ਮੈਂ ਇੱਕ ਐਮਸੀ ਹਾਂ, ਪੁਲਿਸ ਮੇਰੀ ਗੱਲ ਨਹੀਂ ਸੁਣ ਰਹੀ ਤਾਂ ਆਮ ਲੋਕਾਂ ਦੀ ਕਿੱਥੋਂ ਸੁਣੇਗੀ-ਐਮਸੀ ਜਗਰਾਜ ਪੰਡੋਰੀ

0
4

-ਐਮਸੀ ਜਗਰਾਜ ਪੰਡੋਰੀ ਨੇ ਹੋਰ ਐਮਸੀਜ ਨੂੰ ਨਾਲ ਲੈਕੇ ਕੀਤੀ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ

ਬਰਨਾਲਾ, 26 ਸਤੰਬਰ (ਅਮਨਦੀਪ ਰਾਠੌੜ)-ਵਾਰਡ ਨੰਬਰ 20 ਦੇ ਐਮ.ਸੀ.ਜਗਰਾਜ ਸਿੰਘ ਪੰਡੋਰੀ ਦੇ ਘਰ ਪਿਛਲੇ ਦਿਨੀਂ ਇੱਕ ਸ਼ਰਾਬੀ ਵਿਅਕਤੀ ਨੇ ਪਹਿਲਾਂ ਤਾਂ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਫ਼ਿਰ ਉਨ੍ਹਾਂ ਦੇ ਦਰਵਾਜੇ ਦੀ ਵੀ ਭੰਨਤੋੜ ਕੀਤੀ | ਇਹੀ ਨਹੀਂ ਉਕਤ ਵਿਅਕਤੀ ਵੱਲੋਂ ਐਮ.ਸੀ.ਦੇ ਪਰਿਵਾਰਕ ਮੈਂਬਰਾਂ ਨੁੂੰ ਗਾਲੀ ਗਲੌਚ ਵੀ ਕੀਤੀ ਗਈ | ਉਕਤ ਸ਼ਰਾਬੀ ਵਿਅਕਤੀ ਨੂੰ ਇੱਕ ਵਾਰ ਪਕੜਕੇ ਤਾਂ ਪੁਲਿਸ ਹਵਾਲੇ ਕਰ ਦਿੱਤਾ ਗਿਆ, ਪ੍ਰੰਤੂ ਐਮ.ਸੀ.ਜਗਰਾਜ ਸਿੰਘ ਪੰਡੋਰੀ ਪੁਲਿਸ ਦੇ ਰਵੱਈਏ ਤੋਂ ਬੇਹੱਦ ਖਫ਼ਾ ਹਨ | ਜਿਸਦੇ ਚਲਦਿਆਂ ਉਨ੍ਹਾਂ ਨੇ ਆਪਣੇ ਨਾਲ ਹੋਰ ਐਮਸੀਜ਼ ਨੂੰ ਲੈ ਕੇ ਸ਼ਨੀਵਾਰ ਨੂੰ ਪੰਜਾਬ ਪੁਲਿਸ ਖਿਲਾਫ਼ ਜਬਰਦਸਤ ਨਾਰੇਬਾਜ਼ੀ ਕੀਤੀ | ਐਮ.ਸੀ.ਜਗਰਾਜ ਸਿੰਘ ਪੰਡੋਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਵਿਅਕਤੀ ਨੇ ਉਨ੍ਹਾਂ ਦੇ ਘਰ ਹਮਲਾ ਕੀਤਾ ਹੈ, ਉਸ ਵਿਅਕਤੀ ਦੇ ਮੁੰਡੇ ਖਿਲਾਫ਼ ਰੇਪ ਦਾ ਕੇਸ ਦਰਜ ਹੈ | ਉਕਤ ਵਿਅਕਤੀ ਨੂੰ ਇਹੀ ਰੰਜ਼ਿਸ ਹੈ ਕਿ ਉਨ੍ਹਾਂ ਨੇ ਕੁੜੀ ਵਾਲਿਆਂ ਦੀ ਮਦਦ ਕਰਕੇ ਉਨ੍ਹਾਂ ਦੇ ਮੁੰਡੇ ਖਿਲਾਫ਼ ਕੇਸ ਦਰਜ ਕਰਵਾਇਆ ਹੈ | ਜਿਸਦੇ ਚਲਦਿਆਂ ਹੀ ਉਕਤ ਵਿਅਕਤੀ ਉਨ੍ਹਾਂ ਦੇ ਘਰ ਹਮਲਾ ਕਰਕੇ ਗਿਆ ਹੈ | ਉਨ੍ਹਾਂ ਕਿਹਾ ਹਮਲਾਵਰ ਨੂੰ ਉਨ੍ਹਾਂ ਨੇ ਖੁਦ ਕੁਝ ਮਿੰਟਾਂ ‘ਚ ਹੀ ਕਾਬੂ ਕਰ ਲਿਆ ਸੀ ਅਤੇ ਇਸਦੀ ਸੂਚਨਾ ਉਨ੍ਹਾਂ ਵੱਲੋਂ ਥਾਣਾ ਸਿਟੀ-2 ਨੂੰ ਦਿੱਤੀ ਗਈ ਸੀ, ਪ੍ਰੰਤੂ ਸੂਚਨਾ ਦੇਣ ਦੇ ਬਾਵਜੁੂਦ ਵੀ ਪੁਲਿਸ ਘਟਨਸਥਲ ਤੇ ਨਹੀਂ ਪਹੁੰਚੀ ਜਦੋਂਕਿ ਉਨ੍ਹਾਂ ਨੂੰ ਵਾਰ-ਵਾਰ ਫ਼ੋਨ ਕੀਤੇ ਗਏ | ਜਦੋਂ ਉਨ੍ਹਾਂ ਨੇ ਥਾਣਾ ਸਿਟੀ-2 ਦੇ ਮੁੰਸ਼ੀ ਨਾਲ ਸੰਪਰਕ ਕੀਤਾ ਤਾ ਉਨ੍ਹਾਂ ਦਾ ਕਹਿਣਾ ਸੀ ਕਿ ਸਾਨੁੂੰ ਉਪਰੋਂ ਆਦੇਸ਼ ਹਨ ਕਿ ਪਹਿਲਾਂ ਆਨਲਾਇਨ ਸ਼ਿਕਾਇਤ ਦਰਜ਼ ਕਰਵਾਈ ਜਾਵੇ, ਫ਼ਿਰ ਹੀ ਪੀਸੀਆਰ ਉਕਤ ਵਿਅਕਤੀ ਨੂੰ ਕਾਬੂ ਕਰਨ ਲਈ ਆਏਗੀ | ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਪੀਸੀਆਰ ਦਾ ਕੰਮ ਮੌਕੇ ‘ਤੇ ਪੁੱਜਣਾ ਹੁੰਦਾ ਹੈ, ਲੇਕਿਨ ਇਹ ਕਿਸ ਤਰ੍ਹਾਂ ਦਾ ਰੂਲ ਹੈ ਕਿ ਪਹਿਲਾਂ ਆਨਲਾਈਨ ਸ਼ਿਕਾਇਤ ਦਰਜ਼ ਕਰਵਾਓ ਫ਼ਿਰ ਹੀ ਪੁਲਿਸ ਦੋਸ਼ੀ ਨੂੰ ਕਾਬੂ ਕਰਨ ਲਈ ਆਏਗੀ, ਜੇਕਰ ਹਾਲਾਤ ਇਸ ਕਦਰ ਹੀ ਰਹਿੰਦੇ ਹਨ ਤਾਂ ਬਰਨਾਲਾ ਵਿੱਚ ਕ੍ਰਾਇਮ ਦੀਆਂ ਘਟਨਾਵਾਂ ਹੋਰ ਵੀ ਜ਼ਿਆਦਾ ਵਧ ਜਾਣਗੀਆਂ | ਉਨ੍ਹਾਂ ਕਿਹਾ ਕਿ ਇੱਕ ਐਮ.ਸੀ.ਦੇ ਪੁਲਿਸ ਨੂੰ ਸੂਚਿਤ ਕਰਨ ‘ਤੇ ਉਨ੍ਹਾਂ ਨੂੰ ਇੰਨ੍ਹਾਂ ਪਰੇਸ਼ਾਨ ਕੀਤਾ ਗਿਆ ਹੈ, ਫ਼ਿਰ ਆਮ ਆਦਮੀ ਦੀ ਸੁਣਵਾਈ ਮੈਨੂੰ ਦੱਸੋ ਕਿੱਥੋਂ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹੋਰ ਐਮ.ਸੀਜ਼ ਨਾਲ ਬੈਠਕ ਹੋ ਰਹੀ ਹੈ | ਬੈਠਕ ਤੋਂ ਬਾਅਦ ਉਹ ਕੋਈ ਹੋਰ ਵੀ ਐਕਸ਼ਨ ਲੈ ਸਕਦੇ ਹਨ | ਉਨ੍ਹਾਂ ਕਿਹਾ ਕਿਹਾ ਇੱਕ ਐਸ.ਐਸ.ਪੀ.ਸੰਦੀਪ ਗੋਇਲ ਸਨ, ਜਿੰਨ੍ਹਾਂ ਦੇ ਕੰਨਾਂ ‘ਚ ਕ੍ਰਿਮਿਨਲ ਵਿਅਕਤੀ ਦੀ ਅਵਾਜ਼ ਪਹੁੰਚਦੇ ਹੀ ਉਹ ਕ੍ਰਿਮਿਨਲ ਵਿਅਕਤੀ ਖਿਲਾਫ਼ ਸਖਤ ਐਕਸ਼ਨ ਲੈਂਦੇ ਸਨ ਅਤੇ ਉਹ ਹਮੇਸ਼ਾ ਗਰਾਊਾਡ ‘ਤੇ ਰਹਿਕੇ ਕੰਮ ਕਰਦੇ ਸਨ, ਪ੍ਰੰਤੂ ਉਨ੍ਹਾਂ ਦੇ ਇੱਥੋਂ ਤਬਾਦਲਾ ਹੋਣ ਤੋਂ ਬਾਅਦ ਜਿਵੇਂ ਕ੍ਰਾਇਮ ਦੀਆਂ ਘਟਨਾਵਾਂ ਦਾ ਹੜ੍ਹ ਹੀ ਆ ਗਿਆ ਹੈ | ਆਏ ਦਿਨ ਕੋਈ ਨਾ ਕੋਈ ਕ੍ਰਾਇਮ ਦੀਆਂ ਘਟਨਾਵਾਂ ਨਿਰੰਤਰ ਹੋ ਰਹੀਆਂ ਹਨ | ਪਹਿਲਾਂ ਸੇਖਾ ਰੋਡ ਤੇ ਪੁਲਿਸ ਦਾ ਪੱਕਾ ਨਾਕਾ ਲਗਾਇਆ ਹੋਇਆ ਸੀ | ਜਿਸ ਨਾਲ ਸੇਖਾ ਰੋਡ ‘ਤੇ ਕ੍ਰਾਇਮ ਦੀਆਂ ਘਟਨਾਵਾਂ ਤੇ ਅੰਕੁਸ਼ ਲੱਗ ਗਿਆ ਸੀ, ਪ੍ਰੰਤੂ ਪੁਲਿਸ ਦਾ ਨਾਕਾ ਉਠਦਿਆਂ ਹੀ ਕ੍ਰਾਇਮ ਦੀਆਂ ਘਟਨਵਾ ਵਧਣ ਲੱਗ ਗਈਆਂ ਹਨ | ਇਕੱਲੇ ਸੇਖਾ ਰੋਡ ‘ਤੇ ਹੀ ਨਹੀਂ ਬਲਕਿ ਹੋਰ ਵੀ ਕਈ ਪੁਲਿਸ ਨਾਕੇ ਉਠ ਜਾਣ ਕਾਰਣ ਬਰਨਾਲਾ ‘ਚ ਕ੍ਰਾਇਮ ਦਾ ਗਰਾਫ਼ ਵੱਧਦਾ ਜਾ ਰਿਹਾ ਹੈ | ਉਨ੍ਹਾਂ ਐਸ.ਐਸ.ਪੀ.ਭਾਗਰੀਥ ਸਿੰਘ ਮੀਨਾ ਨੂੰ ਕਿਹਾ ਕਿ ਤੁਸੀ ਐਸ.ਐਸ.ਪੀ.ਸੰਦੀਪ ਗੋਇਲ ਦੀ ਤਰ੍ਹਾਂ ਗਰਾਊਾਡ ‘ਤੇ ਆ ਕੇ ਵਰਕ ਕਰੋ, ਫ਼ਿਰ ਹੀ ਕ੍ਰਾਇਮ ਦੀਆਂ ਘਟਨਾਵਾਂ ‘ਤੇ ਅੰਕੁਸ਼ ਲੱਗ ਸਕਦਾ ਹੈ, ਨਹੀਂ ਤਾਂ ਕ੍ਰਾਇਮ ਦੀਆਂ ਘਟਨਾਵਾਂ ਸ਼ਹਿਰ ਵਿੱਚ ਹੋਰ ਵੀ ਵੱਧ ਜਾਣਗੀਆਂ | ਜਿਸ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਪੇਸ਼ ਹੋਵੇਗੀ | ਇਸ ਮੌਕੇ ਉਨ੍ਹਾਂ ਨਾਲ ਗੁਰਦਰਸ਼ਨ ਸਰਪੰਚ, ਭੁਪਿੰਦਰ ਸਿੰਘ ਭਿੰਦੀ ਐਮ.ਸੀ., ਅਜੇ ਕੁਮਾਰ ਐਮ.ਸੀ., ਗੁਰਪ੍ਰੀਤ ਸਿੰਘ ਕਾਕਾ ਐਮ.ਸੀ., ਗੋਨੀ ਐਮ.ਸੀ. ਅਤੇ ਹੋਰ ਵੀ ਕਈ ਐਮਸੀਜ਼ ਹਾਜ਼ਰ ਸਨ |