“ਬਰਨਾਲਾ ‘ਚ ਦੇਖੋ ਚੋਰਾਂ ਦੇ ਬੁਲੰਦ ਹੌਂਸਲੇ ਦਿਨ-ਦਿਹਾੜੇ ਪੱਟ ਰਹੇ ਸਨ ਪੈਖਾਨੇ ‘ਚੋਂ ਪਾਣੀ ਵਾਲੀ ਮੋਟਰ, ਲੋਕਾਂ ਦੇ ਦਬੋਚਣ ਤੇ ਚਕਮਾ ਦੇ ਕੇ ਹੋਏ ਫ਼ਰਾਰ

0
8

“ਬਰਨਾਲਾ ‘ਚ ਦੇਖੋ ਚੋਰਾਂ ਦੇ ਬੁਲੰਦ ਹੌਂਸਲੇ ਦਿਨ-ਦਿਹਾੜੇ ਪੱਟ ਰਹੇ ਸਨ ਪੈਖਾਨੇ ‘ਚੋਂ ਪਾਣੀ ਵਾਲੀ ਮੋਟਰ, ਲੋਕਾਂ ਦੇ ਦਬੋਚਣ ਤੇ ਚਕਮਾ ਦੇ ਕੇ ਹੋਏ ਫ਼ਰਾਰ

– ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਜਲਦ ਹੋਣਗੇ ਗਿ੍ਫ਼ਤਾਰ-ਐਸ.ਐਸ.ਪੀ.ਅਲਕਾ ਮੀਨਾ

ਬਰਨਾਲਾ, 1 ਦਸੰਬਰ (ਅਮਨਦੀਪ ਰਠੌੜ)-ਇਕੱਲਾ ਸ਼ਹਿਰ ਬਰਨਾਲਾ ਹੀ ਨਹੀਂ, ਬਲਕਿ ਪੂਰੇ ਜ਼ਿਲ੍ਹੇ ਵਿੱਚ ਚੋਰਾਂ ਨੇ ਚੋਰੀਆਂ ਕਰ-ਕਰ ਹਨ੍ਹੇਰੀ ਉਠਾਲ ਰੱਖੀ ਹੈ | ਪੁਲਿਸ ਦੀ ਸਖਤਾਈ ਨਾ ਹੋਣ ਕਰਕੇ ਚੋਰ ਆਏ ਦਿਨ ਕਦੇ ਮੋਟਰਸਾਇਕਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਕਦੇ ਦੁਕਾਨਾਂ ਅਤੇ ਕਦੇ ਘਰਾਂ ਨੂੰ | ਚੋਰੀ ਦੀਆਂ ਹੋ ਰਹੀਆਂ ਵਾਰਦਾਤਾਂ ਕਾਰਣ ਸ਼ਹਿਰ ਨਿਵਾਸੀਆਂ ‘ਚ ਪੁਲਿਸ ਪ੍ਰਤੀ ਭਾਰੀ ਰੋਸ਼ ਪਾਇਆ ਜਾ ਰਿਹਾ ਹੈ | ਦੱਸ ਦਈਏ ਕਿ ਪਿਛਲੇ ਇੱਕ ਮਹੀਨੇ ਦੇ ਵਿੱਚ-ਵਿੱਚ ਇਕੱਲੇ ਧਨੌਲਾ ਰੋਡ ਤੋਂ ਚਾਰ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ | ਇਹ ਨਹੀਂ ਕਹਿਚਰੀ ਵਿੱਚੋਂ ਮੋਟਰਸਾਇਕਲ ਚੋਰੀ ਹੋਣ ਦੀਆਂ ਵੀ ਕਾਫ਼ੀ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ | ਜੇਕਰ ਪੁਲਿਸ ਚੋਰਾਂ ਨੁੂੰ ਪਕੜ੍ਹਕੇ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਅਮਲ ‘ਚ ਲਿਆਂਉਂਦੀ ਹੈ ਤਾਂ ਸ਼ਾਇਦ ਜ਼ਿਲ੍ਹਾ ਬਰਨਾਲਾ ਨਿਵਾਸੀਆਂ ਨੂੰ ਕੁਝ ਸੁੱਖ ਦਾ ਸਾਹ ਮਿਲ ਸਕਦਾ ਹੈ | ਨਹੀਂ ਤਾਂ ਚੋਰੀ ਦੀਆਂ ਘਟਨਾਵਾਂ ਵਧਣ ਨਾਲ ਲੋਕਾਂ ਦੀ ਪਰੇਸ਼ਾਨੀ ਵੀ ਅਮਰਬੇਲ ਦੀ ਤਰ੍ਹਾਂ ਵਧ ਸਕਦੀ ਹੈ |
-ਦਿਨ ਚੜ੍ਹਦੇ ਹੀ ਪੈਖਾਨੇ ‘ਚੋਂ ਪਾਣੀ ਵਾਲੀ ਮੋਟਰ ਚੋਰੀ ਕਰ ਰਹੇ ਸਨ ਦੋ ਚੋਰ-
ਦੱਸ ਦਈਏ ਕਿ ਬੁੱਧਵਾਰ ਨੂੰ ਸਵੇਰੇ 10-30 ਵਜੇ ਦੇ ਕਰੀਬ ਕਚਿਹਰੀ ਚੌਂਕ ‘ਚ ਬਣੇ ਮਿੰਨੀ ਬੱਸ ਸਟੈਂਡ ਦੇ ਪੈਖਾਨਿਆਂ ਵਿੱਚੋਂ 2 ਚੋਰ ਪਾਣੀ ਵਾਲੀ ਮੋਟਰ ਪੱਟਣ ਦੀ ਕੋਸ਼ਿਸ਼ ਕਰ ਰਹੇ ਸਨ | ਜਿੰਨ੍ਹਾਂ ਨੂੰ ਉਥੇ ਖੜ੍ਹੇ ਕੁਝ ਲੋਕਾਂ ਨੇ ਦਬੋਚਣ ਦੀ ਕੋਸ਼ਿਸ਼ ਕਰੀ ਲੇਕਿਨ ਉਹ ਲੋਕਾਂ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ | ਮੋਟਰ ਦੀਆਂ ਪਾਇਪਾਂ ਟੁੱਟਣ ਕਾਰਣ ਚਾਰੇ ਪਾਸੇ ਪਾਣੀ ਹੀ ਪਾਣੀ ਜਮ੍ਹਾਂ ਹੋ ਗਿਆ | ਇਸ ਮੌਕੇ ਦੁਕਾਨਦਾਰ ਜਸਪ੍ਰੀਤ ਸਿੰਘ ਦਿਓਲ, ਕੁਲਵਿੰਦਰ ਸਿੰਘ, ਮਨੀ ਸਿੰਘ ਅਤੇ ਹੋਰ ਦੁਕਾਨਦਾਰਾਂ ਨੇ ਕਿਹਾ ਕਿ ਆਏ ਦਿਨ ਜ਼ਿਲ੍ਹੇ ‘ਚ ਚੋਰੀਆਂ ਦੀਆਂ ਘਟਨਾਵਾਂ ਵਿੱਚ ਇਜ਼ਾਫ਼ਾ ਹੋ ਰਿਹਾ ਹੈ | ਜਿਸ ਕਰਕੇ ਲੋਕਾਂ ਨੂੰ ਬੇਹੱਦ ਪਰੇਸ਼ਾਨ ਹੋਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਜੇਕਰ ਪੁਲਿਸ ਪਾਰਟੀ ਆਪਣੀ ਗਸ਼ਤ ਅਤੇ ਪੈਟਰੋਿਲੰਗ ਵਧਾ ਦੇਵੇ ਤਾਂ ਸ਼ਾਇਦ ਚੋਰੀ ਦੀਆਂ ਘਟਨਾਵਾਂ ਵਿੱਚ ਕੁਝ ਅੰਕੁਸ਼ ਜ਼ਰੂਰ ਲੱਗ ਸਕਦਾ ਹੈ |
-ਪੱਖੋਂ ਕਲ੍ਹਾਂ ‘ਚ ਤਿੰਨ ਦੁਕਾਨਾਂ ਨੂੰ ਬਣਾਇਆ ਚੋਰਾਂ ਨੇ ਨਿਸ਼ਾਨਾਂ-
ਜ਼ਿਲ੍ਹੇ ਦੇ ਪਿੰਡ ਪੱਖੋਂ ਕਲ੍ਹਾਂ ‘ਚ ਵੀ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਸਮਾਨ ਚੋਰੀ ਕਰ ਲਿਆ | ਜਿਸਦੀ ਪੂਰੀ ਜਾਣਕਾਰੀ ਦਿੰਦਿਆਂ ਗੁਰਜੰਟ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਕੋਠੇ ਸ਼ਹੀਦਾਂ ਵਾਲੇ ਪੱਖੋਂ ਕਲ੍ਹਾਂ ਨੇ ਦੱਸਿਆ ਕਿ ਉਸਦੀਆਂ ਪਿੰਡ ਪੱਖੋਂ ਕਲ੍ਹਾਂ ਵਿਖੇ ਦੋ ਦੁਕਾਨਾਂ ਹਨ | ਜਿੰਨ੍ਹਾਂ ਵਿੱਚੋਂ ਇੱਕ ਪੈਸਟੀਸਾਇਡ ਦਵਾਈਆਂ ਦੀ ਅਤੇ ਦੂਸਰੀ ਰੇਡੀਮੇਡ ਕੱਪੜ੍ਹੇ ਦੀ ਦੁਕਾਨ ਹੈ | ਬੀਤੇ ਦਿਨੀਂ ਜਦੋਂ ਉਹ ਸ਼ਾਮ ਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਨੂੰ ਚਲਾ ਗਿਆ | ਜਦੋਂ ਅਗਲੇ ਦਿਨ ਸਵੇਰੇ ਸੱਤ ਵਜੇ ਆਕੇ ਉਸਨੇ ਆਪਣੀਆਂ ਦੁਕਾਨਾਂ ਖੋਲਣੀਆਂ ਚਾਹੀਆਂ ਤਾਂ ਦੋਵੇਂ ਦੁਕਾਨਾਂ ਦੇ ਸ਼ਟਰ ਟੁੱਟੇ ਪਏ ਸਨ | ਜਦੋਂ ਦੁਕਾਨ ਅੰਦਰ ਜਾਕੇ ਦੇਖਿਆ ਤਾਂ ਦੁਕਾਨ ਦੇ ਦਰਾਜ ‘ਚੋਂ 1500 ਰੁਪਏ ਅਤੇ ਦੁਕਾਨ ਅੰਦਰ ਖੜ੍ਹਾ ਇੱਕ ਸਾਇਕਲ ਗਾਇਬ ਸੀ | ਇਹੀ ਨਹੀਂ ਉਸਦੀ ਦੁਕਾਨ ਦੇ ਸਾਹਮਣੇ ਬੂਟਾ ਸਿੰਘ ਪੁੱਤਰ ਬੰਤ ਸਿੰਘ ਵਾਸੀ ਪੁਲਾੜਾ ਰੋਡ ਪੱਖੋਂ ਕਲਾਂ ਦੀ ਟਰੈਕਟਰਾਂ ਦੀ ਵਰਕਸ਼ਾਪ ਵਿੱਚੋਂ ਵੀ ਕੋਈ ਨਾਮਾਲੂਮ ਵਿਅਕਤੀ 10 ਲੀਟਰ ਡੀਜ਼ਲ ਅਤੇ ਲੋਹਾ ਰਾੜ ਚੋਰੀ ਕਰਕੇ ਲੈ ਗਏ | ਜਿਸਤੋਂ ਬਾਅਦ ਪੀੜ੍ਹਿਤ ਦੀ ਸ਼ਿਕਾਇਤ ‘ਤੇ ਥਾਣਾ ਰੂੜੇਕੇ ਕਲ੍ਹਾਂ ਦੀ ਪੁਲਿਸ ਨੇ ਨਾਮਾਲੂਮ ਵਿਅਕਤੀ/ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ |
– ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਜਲਦ ਹੋਣਗੇ ਗਿ੍ਫ਼ਤਾਰ-ਐਸ.ਐਸ.ਪੀ.ਅਲਕਾ ਮੀਨਾ
ਜਦੋਂ ਜ਼ਿਲ੍ਹੇ ਵਿੱਚ ਹੋ ਰਹੀਆਂ ਚੋਰੀਆਂ ਸਬੰਧੀ ਐਸ.ਐਸ.ਪੀ.ਬਰਨਾਲਾ ਆਈ.ਪੀ.ਐਸ.ਅਲਕਾ ਮੀਨਾ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਗਸ਼ਤ ‘ਤੇ ਪੈਟਰੋਿਲੰਗ ਵਧਾ ਦਿੱਤੀ ਗਈ ਹੈ | ਇਸਤੋਂ ਬਿਨ੍ਹਾਂ ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਪੁਲਿਸ ਜਲਦ ਤੋਂ ਜਲਦ ਕਾਬੂ ਕਰਕੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ‘ਚ ਲਿਆਵੇਗੀ |