ਬੁਰਜ ਹਰੀ ਸਿੰਘ ਵਿਖੇ ਰੈਜੀਮੈਂਟ 627 ਸਾਟਾ ਬੈਟਰੀ ਵੱਲੋਂ ਸ਼ਹੀਦ ਬੂਟਾ ਸਿੰਘ ਦੇ ਯਾਦਗਾਰ ਸਥਾਪਿਤ ਕੀਤੀ  

0
379

ਰਾਏਕੋਟ :ਗੁਰਭਿੰਦਰ ਗੁਰੀ ਨੇੜਲੇ ਪਿੰਡ ਬੁਰਜ ਹਰੀ ਸਿੰਘ ਦੇ ਜੰਮਪਲ ਬੂਟਾ ਸਿੰਘ ਜੋ ਪਿਛਲੇ ਸਾਲ ਨੌਰਥ ਸਿੱਕਮ ਵਿਖੇ ਸ਼ਹੀਦ ਹੋ ਗਏ ਸਨ, ਉਨ੍ਹਾਂ ਦੀ ਯਾਦ ਵਿੱਚ ਰੈਜੀਮੈਂਟ 627 ਸਾਟਾ ਬੈਟਰੀ ਵੱਲੋਂ ਯਾਦਗਾਰ ਬਣਾ ਕੇ ਬੁੱਤ ਸਥਾਪਿਤ ਕੀਤਾ ਗਿਆ ਹੈ।

ਇਸ ਸਬੰਧੀ ਰੈਜੀਮੈਂਟ 627 ਸਾਟਾ ਬੈਟਰੀ ਦੇ ਮੇਜਰ ਵਿਕਾਸ ਸਿਂੰਘ ਰਾਣਾ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਸਮਾਗਮ ’ਚ ਐਸ.ਡੀ.ਐਮ. ਡਾ. ਹਿਮਾਂਸ਼ੂ ਗੁਪਤਾ, ਐਸ.ਪੀ. (ਹੈਡਕੁਆਟਰ) ਜਸਵਿੰਦਰ ਸਿੰਘ, ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਯੂਥ ਆਗੂ ਕਾਮਿਲ ਬੋਪਾਰਾਏ, ਡੀ.ਐਸ.ਪੀ. ਸੁਖਨਾਜ ਸਿੰਘ ਵੱਲੋਂ ਸ਼ਹੀਦ ਬੂਟਾ ਸਿੰਘ ਨੂੰ ਫੁੱਲ ਮਲਾਵਾਂ ਭੇਂਟ ਕਰਕੇ ਸਰਧਾਂਜਲੀ ਦਿੱਤੀ ਗਈ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੇਜਰ ਵਿਕਾਸ ਸਿਂੰਘ ਰਾਣਾ ਨੇ ਦੱਸਿਆ ਕਿ ਸ਼ਹੀਦ ਬੂਟਾ ਸਿੰਘ ਪਿਛਲੇ ਸਾਲ ਅੱਜ ਦੇ ਦਿਨ ਨੌਰਥ ਸਿੱਕਮ ਜਿਸ ਦੀ ਉਚਾਈ 19 ਹਜ਼ਾਰ ਫੁੱਟ ਹੈ, ਵਿਖੇ ਡਿਊਟੀ ਦੌਰਾਨ ਆਪਣੇ ਇੱਕ ਸਾਥੀ ਦੀ ਜਾਨ ਬਚਾਉਂਦੇ ਹੋਏ ਅਤੇ ਦੇਸ਼ ਭੂਮੀ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ ਸਨ, ਉਨ੍ਹਾਂ ਦੀ ਯਾਦ ’ਚ ਉਨ੍ਹਾਂ ਦੇ ਜੱਦੀ ਪਿੰਡ ਬੁਰਜ ਹਰੀ ਸਿੰਘ ਦੀ ਖੇਡ ਗਰਾਊਂਡ ’ਚ ਬੁੱਤ ਲਗਾ ਕੇ ਉਨ੍ਹਾਂ ਦੀ ਯਾਦਗਾਰ ਸਥਾਪਿਤ ਕੀਤੀ ਗਈ ਹੈ। ਮੇਜਰ ਵਿਕਾਸ ਸਿੰਘ ਰਾਣਾ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ 26 ਜਨਵਰੀ 2020 ਨੂੰ ਸ਼ਹੀਦ ਬੂਟਾ ਸਿੰਘ ਸੈਨਾ ਮੈਡਲ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਦੇਸ਼ ਦੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਭੇਂਟ ਕੀਤਾ ਜਾਵੇਗਾ। ਸਮਾਗਮ ਦੀ ਸਮਾਪਤੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾ ਕੇ ਕੀਤੀ ਗਈ ਅਤੇ ਉਪਰੰਤ ਲੰਗਰ ਅਤੁੱਟ ਵਰਤਾਇਆ ਗਿਆ।

ਇਸ ਮੌਕੇ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਥਾਣਾ ਸਦਰ ਦੇ ਇੰਚਾਰਜ ਨਿਧਾਨ ਸਿੰਘ, ਸਰਪੰਚ ਭੁਪਿੰਦਰ ਕੌਰ, ਸੰਮਤੀ ਮੈਂਬਰ ਸੋਹਣ ਸਿੰਘ, ਪ੍ਰਧਾਨ ਦਰਬਾਰਾ ਸਿੰਘ, ਗੁਲਜਾਰ ਸਿੰਘ, ਬੇਅੰਤ ਸਿੰਘ, ਸੁਖਮੇਲ ਕੌਰ, ਹਰਪ੍ਰੀਤ ਕੌਰ, ਜਸਮੀਤ ਕੌਰ, ਤੇਜਵੀਰ ਸਿੰਘ, ਸੂਬੇਦਾਰ ਦਲੀਪ ਸਿੰਘ, ਪ੍ਰਧਾਨ ਪ੍ਰਦੀਪ ਗਰੇਵਾਲ, ਗੁਰਦੀਪ ਸਿੰਘ,, ਪ੍ਰੀਤਮ ਸਿੰਘ ਪੰਚ, ਜਗਦੀਸ ਸਿੰਘ ਪੰਚ, ਕਰਮਜੀਤ ਕੌਰ ਪੰਚ, ਮਨਦੀਪ ਕੌਰ ਪੰਚ, ਬਲਜੀਤ ਕੌਰ ਪੰਚ, ਸੂਬੇਦਾਰ ਭਾਗ ਸਿੰਘ, ਸੂਬੇਦਾਰ ਜਗਦੇਵ ਸਿੰਘ, ਸੂਬੇਦਾਰ ਜਗਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।