ਮਿਸ਼ਨ ਫ਼ਤਹਿ ਤਹਿਤ ਸਿਹਤ ਵਿਭਾਗ ਵੱਲੋਂ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ’ਚ ਕੋਵਿਡ 19 ਦੇ ਸੈਂਪਲ ਲਏ ਗਏ।

0
165

ਭਦੌੜ 30 ਸਤੰਬਰ (ਵਿਜੈ ਜਿੰਦਲ )

ਡਿਪਟੀ ਕਮੀਸ਼ਨਰ ਬਰਨਾਲਾ ਦੇ ਹੁਕਮਾ ਦੀ ਪਾਲਣਾ ਕਰਦਿਆ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਭਦੌੜ ਦੇ ਡਾਕਟਰ ਸਤਵੰਤ ਸਿੰਘ ਬਾਵਾ ਨੇ ਆਪਣੀ ਸੈਂਪਲਿੰਗ ਟੀਮ ਨਾਲ ਕਸਬਾ ਭਦੌੜ ’ਚ ਸਕੂਲਾਂ ’ਚ ਸਟਾਫ ਦੇ ਕੋਵਿਡ 19 ਦੇ ਸੈਂਪਲ ਲੈਣ ਦੀ ਮੁਹਿੰਮ ਚਲਾਈ ਗਈ। ਇਸ ਸੈਂਪਲ ਲੈਣ ਦੀ ਮੁਹਿੰਮ ਦਾ ਅਰੰਭ ਇਲਾਕੇ ਦੀ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਮੋਹਰੀ ਸੰਸਥਾ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਸਕੂਲ ਦੇ ਡਾਇਰੈਕਟਰ ਪਿ੍ਰੰਸੀਪਲ ਡਾ. ਸੰਜੇ ਸਕਲਾਨੀ ਨੇ ਸਭ ਤੋਂ ਪਹਿਲਾ ਆਪਣਾ ਸੈਂਪਲ ਦੇ ਕੇ ਕੀਤਾ ਤਾਂ ਕਿ ਸਕੂਲ ਦੇ ਸਮੂਹ ਸਟਾਫ ਦਾ ਹੋਂਸਲਾ ਵੱਧ ਸਕੇ ਅਤੇ ਉਹ ਵੀ ਆਪਣਾ ਟੈਸਟ ਜਰੂਰ ਕਰਵਾਉਣ ਅਤੇ ਹੋਇਆ ਵੀ ਇਸ ਤਰਾਂ ਹੀ ਸਕੂਲ ਦੇ ਸਮੂਹ ਟੀਚਰਾਂ ਨੇ ਬਿੰਨਾਂ ਕਿਸੇ ਡਰ ਤੋਂ ਆਪਣੇ ਸੈਂਪਲ ਦਿੱਤੇ। ਇਸ ਸਮੇ ਡਾਕਟਰ ਸਤਵੰਤ ਸਿੰਘ ਬਾਵਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੇ ਕਾਬੂ ਪਾਉਣ ਲਈ ਕੋਰੋਨਾ ਦੇ ਸੈਂਪਲ ਲਏ ਜਾ ਰਹੇ ਹਨ, ਤਾਂ ਜੋਂ ਬਿਮਾਰੀ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡਾ ਦੀਆਂ ਪੰਚਾਇਤਾਂ ਅਤੇ ਸਮਾਜ ਸੇਵੀ ਕਲੱਬਾਂ ਨੂੰ ਕੈਂਪ ਲਗਾਉਣ ਅਤੇ ਸੈਂਪਲ ਕਰਵਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਦਾ ਪੂਰਾ ਸਹਿਯੋਗ ਕੀਤਾ ਜਾਣਾ ਚਾਹੀਦਾ ਹੈ ਜਿਵੇ ਭਦੌੜ ਦੇ ਸਕੂਲਾਂ ਨੇ ਸਾਨੂੰ ਪੂਰਨ ਸਹਿਯੋਗ ਦਿੱਤਾ ਹੈ ਇਸ ਲਈ ਅਸੀ ਇਨ੍ਹਾਂ ਦੇ ਇਸ ਉਪਰਾਲੇ ਦੀ ਸਲਾਘਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਿਕ ਜੇਕਰ ਕੋਈ ਵਿਅਕਤੀ ਪਾਜਿਟਿਵ ਪਾਇਆ ਜਾਂਦਾ ਹੈ ਅਤੇ ਉਸ ਵਿੱਚ ਕੋਈ ਲੱਛਣ ਨਹੀਂ ਹਨ ਜਾਂ ਹਲਕੇ ਲੱਛਣ ਹਨ ਤਾਂ ਉਸ ਨੂੰ ਮੌਕੇ ਤੇ ਹੀ ਡਾਕਟਰ ਵੱਲੋਂ ਚੈੱਕਅਪ ਕਰਨ ਦੌਰਾਨ ਘਰ ਵਿੱਚ ਹੀ ਆਈਸੋਲੇਟ ਕੀਤਾ ਜਾ ਸਕਦਾ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਨਿਗਰਾਨੀ ਰੱਖੀ ਜਾਂਦੀ ਹੈ। ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ ਡਾਇਰੈਕਟਰ ਪਿ੍ਰੰਸੀਪਲ ਡਾ. ਸੰਜੇ ਸਕਲਾਨੀ ਨੇ ਕਿਹਾ ਕਿ ਮੈ ਸਮੂਹ ਕਸਬਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੀ ਆਪਣੇ ਕੋਰੋਨਾ ਦੇ ਟੈਸਟ ਜਰੂਰ ਕਰਵਾਉਣ ਅਤੇ ਕੋਵਿਡ 19 ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ । ਉਨਾਂ ਕਿਹਾ ਕਿ ਅਫ਼ਵਾਹਾਂ ਵੱਲ ਧਿਆਨ ਨਾ ਦੇ ਕੇ ਆਪਣੀ, ਆਪਣੇ ਪਰਿਵਾਰ ਅਤੇ ਆਪਣੇ ਕਸਬਾ ਵਾਸੀਆਂ ਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਅੱਗੇ ਆ ਕੇ ਵੱਧ ਤੋਂ ਵੱਧ ਸੈਂਪਲ ਦੇਣੇ ਚਾਹੀਦੇ ਹਨ ਅਤੇ ਇਸ ਤੋਂ ਡਰਨ ਦੀ ਲੋੜ ਨਹੀਂ ਹੈ । ਉਨ੍ਹਾਂ ਕਿਹਾ ਕਿ ਆਪਣੇ ਸਕੂਲ ਦੇ ਸਮੂਹ ਸਟਾਫ ਦਾ ਹੋਂਸਲਾ ਵਧਾਉਣ ਲਈ ਸਭ ਤੋਂ ਪਹਿਲਾ ਮੈ ਆਪਣਾ ਸੈਂਪਲ ਦਿੱਤਾ ਹੈ ਅਤੇ ਬਾਅਦ ’ਚ ਦਫਤਰੀ ਅਮਲੇ ਤੋਂ ਇਲਾਵਾ ਸਮੂਹ ਟੀਚਰਾਂ ਨੇ ਵੀ ਆਪਣੇ ਸੈਂਪਲ ਦਿੱਤੇ ਹਨ। ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਸਕੂਲ ਦੇ ਸਰਪ੍ਰਸਤ ਸ੍ਰ. ਦਰਸ਼ਨ ਸਿੰਘ ਗਿੱਲ, ਐਮ.ਡੀ. ਮੈਡਮ ਨਵਨੀਤ ਕੌਰ ਗਿੱਲ ਅਤੇ ਡਾਇਰੈਕਟਰ ਪਿ੍ਰੰਸੀਪਲ ਡਾ. ਸੰਜੇ ਸਕਲਾਨੀ ਨੇ ਡਾਕਟਰ ਸਤਵੰਤ ਸਿੰਘ ਬਾਵਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਸਕੂਲ ’ਚ ਆਕੇ ਸੈਂਪਲਿੰਗ ਲੈਣ ਲਈ ਧੰਨਵਾਦ ਕੀਤਾ।