-ਮੈਡਮ ਪੂਨਮ ਕਾਂਗੜਾ ਨੇ ਜਲਦ ਮਸਲਾ ਹੱਲ ਕਰਨ ਲਈ ਅਧਿਕਾਰੀਆ ਨੂੰ ਦਿੱਤੇ ਹੁਕਮ-
-ਐਸ ਸੀ ਵਰਗ ਨਾਲ ਭੇਦਭਾਵ ਤੇ ਧੱਕੇਸ਼ਾਹੀ ਬਰਦਾਸ਼ਤ ਨਹੀ: ਮੈਡਮ ਪੂਨਮ ਕਾਂਗੜਾ-
ਭਦੌੜ ਬਰਨਾਲਾ 30 ਅਗਸਤ: – ਨੇੜਲੇ, ਪਿੰਡ ਨੈਣੇਵਾਲ ਦੇ ਦਲਿਤ ਪਰਿਵਾਰ ਨਾਲ ਹੋ ਰਹੀ ਕਥਿਤ ਧੱਕੇਸ਼ਾਹੀ ਦਾ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ ਜਿਨ ਸਬੰਧੀ ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਵੱਲੋਂ ਫੋਨ ਤੇ ਸਬੰਧਤ ਅਧਿਕਾਰੀਆ ਦੀ ਖਿਚਾਈ ਕਰਦਿਆ ਇਸ ਮਸਲੇ ਨੂੰ ਜਲਦ ਹੱਲ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ ਗੌਰਤਲਬ ਹੈ ਕਿ ਪਿੰਡ ਨੈਣੇਵਾਲ ਦੇ ਦਲਿਤ ਵਰਗ ਨਾਲ ਸਬੰਧਤ ਬੂਟਾ ਸਿੰਘ ਵੱਲੋਂ ਪਿੱਛਲੇ ਕਰੀਬ 10-15 ਸਾਲ ਪਹਿਲਾ ਖਰੀਦ ਕੀਤੀ ਜਗਾ ਜਿਸ ਉਪਰ ਉਹ ਅਪਣੇ ਪਰਿਵਾਰ ਸਮੇਤ ਰਹਿ ਰਹਿਆ ਹੈ ਨੂੰ ਕਥਿਤ ਤੌਰ ਤੇ ਜਰਨਲ ਵਰਗ ਦੇ ਵਿਅਕਤੀ ਵੱਲੋਂ ਅਪਣੀ ਜਗਾ ਦੱਸ ਕਿ ਉਸ ਨੂੰ ਕਥਿਤ ਖਾਲੀ ਕਰਵਾਉਣ ਲਈ ਡਰਾਇਆ ਧਮਕਾਇਆ ਜਾ ਰਹਿਆ ਹੈ ਜਿਸ ਤੋ ਤੰਗ ਆ ਕਿ ਕੁੱਝ ਦਿਨ ਪਹਿਲਾ ਰੋਸ ਵੱਜੋ ਬੂਟਾ ਸਿੰਘ ਅਪਣੀ ਪਤਨੀ ਸੰਦੀਪ ਕੌਰ ਸਣੇ ਪਿੰਡ ਵਿੱਚ ਬਣੀ ਪਾਣੀ ਵਾਲੀ ਟੱਕੀ ਤੇ ਚੜ੍ਹ ਗਿਆ ਸੀ ਜਿਸ ਨੂੰ ਪ੍ਰਸ਼ਾਸਨ ਵੱਲੋਂ ਜੱਦੋ ਜਹਿਦ ਨਾਲ ਨੀਚੇ ਉਤਾਰ ਲਿਆ ਗਿਆ ਸੀ ਜਿਸ ਦਾ ਪੁਲਿਸ ਥਾਣਾ ਭਦੌੜ ਵਿਖੇ ਦੋਵੇ ਧਿਰਾ ਦੀ ਸਹਿਮਤੀ ਵਿੱਚ ਇੱਕ ਲਿਖਤੀ ਸਮਝੌਤਾ ਵੀ ਕਰਵਾਇਆ ਗਿਆ ਸੀ ਪਰੰਤੂ ਉਸ ਸਮਝੌਤੇ ਨੂੰ ਕਥਿਤ ਜਰਨਲ ਵਰਗ ਨਾਲ ਸਬੰਧਤ ਧਿਰ ਵੱਲੋਂ ਮੰਨਣ ਤੋ ਇਨਕਾਰ ਕਰ ਦਿੱਤਾ ਗਿਆ ਹੈ ਜਿਸ ਦੇ ਰੋਸ ਵੱਜੋ ਸਹਿਮਤੀ ਨਾਲ ਹੋਇਆ ਸਮਝੌਤਾ ਲਾਗੂ ਕਰਵਾਉਣ ਲਈ ਵੱਖ ਵੱਖ ਜੱਥੇਬੰਦੀਆਂ ਵੱਲੋਂ ਪੀੜਤ ਪਰਿਵਾਰ ਨਾਲ ਮਿਲ ਕੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ ਪੀੜਤ ਪਰਿਵਾਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾ ਨੂੰ ਇਨਸਾਫ ਦਿਵਾਉਣ ਲਈ ਕੋਈ ਠੋਸ ਕਦਮ ਨਹੀ ਚੁੱਕੇ ਜਾ ਰਹੇ ਹਨ ਜਿਸ ਦੇ ਚਲਦਿਆਂ ਇਨਸਾਫ ਲੈਣ ਲਈ ਉਨ੍ਹਾ ਵੱਲੋਂ ਮਾਨਯੋਗ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਨੂੰ ਵੀ ਲਿਖਤੀ ਸ਼ਿਕਾਇਤ ਭੇਜੀ ਹੈ ਜੇਕਰ ਉਹਨਾ ਨੂੰ ਇਨਸਾਫ ਨਾ ਮਿਲਿਆ ਤਾ ਉਹ ਕੋਈ ਹੋਰ ਕਦਮ ਚੁੱਕਣ ਲਈ ਮਜਬੂਰ ਹੋਣਗੇ ਇਸ ਸਬੰਧੀ ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਨਾਲ ਸੰਪਰਕ ਕਰਨ ਤੇ ਉਨ੍ਹਾ ਕਿਹਾ ਕਿ ਇਹ ਮਾਮਲਾ ਵੱਖ ਵੱਖ ਜੱਥੇਬੰਦੀਆ ਦੇ ਆਗੂਆ ਵੱਲੋਂ ਉਨ੍ਹਾ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਇਸ ਸਬੰਧੀ ਪੀੜਤ ਪਰਿਵਾਰ ਵੱਲੋਂ ਵੀ ਇੱਕ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਜਿਸ ਦਾ ਗੰਭੀਰ ਨੋਟਿਸ ਲੈਂਦਿਆ ਸਬੰਧਤ ਅਧਿਕਾਰੀਆਂ ਨੂੰ ਜਿੱਥੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲੈਣ ਲਈ ਫਟਕਾਰ ਲਗਾਈ ਗਈ ਹੈ ਉੱਥੇ ਹੀ ਇਸ ਨੂੰ ਜਲਦ ਹੱਲ ਕਰਨ ਲਈ ਅਧਿਕਾਰੀਆ ਨੂੰ ਹਿਦਾਇਤ ਵੀ ਕੀਤੀ ਗਈ ਹੈ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਐਸ ਸੀ ਵਰਗ ਨਾਲ ਕਿਸੇ ਵੀ ਭੇਦਭਾਵ ਅਤੇ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਜਿਹਾ ਕਰਨ ਵਾਲਿਆ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।