Tuesday, April 16, 2024
HomeNationalਬੈਰੀਕੇਡ ਤੋੜੇ, ਕਿਸਾਨਾਂ-ਮਜ਼ਦੂਰਾਂ ਨੇ ਥਾਣਾ ਘੇਰਿਆ

ਬੈਰੀਕੇਡ ਤੋੜੇ, ਕਿਸਾਨਾਂ-ਮਜ਼ਦੂਰਾਂ ਨੇ ਥਾਣਾ ਘੇਰਿਆ

ਪਿਛਲੇ ਦਿਨੀਂ ਭਦੌੜ ਨੇੜਲੇ ਪਿੰਡ ਨੈਣੇਵਾਲ ਦੇ ਮਜ਼ਦੂਰ ਪਰਿਵਾਰ ਵੱਲੋਂ ਆਪਣੇ ਪਲਾਟ ‘ਤੇ ਪਿੰਡ ਦੇ ਹੀ ਕਿਸੇ ਜ਼ਿਮੀਂਦਾਰ ਵੱਲੋਂ ਧੱਕੇ ਨਾਲ ਕਬਜ਼ਾ ਕਰਨ ਦੇ ਸੰਬੰਧ ‘ਚ ਪੈਟਰੋਲ ਵਾਲੀ ਬੋਤਲ ਲੈ ਕੇ ਟੈਂਕੀ ‘ਤੇ ਚੜ੍ਹ ਗਿਆ ਸੀ,

ਇਨਸਾਫ਼ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀਭ

ਭਦੌੜ

ਪਿਛਲੇ ਦਿਨੀਂ ਭਦੌੜ ਨੇੜਲੇ ਪਿੰਡ ਨੈਣੇਵਾਲ ਦੇ ਮਜ਼ਦੂਰ ਪਰਿਵਾਰ ਵੱਲੋਂ ਆਪਣੇ ਪਲਾਟ ‘ਤੇ ਪਿੰਡ ਦੇ ਹੀ ਕਿਸੇ ਜ਼ਿਮੀਂਦਾਰ ਵੱਲੋਂ ਧੱਕੇ ਨਾਲ ਕਬਜ਼ਾ ਕਰਨ ਦੇ ਸੰਬੰਧ ‘ਚ ਪੈਟਰੋਲ ਵਾਲੀ ਬੋਤਲ ਲੈ ਕੇ ਟੈਂਕੀ ‘ਤੇ ਚੜ੍ਹ ਗਿਆ ਸੀ, ਜਿਸ ਤੋਂ ਬਾਅਦ ਇੱਥੇ ਚੁੱਪ ਦੌੜ ‘ਤੇ ਨਾਇਬ ਤਹਿਸੀਲਦਾਰ ਨੇ ਉਕਤ ਮਜ਼ਦੂਰ ਬੂਟਾ ਸਿੰਘ ਤੇ ਪਿੰਡ ਦੇ ਹੀ ਜ਼ਿਮੀਂਦਾਰ ਦਰਮਿਆਨ ਇਕ ਸਮਝੌਤਾ ਕਰਵਾਇਆ ਗਿਆ ਸੀ, ਜਿਸ ‘ਚ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ। ਜਿਸ ਤੋਂ ਬਾਅਦ ਮਜ਼ਦੂਰ ਬੂਟਾ ਸਿੰਘ ਟੈਂਕੀ ਤੋਂ ਹੇਠਾਂ ਉਤਰ ਆਇਆ ਸੀ, ਪਰ ਕੁਝ ਦਿਨਾਂ ਬਾਅਦ ਉਕਤ ਮਜ਼ਦੂਰ ਬੂਟਾ ਸਿੰਘ ਮਜ਼ਦੂਰ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਥਾਣੇ ਅੱਗੇ ਧਰਨਾ ਲਗਾ ਦਿੱਤਾ। ਜਿਸ ‘ਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਹੋਏ ਸਮਝੌਤੇ ਤੋਂ ਜ਼ਿਮੀਂਦਾਰ ਭੱਜ ਰਿਹਾ ਹੈ ਤੇ ਇੱਕ ਦਿਨ ਧਰਨਾ ਵੀ ਲਗਾ ਕੇ ਰੱਖਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਵਿਸ਼ਵਾਸ ਦੇਖ ਕੇ ਧਰਨਾ ਚੁਕਵਾ ਦਿੱਤਾ ਸੀ, ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਮਜ਼ਦੂਰ ਬੂਟਾ ਸਿੰਘ ਨੂੰ ਇਨਸਾਫ ਨਾ ਮਿਲਦਾ ਦੇਖ ਪਿਛਲੇ ਦਿਨਾਂ ਤੋਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਭਦੌੜ ਦੇ ਤਿੰਨਕੋਣੀ ਚੌਕ ‘ਚ ਧਰਨਾ ਦਿੱਤਾ ਹੋਇਆ ਸੀ ਤੇ ਸੋਮਵਾਰ ਨੂੰ ਇਸ ਧਰਨੇ ‘ਚ ਬੈਠੇ ਲੋਕਾਂ ਵੱਲੋਂ ਇਕ ਰੈਲੀ ਕੱਢ ਕੇ ਨਾਅਰੇਬਾਜ਼ੀ ਕਰਦਿਆਂ ਥਾਣਾ ਭਦੌੜ ਦਾ ਿਘਰਾਓ ਕੀਤਾ ਜਾਣਾ ਸੀ, ਜਿਸ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਥਾਣੇ ਦੇ ਨੇੜੇ ਦੀਪਗੜ੍ਹ ਚੌਕ ‘ਚ ਬੈਰੀਕੇਡਿੰਗ ਕਰ ਕੇ ਕਿਸਾਨਾਂ ਮਜ਼ਦੂਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਪਰ ਕਿਸਾਨਾਂ\\ਮਜ਼ਦੂਰਾਂ ਵੱਲੋਂ ਬੈਰੀਕੇਡ ਤੋੜ ਥਾਣੇ ਦੇ ਮੁੱਖ ਗੇਟ ਅੱਗੇ ਬੈਠ ਕੇ ਆਵਾਜਾਈ ਬੰਦ ਕਰ ਦਿੱਤੀ ਤੇ ਭਦੌੜ ਥਾਣੇ ਦਾ ਿਘਰਾਓ ਕੀਤਾ ਗਿਆ। ਇਸ ਸਮੇਂ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਨੇ ਕਿਹਾ ਕਿ ਪਿੰਡ ਨੈਣੇਵਾਲ ਦੇ ਮਜ਼ਦੂਰ ਬੂਟਾ ਸਿੰਘ ਨੇ ਤਕਰੀਬਨ ਅੱਠ ਸਾਲ ਪਹਿਲਾਂ ਪਿੰਡ ਦੇ ਹੀ ਕਿਸੇ ਜ਼ਿਮੀਂਦਾਰ ਤੋਂ ਗਿਆਰਾਂ ਮਰਲੇ ਦਾ ਪਲਾਟ ਲਿਆ ਸੀ, ਪਰ ਕੁਝ ਸਮੇਂ ਬਾਅਦ ਪਿੰਡ ਦਾ ਹੀ ਜ਼ਿਮੀਂਦਾਰ ਸੁਖਚੈਨ ਸਿੰਘ ਉਸ ਨੂੰ ਇਸ ਪਲਾਟ ਤੇ ਨਾਜਾਇਜ਼ ਕਬਜ਼ਾ ਕਰਨ ਸਬੰਧੀ ਤੰਗ ਪੇ੍ਸ਼ਾਨ ਕਰਨ ਲੱਗ ਪਿਆ। ਜਿਸ ‘ਚੋਂ ਐਨ ਆਰ ਆਈ ਸੁਖਚੈਨ ਸਿੰਘ ਨੈਣੇਵਾਲ ਨੇ ਤਕਰੀਬਨ 7 ਮਰਲੇ ਦੇ ਪਲਾਟ ਤੇ ਕਬਜ਼ਾ ਵੀ ਕਰ ਲਿਆ ਸੀ ਤੇ ਬੂਟਾ ਸਿੰਘ ਕੋਲ ਸਿਰਫ 3-4 ਮਰਲੇ ਹੀ ਰਹਿ ਗਏ ਸਨ, ਪਰ ਸੁਖਚੈਨ ਸਿੰਘ ਨੇ ਫਿਰ ਵੀ ਸਬਰ ਨਹੀਂ ਕੀਤਾ, ਸਗੋਂ ਉਸ ਨੂੰ ਸਾਰਾ ਪਲਾਟ ਖਾਲੀ ਕਰਨ ਲਈ ਤੰਗ ਪਰੇਸ਼ਾਨ ਕਰਨ ਲੱਗਿਆ, ਜਿਸ ਤੋਂ ਬਾਅਦ ਬੂਟਾ ਸਿੰਘ ਨੇ ਪੈਟਰੋਲ ਦੀ ਬੋਤਲ ਲੈ ਕੇ ਪਿੰਡ ਦੀ ਟੈਂਕੀ ‘ਤੇ ਚੜ੍ਹ ਕੇ ਇਨਸਾਫ ਦੀ ਮੰਗ ਵੀ ਕੀਤੀ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਮੌਜੂਦਗੀ ‘ਚ ਇਕ ਸਮਝੌਤਾ ਹੋਇਆ ਸੀ। ਪਰ ਹੁਣ ਸੁਖਚੈਨ ਸਿੰਘ ਹੋਏ ਸਮਝੌਤੇ ਤੋਂ ਮੁੱਕਰ ਰਿਹਾ ਹੈ। ਪੁਲਿਸ ਵੀ ਉਸ ਨੂੰ ਮੁੱਕਰਨ ਦੇ ਬਦਲੇ ਬੂਟਾ ਸਿੰਘ ਨੂੰ ਇਨਸਾਫ਼ ਨਹੀਂ ਦੇ ਰਹੀ, ਜਿਸ ਕਾਰਨ ਸਾਡੇ ਵੱਲੋਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਬੂਟਾ ਸਿੰਘ ਨੂੰ ਇਨਸਾਫ ਦਿਵਾਉਣ ਲਈ ਥਾਣਾ ਭਦੌੜ ਦਾ ਿਘਰਾਓ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਿਘਰਾਓ ਨਾ ਹੋਣ ਦੇਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਕੇਡ ਲਗਾਏ ਗਏ ਸਨ ਜਿਸ ਨੂੰ ਤੋੜ ਕੇ ਅੱਜ ਅਸੀਂ ਥਾਣੇ ਦਾ ਿਘਰਾਓ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਦਿੱਲੀ ਦੇ ਵੱਡੇ ਵੱਡੇ ਬੈਰੀਕੇਡ ਨਹੀਂ ਛੱਡੇ ਤੇ ਭਦੌੜ ਪੁਲਿਸ ਸਾਨੂੰ ਛੋਟੇ ਜਿਹੇ ਬੈਰੀਕੇਡ ਲਗਾ ਕੇ ਡਰਾ ਨਹੀਂ ਸਕਦੀ ਤੇ ਸਾਡੀ ਆਵਾਜ਼ ਨੂੰ ਦਬਾ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਅਜੇ ਵੀ ਸਾਨੂੰ ਇਨਸਾਫ ਨਾ ਮਿਲਿਆ ਤਾਂ ਉਹ ਇਸ ਤੋਂ ਵੀ ਵੱਡਾ ਸੰਘਰਸ਼ ਉਲੀਕਣਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਸਮੇਂ ਗੁਰਪ੍ਰਰੀਤ ਸਿੰਘ ਰੂੜੇਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੂਟਾ ਸਿੰਘ ਮਜ਼ਦੂਰ ਨੈਣੇਵਾਲ ਨਾਲ ਪਿੰਡ ਦਾ ਹੀ ਇੱਕ ਸੁਖਚੈਨ ਸਿੰਘ ਨਾਮ ਦਾ ਜ਼ਿਮੀਂਦਾਰ ਧੱਕਾ ਕਰ ਰਿਹਾ ਹੈ ਤੇ ਉਸ ਦੇ ਘਰ ਨੂੰ ਖਾਲੀ ਕਰਵਾ ਰਿਹਾ ਹੈ। ਬੂਟਾ ਸਿੰਘ ਨੇ ਪਿਛਲੇ ਕਾਫ਼ੀ ਸਮੇਂ ਤੋਂ ਪ੍ਰਸ਼ਾਸਨ ਸਮੇਤ ਸਿਵਲ ਦੇ ਦਫਤਰਾਂ ਅੱਗੇ ਗੇੜੇ ਕੱਢ ਕੇ ਇਨਸਾਫ ਦੀ ਗੁਹਾਰ ਲਗਾਈ, ਪਰ ਕਿਸੇ ਪਾਸਿਓਂ ਵੀ ਕੋਈ ਵੀ ਉਸ ਦੀ ਗੱਲ ਨਹੀਂ ਸੁਣੀ ਗਈ, ਜਿਸ ਤੋਂ ਅੱਕ ਕੇ ਉਹ ਪਿਛਲੇ ਦਿਨੀਂ ਪਿੰਡ ਦੀ ਹੀ ਪਾਣੀ ਵਾਲੀ ਟੈਂਕੀ ‘ਤੇ ਚੜਿ੍ਹਆ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸੁਖਚੈਨ ਸਿੰਘ ਤੇ ਬੂਟਾ ਸਿੰਘ ਦੇ ਵਿਚਕਾਰ ਇੱਕ ਸਮਝੌਤਾ ਕਰਵਾਇਆ ਸੀ, ਪਰ ਹੁਣ ਸੁਖਚੈਨ ਸਿੰਘ ਉਸ ਸਮਝੌਤੇ ਤੋਂ ਭੱਜ ਰਿਹਾ ਹੈ। ਜਿਸ ਲਈ ਅਸੀਂ ਬੂਟਾ ਸਿੰਘ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੇ ਹਾਂ ਤੇ ਜਦੋਂ ਮਜ਼ਦੂਰ ਬੂਟਾ ਸਿੰਘ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ।

 

RELATED ARTICLES

Most Popular

Recent Comments