ਮੂੰਮ ਵਿਖੇ ਧਾਰਮਿਕ ਸਮਾਗਮ ਕਰਵਾਇਆ

0
348
ਰਾਏਕੋਟ 6 ਜਨਵਰੀ (ਗੁਰਭਿੰਦਰ ਗੁਰੀ)– ਪ੍ਰਧਾਨ ਬੂਟਾ ਸਿੰਘ ਪਿੰਡ ਮੂੰਮ ਵੱਲੋਂ ਆਪਣੇ ਪੋਤਰੇ ਅਤੇ ਪੋਤਰੀ ਦੇ ਜਨਮ ਦੀ ਖ਼ੁਸ਼ੀ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਆਪਣੇ ਗ੍ਰਹਿ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਦੀ ਸਮਾਪਤੀ ਉਪਰੰਤ ਧਾਰਮਿਕ ਸਮਾਗਮ ਮੌਕੇ ਬਾਬਾ ਜਸਵੀਰ ਸਿੰਘ ਜਲਾਲਦੀਵਾਲ ਵਾਲ਼ਿਆਂ ਵੱਲੋਂ ਕੀਰਤਨ ਕਰਕੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਆ।ਇਸ ਮੌਕੇ ਪਰਿਵਾਰ ਨਾਲ ਖੁਸ਼ੀਆਂ ਦੇ ਮੌਕੇ ਪਰਿਵਾਰ ਨਾਲ ਖ਼ੁਸ਼ੀ ਸ਼ਾਝੀ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਬਲਵੀਰ ਸਿੰਘ ਘੁੰਨਸ ਮੁੱਖ ਸੇਵਾਦਾਰ ਹਲਕਾ ਮਹਿਲ ਕਲ,ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ,ਨੇ ਪਰਿਵਾਰ ਵੱਲੋਂ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ।ਸਮਾਪਤੀ ਉਪਰੰਤ ਪਰਿਵਾਰ ਵੱਲੋਂ ਸੰਤ ਬਲਵੀਰ ਸਿੰਘ ਘੁੰਨਸ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਬਲਦੇਵ ਸਿੰਘ ਚੁੰਘਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰੀ ਅੰਮ੍ਰਿਤਸਰ ਸਾਹਿਬ,ਪ੍ਰਿਤਪਾਲ ਸਿੰਘ ਛੀਨੀਵਾਲ ਸਾਬਕਾ ਮੈਂਬਰ ਜਿਲਾ ਪ੍ਰੀਸ਼ਦ,ਗੁਰਸੇਵਕ ਸਿੰਘ ਗਾਗੇਵਾਲ ਜਨਰਲ ਸਕੱਤਰ ਯੂਥ ਅਕਾਲੀ ਦਲ,ਲਛਮਣ ਸਿੰਘ ਮੂੰਮ ਸਾਬਕਾ ਵਾਈਸ ਚੇਅਰਮੈਨ,ਜਗਤਾਰ ਸਿੰਘ ਸਾਬਕਾ ਸਰਪੰਚ,ਬਲਵੰਤ ਸਿੰਘ ਛੀਨੀਵਾਲ,ਇਕੱਤਰ ਸਿੰਘ ਗਾਗੇਵਾਲ,ਅਜਮੇਰ ਸਿੰਘ,ਸੁਖਪਾਲ ਸਿੰਘ,ਸਤਨਾਮ ਸਿੰਘ,ਊਧਮ ਸਿੰਘ,ਗੁਰਮੇਲ ਸਿੰਘ ਦੀਵਾਨਾ,ਜਗਦੇਵ ਸਿੰਘ ਬਧੇਸਾ ਤੇ ਹੋਰ ਵੀ ਨਗਰ ਨਿਵਾਸੀ ਹਾਜ਼ਰ ਸਨ।