀਆਂ ਮਿਲਣੀਆਂ ਤੋਂ ਸਾਫ਼ ਜਾਹਿਰ ਹੋ ਰਿਹਾ ਹੈ ਕਿ ਉਹ ਇਸ ਵਾਰ ਬਰਨਾਲਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨ ਦੀ ਇੱਛਾ ਜਿਤਾ ਰਹੇ ਹਨ | ਜਿਸਦੇ ਚਲਦਿਆਂ ਉਨ੍ਹਾਂ ਵੱਲੋਂ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨਾਲ ਇੱਕ ਵਿਸ਼ੇਸ਼ ਬੈਠਕ ਵੀ ਕੀਤੀ ਗਈ | ਜਿਸਦੀਆਂ ਤਸਵੀਰਾਂ ਉਨ੍ਹਾਂ ਨੇ ਖੁਦ ਆਪਣੇ ਫ਼ੇਸਬੁੱਕ ਅਕਾਉੂਾਟ ‘ਤੇ ਸ਼ੇਅਰ ਕੀਤੀਆਂ ਹਨ | ਦੱਸ ਦਈਏ ਕਿ ਟਰਾਂਸਪੋਟਰ ਕਾਲਾ ਢਿੱਲੋਂ ਦਾ ਪਰਿਵਾਰ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜਕੇ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਸੀ| ਲੇਕਿਨ ਕਾਂਗਰਸ ਵੱਲੋਂ ਉਨ੍ਹਾਂ ਨੂੰ ਕੋਈ ਵੀ ਨੁੰਮਾਇੰਦਗੀ ਨਾ ਦੇ ਕੇ ਉਨ੍ਹਾਂ ਦਗਾ ਹੀ ਕੀਤਾ ਹੈ | ਜਿਸਦੇ ਚਲਦਿਆਂ ਹੀ ਉਨ੍ਹਾਂ ਵੱਲੋਂ ਇਹ ਕਦਮ ਚੁਕਿਆ ਗਿਆ ਅਤੇ ਲੋਕਾਂ ਨਾਲ ਮਿਲਣੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ |

-ਬਾਕਸ ਨਿਊਜ਼-

ਦੱਸ ਦਈਏ ਕਿ ਟਰਾਂਸਪੋਟਰ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਜ਼ਿਲ੍ਹਾ ਬਰਨਾਲਾ ਵਿੱਚ ਕਾਫ਼ੀ ਵਧੀਆ ਅਧਾਰ ਹੈ, ਕਿਉਂਕਿ ਉਹ ਇੱਕ ਅਜਿਹੇ ਇਨਸਾਨ ਹਨ ਜੋ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਹਨ | ਜੇਕਰ ਉਨ੍ਹਾਂ ਨੂੰ ਕਿਸੇ ਵੀ ਹਿਸਾਬ ਨਾਲ ਕਾਂਗਰਸ ਦੀ ਟਿਕਟ ਮਿਲ ਜਾਂਦੀ ਹੈ ਤਾਂ ਉਨ੍ਹਾਂ ਦੇ ਵਿਧਾਨ ਸਭਾ ਚੋਣਾਂ ਜਿੱਤਣ ਦੇ ਪੂਰੇ ਪੂਰੇ ਅਸਾਰ ਬਣ ਸਕਦੇ ਹਨ | ਲੇਕਿਨ ਇਹ ਰਾਜਨੀਤੀ ਹੈ ਸਾਹਿਬ, ਕਬ ਕਿਆ ਹੋ ਜਾਏ ਕੁਝ ਪਤਾ ਨਹੀਂ,, ਦੇਖਣ ਵਾਲੀ ਗੱਲ ਇਹ ਹੈ ਕਿ ਹੁਣ ਟਿਕਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ.ਕੇਵਲ ਸਿੰਘ ਢਿੱਲੋਂ ਦੀ ਝੋਲੀ ਪੈਂਦੀ ਹੈ ਜਾਂ ਫ਼ਿਰ ਫੇਮਸ ਟਰਾਂਸਪੋਟਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ | ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਚੱਲ ਪਾਏਗਾ | ਜੇਕਰ ਪਾਰਟੀ ਹਾਈਕਮਾਂਡ ਸ.ਕੇਵਲ ਸਿੰਘ ਢਿੱਲੋਂ ਦੀ ਝੋਲੀ ਵਿੱਚ ਟਿਕਟ ਦੇ ਉਨ੍ਹਾਂ ਨੂੰ ਚੋਣ ਲੜਨ ਲਈ ਮੈਦਾਨ ਵਿੱਚ ਉਤਾਰ ਦਿੰਦੀ ਹੈ ਤਾਂ ਵਿਜੈਇੰਦਰ ਸਿੰਗਲਾ ਧੜ੍ਹਾ ਸ.ਕੇਵਲ ਸਿੰਘ ਢਿੱਲੋਂ ਦੀ ਬੇੜੀ ਵਿੱਚ ਵੱਟੇ ਜਰੂਰ ਪਾਉਗਾ ਹੀ ਪਾਉ | ਕਿਉਂਕਿ ਢਿਲੋਂ ਧੜੇ ਤੇ ਵੀ ਸਿੰਗਲਾ ਧੜੇ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਦੀਆਂ ਅਕਸਰ ਹੀ ਗੱਲਾਂ ਸਾਹਮਣੇ ਆਉਂਦੀਆ ਰਹਿੰਦੀਆਂ ਹਨ।

ਗੱਲਬਾਤ ਕਰਦਿਆਂ ਫ਼ੇਮਸ ਟਰਾਂਸਪੋਟਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਉਹ ਪਾਰਟੀ ਤੋਂ ਨਰਾਜ ਚੱਲ ਰਹੇ ਵਰਕਰਾਂ ਨੂੰ ਮਿਲਕੇ ਉਨ੍ਹਾਂ ਦੀ ਨਰਾਜ਼ਗੀ ਦੂਰ ਕਰ ਰਹੇ ਹਨ ਅਤੇ ਅਗਲੇ ਹਫ਼ਤੇ ਉਹ 100 ਦੇ ਕਰੀਬ ਮੀਟਿੰਗਾਂ ਕਰਕੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ ਅਤੇ ਇਸਤੋਂ ਵੀ ਵੱਡਾ ਕੋਈ ਹੋਰ ਧਮਾਕਾ ਕਰਨਗੇ | ਕਾਲਾ ਢਿੱਲੋਂ ਦੀ ਦਬੀ ਜੁਬਾਨ ਵਿੱਚ ਹੋਈ ਇਸ ਗੱਲ ਤੋਂ ਸਹਿਜ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਹ ਇਸ ਵਾਰ ਕੋਈ ਵੱਡਾ ਧਮਾਕਾ ਕਰਨ ਦੀ ਤਾਕ ਵਿੱਚ ਹਨ | ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਖੁਦ ਬ ਖੁਦ ਦਿਖਾਈ ਦੇ ਦੇਵੇਗਾ |

ਸਾਬਕਾ ਐਮਸੀ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਉਹ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ, ਨਰਾਜ਼ ਵਰਕਰਾਂ ਨੂੰ ਮਨਾ ਰਹੇ ਹਨ | ਉਨ੍ਹਾਂ ਨੇ ਵੀ ਦਬੀ ਜੁਬਾਨ ਵਿੱਚ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਧਮਾਕਾ ਕਰ ਸਕਦੇ ਹਾਂ | ਕਾਲਾ ਢਿੱਲੋਂ ਅਤੇ ਮਹੇਸ਼ ਲੋਟਾਂ ਦੇ ਮਨਾਂ ਦਾ ਬੁਲਬਲਾ ਦੱਸ ਰਿਹਾ ਹੈ ਕਿ ਇਸ ਵਾਰ ਬਰਨਾਲਾ ਵਿੱਚ ਕਾਂਗਰਸ ਦੀ ਰਾਜਨੀਤੀ ਦਿਲਚਸਪ ਬਣ ਸਕਦੀ ਹੈ | ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਰਨਾਲਾ ‘ਚ ਕਾਂਗਰਸ ਪਾਰਟੀ ਕਿਸ ਤਰ੍ਹਾਂ ਦਾ ਨਵਾਂ ਟਵਿੱਸ਼ਟ ਪੇਸ਼ ਕਰਦੀ, ਜਿਸਦਾ ਲੋਕ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ |