ਬਿੰਨਾ ਸੰਗਲ ਲਗਾਏ ਅਤੇ ਬਿੰਨਾ ਮਾਰਕੁਟ ਕੀਤੇ ਨੇਚਰੋਪੈਥੀ ਵਿਧੀ ਨਾਲ ਨਸ਼ਾ ਛੁਡਾਇਆ ਜਾਂਦਾ ਹੈ -ਡਾ: ਵਿਰਕ

0
183

ਭਦੌੜ 30 ਸਤੰਬਰ (ਵਿਜੈ ਜਿੰਦਲ )

ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਨੈਣੇਵਾਲਾ ਰੋਡ ਭਦੌੜ ਦੇ ਸੰਚਾਲਕ ਅਤੇ ਪੰਜਾਬ ਦੇ ਪ੍ਰਧਾਨ ਡਾ.ਗੁਰਮੇਲ ਸਿੰਘ ਵਿਰਕ ਰਿਟਾ.ਸੀ.ਐਮ.ਓ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਨੇਣੇਵਾਲਾ ਭਦੌੜ ਵਿੱਚ ਹੁਣ ਤੱਕ ਅਨੇਕਾ ਭਿਆਨਕ ਤੋਂ ਭਿਆਨਕ ਬੀਮਾਰੀਆਂ ਤੋਂ ਇਲਾਵਾ ਕੈਂਸਰ ਤੱਕ ਦਾ ਸਹੀ ਇਲਾਜ ਕਰਵਾਕੇ ਭਾਰਤ ਦੇ ਨਾਲ-ਨਾਲ ਹੁਣ ਬਾਹਰਲੇ ਮੁਲਕਾਂ ਦੇ ਬਿਮਾਰੀਆਂ ਤੋਂ ਪੀੜਤ ਮਰੀਜ ਵੀ ਪੂਰੀ ਤਰਾਂ ਤੰਦਰੁਸਤ ਹੋ ਕੇ ਆਪਣੀ ਵਧੀਆ ਜਿੰਦਗੀ ਜੀ ਰਹੇ ਹਨ ਅਤੇ ਅੱਜ ਵੀ ਇੱਕ ਮਰੀਜ ਲਖਵਿੰਦਰ ਸਿੰਘ ਪੁੱਤਰ ਕੌਰ ਸਿੰਘ ਵਾਸੀ ਗੁਮਟੀ ਜਿਲ੍ਰਾਂ ਫਰੀਦਕੋਟ (ਪੰਜਾਬ) ਜੋ ਪਿਛਲੇ ਕਈ ਸਾਲਾਂ ਤੋਂ ਨਸ਼ਾ ਕਰਦਾ ਸੀ ਜਿਸ ਨੇ ਨਸ਼ੇ ਕਰਨ ਨਾਲ ਕਈ ਭਿਆਨਕ ਬਿਮਾਰੀਆਂ ਲੱਗ ਗਈਆਂ ਸਨ ਜਿਸ ਨੂੰ ਕੁਝ ਦਿਨ ਦਾਖਲ ਕਰਕੇ ਨਸ਼ਿਆਂ ਤੋਂ ਇਲਾਵਾ ਬਾਕੀ ਦੀਆਂ ਸਾਰੀਆਂ ਭਿਆਨਕ ਬਿਮਾਰੀਆਂ ਠੀਕ ਕਰਕੇ ਅੱਜ ਮਰੀਜ ਨੂੰ ਛੁੱਟੀ ਦੇਣ ਸਮੇ ਤੁਹਾਡੇ ਰੂਬਰੂ ਕੀਤਾ ਗਿਆ । ਮਰੀਜ ਲਖਵਿੰਦਰ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈ ਪਿਛਲੇ ਤਕਰੀਬਨ 20 ਸਾਲਾਂ ਤੋਂ ਸਰਾਬ, ਜਰਦਾ, ਭੁੱਕੀ, ਗੋਲੀਆਂ, ਅਫੀਮ ਆਦਿ ਦਾ ਨਸ਼ੇ ਕਰਦਾ ਸੀ ਜਿਸ ਨਾਲ ਮੈਨੂੰ ਮਾਨਸਿਕ ਬਿਮਾਰੀ , ਡੀਪਰੇਸ਼ਨ , ਉਦਾਸੀ ਦੀ ਬਿਮਾਰੀ ਲੱਗ ਗਈ ਜਿਸ ਕਰਕੇ ਮੈ ਹਰ ਸਮੇ ਮੰਜੇ ਤੇ ਪਿਆ ਹੀ ਰਹਿੰਦਾ ਸੀ ਅਤੇ ਕਿਸੇ ਨਾਲ ਗੱਲ ਨਹੀ ਕਰਦਾ ਸੀ ਅਤੇ ਹਰ ਸਮੇ ਆਤਮ ਹੱਤਿਆ ਕਰਨ ਨੂੰ ਮਨ ਕਰਦਾ ਰਹਿੰਦਾ ਸੀ। ਮਰੀਜ ਨੇ ਅੱਗੇ ਦੱਸਿਆ ਕਿ ਨਸ਼ੇ ਦੇ ਕਰਨ ਨਾਲ ਮੈਨੂੰ ਹੋਰ ਕਈ ਬਿਮਾਰੀਆਂ ਜਿਵੇ ਕਿ ਸਾਹ, ਦਮਾ, ਅਲਰਜੀ, ਨਜਲਾ, ਜੁਕਾਮ, ਕਬਜੀ, ਗੈਸ, ਵਦਹਜਮੀ, ਜਿਗਰ, ਗੁਰਦੇ, ਤਿਲੀ ਖਰਾਬ ਅਤੇ ਸਾਰੇ ਸਰੀਰ ਉਪਰ ਬਹੁਤ ਖੁਜਲੀ ਹੁੰਦੀ ਰਹਿੰਦੀ ਸੀ। ਮਰੀਜ ਨੇ ਅੱਗੇ ਦੱਸਿਆ ਕਿ ਮੈ ਪਿਛਲੇ ਕਈ ਸਾਲਾਂ ਤੋਂ ਪੰਜਾਬ ’ਚ ਨਾਮਵਰ ਹਸਪਤਾਲਾ ਦੇ ਕਾਬਲ ਡਾਕਟਰ ਤੋਂ ਇਲਾਜ ਕਰਵਾਇਆ ਅਤੇ ਡਾਕਟਰਾ ਦੇ ਕੀਤੇ ਸਾਰੇ ਇਲਾਜ ਫੇਲ ਸਾਬਤ ਹੋਏ। ਮਰੀਜ ਨੇ ਅੱਗੇ ਦੱਸਿਆ ਕਿ ਮੇਰੇ ਪਰਿਵਾਰਿਕ ਮੈਂਬਰਾਂ ਨੇ ਫੇਸਬੁੱਕ, ਯੂ-ਟਿਊਬ ਅਤੇ ਅਖਬਾਰਾਂ ਰਾਹੀ ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਨੈਣੇਵਾਲਾ ਰੋਡ ਭਦੌੜ ਜਿੱਲ੍ਹਾ ਬਰਨਾਲਾ ਬਾਰੇ ਅਕਸਰ ਹੀ ਭਿਆਨਕ ਬੀਮਾਰੀਆਂ ਤੋਂ ਪੂਰੀ ਤਰਾਂ ਤੰਦਰੁਸਤ ਹੋਏ ਮਰੀਜਾ ਬਾਰੇ ਵੇਖਦੇ ਅਤੇ ਪੜ੍ਹਦੇ ਰਹਿੰਦੇ ਸੀ ਤਾਂ ਉਨ੍ਹਾਂ ਨੇ ਡਾ: ਵਿਰਕ ਦੇ ਮੋਬਾਇਲ ਨੰਬਰ 98159-74381 ਤੇ ਸੰਪਰਕ ਕਰਕੇ ਡਾ. ਸਾਹਿਬ ਨੂੰ ਮਿਲੇ ਤਾਂ ਡਾ. ਸਾਹਿਬ ਨੇ ਮੈਨੂੰ ਇਸ ਹਸਪਤਾਲ ਵਿੱਚ ਦਾਖਲ ਹੋਣ ਦੀ ਸਲਾਹ ਦਿੱਤੀ ਅਤੇ ਮੈ ਇਸ ਹਸਪਤਾਲ ’ਚ ਦਾਖਲ ਹੋ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸਿਰਫ ਕੁਝ ਦਿਨਾ ਦੇ ਇਲਾਜ ਦੌਰਾਨ ਹੀ ਮੈਨੂੰ ਨਸ਼ੇ ਤੋਂ ਛੁਟਕਾਰਾ ਮਿਲ ਗਿਆ ਅਤੇ ਲੱਗੀਆਂ ਸਾਰੀਆਂ ਬਿਮਾਰੀਆਂ ਤਕਰੀਬਨ ਠੀਕ ਹੋ ਗਈਆਂ ਅੱਜ ਮੈਨੂੰ ਛੁੱਟੀ ਦਿੱਤੀ ਜਾ ਰਹੀ ਹੈ ਅਤੇ ਮੈਨੂੰ ਤਾਂ ਯਕੀਨ ਹੀ ਨਹੀ ਹੋ ਰਿਹਾ ਕਿ ਕੁਦਰਤੀ ਇਲਾਜ ਪ੍ਰਣਾਲੀ ਦੇ ਇਲਾਜ ਨਾਲ ਮੈ ਨਸ਼ੇ ਅਤੇ ਲੱਗੀਆਂ ਹੋਰ ਕਈ ਭਿਆਨਕ ਬਿਮਾਰੀਆਂ ਤੋਂ ਪੂਰੀ ਰਾਹਤ ਪਾਈ ਹੈ ਅਤੇ ਅੱਜ ਮੈਨੂੰ ਕਿੰਨੀਂ ਖੁਸ਼ੀ ਹੋ ਰਹੀ ਹੈ ਮੈ ਸਬਦਾ ਵਿੱਚ ਬਿਆਨ ਨਹੀ ਕਰ ਸਕਦਾ। ਡਾ: ਵਿਰਕ ਨੇ ਦੱਸਿਆ ਕਿ ਮੇਰੀ ਅਗਵਾਈ ਹੇਠ ਮੇਰੀ ਟੀਮ ’ਚ ਭਾਰਤ ਸਰਕਾਰ ਦੇ ਸਿਹਤ ਵਿਭਾਗ ਦੁਆਰਾ ਮਾਨਤਾ ਪ੍ਰਾਪਤ ਸਾਮਿਲ ਡਾ. ਮਨਿੰਦਰ ਸਿੰਘ ਵਿਰਕ ਮਾਹਰ ਨੇਚਰੋਪੈਥੀ, ਫਿਜੀਓਥਰੈਪੀ, ਡਾ. ਸਿਵਾਂਗੀ ਵਿਰਕ ਮਾਹਰ ਨੇਚਰੋਪੈਥੀ ਯੋਗਾ (ਹਿਮਾਚਲ ਪ੍ਰਦੇਸ਼ ’ਚ ਨੈਚਰੋਪੈਥੀ ਹਸਪਤਾਲ ਪਾਲਮਪੂਰ ਹੈੱਡ ਆਫ਼ ਡਿਪਾਰਟਮੈਂਟ) ਖੁਰਾਕ ਦੀ ਮਾਹਰ, ਡਾ. ਉਪਿੰਦਰ ਸਿੰਘ ਵਿਰਕ ਐਮ.ਬੀ.ਬੀ.ਐਸ. ਐਮ. ਐਸ.- ਆਰਥੋ ਹੱਡੀਆਂ-ਜੌੜਾ ਦੇ ਓਪਰੇਸ਼ਨਾ ਦੇ ਮਾਹਰ ਨੇ ਇਸ ਮਰੀਜ ਦਾ ਇਲਾਜ ਕਰਨਾ ਸੁਰੂ ਕਰ ਦਿੱਤਾ ਅਤੇ ਪਹਿਲੇ ਦਿਨ ਦੇ ਇਲਾਜ ਦੌਰਾਨ ਹੀ ਇਸ ਮਰੀਜਾਂ ਦੇ ਸਾਰੇ ਨਸ਼ੇ ਅਤੇ ਸਾਰੀਆ ਅੰਗਰੇਜੀ ਦਵਾਈਆ ਬੰਦ ਕਰਵਾਕੇ ਮਰੀਜ ਦਾ ਇਲਾਜ ਅਲੱਗ-ਅਲੱਗ ਵਿਗਿਆਨਿਕ ਢੰਗਾਂ ਨਾਲ ਜਿਵੇ ਮਿੱਟੀ ਪਾਣੀ, ਧੁਪ, ਖੁਰਾਕ, ਮਾਲਸ਼, ਯੋਗਾ, ਚੁੰਬਕ, ਰੇਕੀ, ਆਕੂ ਪੰਚਰ ,ਸੈਰ,ਆਕੂਪਚੰਰ-ਫਿਜੀਓਥਰੈਫੀ ਆਦਿ ਢੰਗਾ ਨਾਲ ਕੀਤਾ ਅਤੇ ਕੁਝ ਦਿਨਾਂ ਦੇ ਇਲਾਜ ਦੌਰਾਨ ਹੀ ਇਸ ਮਰੀਜ ਨੂੰ ਤੰਦਰੁਸਤ ਕਰ ਦਿੱਤਾ। ਡਾ: ਵਿਰਕ ਨੇ ਕਿਹਾ ਕਿ ਮਰੀਜ ਨੂੰ ਬਿੰਨ੍ਹਾ ਕੋਈ ਸੰਗਲ ਲਗਾਏ ਅਤੇ ਬਿੰਨ੍ਹਾਂ ਕਿਸੇ ਪ੍ਰਕਾਰ ਦੀ ਮਾਰਕੁਟ ਕੀਤੇ ਨੇਚਰੋਪੈਥੀ ਵਿਧੀ ਨਾਲ ਇਸ ਮਰੀਜ ਨੂੰ ਠੀਕ ਕੀਤਾ ਹੈ ਅਤੇ ਨੇਚਰੋਪੈਥੀ ਵਿਧੀ ਨਾਲ ਕਿਸੇ ਵੀ ਭਿਆਨਕ ਬਿਮਾਰੀ ਤੋਂ ਇਲਾਵਾ ਫੋੜੇ ਤੋਂ ਲੈ ਕੇ ਕੈਂਸਰ ਤੱਕ ਦਾ ਇਲਾਜ ਸੰਭਵ ਹੈ ਅਤੇ ਇਸ ਵਿਧੀ ਦਾ ਕੋਈ ਵੀ ਸਾਇਡ ਇਫੇਕਟ ਵੀ ਨਹੀ ਹੈ।