ਬੱਚਿਆਂ ਦੀ ਸਿਹਤ ਤੇ ਵਧੀਆ ਜਿੰਦਗੀ ਲਈ ਵਿਸੇਸ਼ ਉਪਰਾਲਾ

0
48

ਐਲਬਿੰਡਾਜੋਲ ਤੇ ਸਵਾਗਤ ਜਿੰਦਗੀ ਕਿਤਾਬਾਂ ਵੰਡੀਆਂ*

ਪੈਸ ਟੈਸਟ ਲਈ ਬੱਚਿਆਂ ਤੇ ਮਾਪਿਆਂ ਨੂੰ ਕੀਤਾ ਪ੍ਰੇਰਿਤ

ਮਹਿਲ ਕਲਾਂ(10ਨਵੰਬਰ) ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਧਨੇਰ ਦੇ ਸਟਾਫ਼ ਵੱਲੋਂ ਬੱਚਿਆਂ ਦੇ ਪੇਟ ਦੇ ਕੀੜੇ ਮਾਰਨ ਵਾਲੀਆਂ ਐਲਬਿੰਡਾਜੋਲ ਗੋਲੀਆਂ ਤੇ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਆਈ.ਐੱਫ.ਏ.ਦੀਆਂ ਗੋਲੀਆਂ ਅਤੇ *ਸਵਾਗਤ ਜਿੰਦਗੀ* ਦੇ ਨਾਂਅ ਵਜੋਂ ਨਵੇਂ ਸ਼ੁਰੂ ਕੀਤੇ ਵਿਸ਼ੇ ਦੀਆਂ ਜਮਾਤ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਦੀਆਂ ਕਿਤਾਬਾਂ ਘਰ-ਘਰ ਜਾ ਕੇ ਵੰਡੀਆਂ ਗਈਆਂ, ਜਿਸ ਦੌਰਾਨ ਬੱਚਿਆਂ ਤੇ ਓਹਨਾਂ ਦੇ ਮਾਪਿਆਂ ਨੂੰ 11ਨਵੰਬਰ ਤੋਂ ਸ਼ੁਰੂ ਹੋ ਰਹੇ *ਪੰਜਾਬ ਅਚੀਵਮੈਂਟ ਸਰਵੇ* ਆਨਲਾਈਨ ਟੈਸਟ ਲਈ ਵੀ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਸਕੂਲ ਅਧਿਆਪਕ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਵਿਭਾਗ ਦਾ ਬੱਚਿਆਂ ਦੀ ਸਿਹਤ ਤੇ ਵਧੀਆ ਜਿੰਦਗੀ ਲਈ ਵਿਸ਼ੇਸ਼ ਉਪਰਾਲਾ ਹੈ,ਓਥੇ ਅਧਿਆਪਕ ਵੀ ਬੱਚਿਆਂ ਦੀ ਪੜ੍ਹਾਈ, ਸਿਹਤ ਤੇ ਵਧੀਆ ਜਿੰਦਗੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।

ਇਸ ਮੌਕੇ ਸਕੂਲ ਅਧਿਆਪਕ ਜਗਰੂਪ ਸਿੰਘ ਨੇ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੇ ਪੇਟ ਚ’ ਪੈਦਾ ਹੋਣ ਵਾਲੇ ਕੀੜਿਆਂ ਕਾਰਨ ਬੱਚਿਆਂ ਦੀ ਸਿਹਤ ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਤੇ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਮਾਪਿਆਂ ਨੂੰ ਬੱਚਿਆਂ ਨੂੰ ਵਧਾਈ ਪੌਸ਼ਟਿਕ ਖੁਰਾਕ ਦੇਣ ਬਾਰੇ ਪ੍ਰੇਰਿਤ ਕੀਤਾ ਅਤੇ 11ਨਵੰਬਰ ਤੋਂ ਸ਼ੁਰੂ ਹੋਣ ਵਾਲੇ ਪੈਸ(ਪੰਜਾਬ ਅਚੀਵਮੈਂਟ ਸਰਵੇ)ਟੈਸਟ ਲਈ ਆਉਣ ਵਾਲੀਆਂ ਸਮੱਸਿਆਵਾਂ ਤੇ ਓਹਨਾਂ ਦੇ ਹੱਲ ਬਾਰੇ ਵਿਚਾਰ ਚਰਚਾ ਕੀਤੀ ਤੇ ਮਾਪਿਆਂ ਵੱਲੋਂ ਟੈਸਟ ਨੂੰ ਕਰਵਾਉਣ ਲਈ ਵਧੀਆ ਹੁੰਗਾਰਾ ਮਿਲਿਆ।ਇਸ ਮੌਕੇ ਉਪਰੋਕਤ ਤੋਂ ਬਿਨਾਂ ਵਿਦਿਆਰਥੀ ਤੇ ਓਹਨਾਂ ਦੇ ਮਾਪੇ ਹਾਜਰ ਸਨ