ਪੋਸਟ ਗਰੈਜੂਏਟ ਗਣਿਤ ਵਿਭਾਗ ਵਲੋਂ ਕੈਰੀਅਰ ਕੌਂਸਲਿੰਗ ਵਿਸ਼ੇ ‘ਤੇ ਪਾਸਾਰ ਭਾਸ਼ਣ ਕਰਵਾਇਆ

0
194

ਰਾਏਕੋਟ (ਗੁਰਭਿੰਦਰ ਗੁਰੀ) : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਦੇ ਪੋਸਟ ਗਰੈਜੂਏਟ ਗਣਿਤ ਵਿਭਾਗ ਵਲੋਂ ਕੈਰੀਅਰ ਕੌਂਸਲਿੰਗ ਵਿਸ਼ੇ ‘ਤੇ ਪਾਸਾਰ ਭਾਸ਼ਣ ਕਰਵਾਇਆ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਡਾ. ਗੁਰਮੀਤ ਸਿੰਘ, ਮਾਲਵਾ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ ਨੇ ਕਿਹਾ ਕਿ ਜਿੱਥੇ ਗਣਿਤ ਸਾਡੇ ਵਿਗਿਆਨਕ ਖੇਤਰਾਂ ਦੇ ਮੂਲ ਵਿਚ ਸਥਾਪਤ ਹੈ, ਉੱਥੇ ਗ਼ੈਰ ਵਿਗਿਆਨਕ ਖੇਤਰਾਂ ਦੀਆਂ ਪ੍ਰੀਖਿਆਵਾਂ ਲਈ ਵੀ ਇਸਦੀ ਬੇਹੱਦ ਲੋੜ ਹੁੰਦੀ ਹੈ। ਉਨ•ਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਐਕਸਚੇਂਜ ਵਿਚ ਨਾਂ ਦਰਜ ਕਰਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਵਿਭਾਗ ਮੁਖੀ ਪ੍ਰੋ. ਪ੍ਰਵੀਨ ਅੰਸਾਰੀ ਨੇ ਰਿਸੋਰਸ ਪਰਸਨ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰੋ. ਪਵਨਵੀਰ ਸਿੰਘ, ਪ੍ਰੋ. ਅਮਨਦੀਪ ਕੌਰ, ਪ੍ਰੋ. ਸੁਰੇਸ਼ ਕੁਮਾਰ ਅਤੇ ਪ੍ਰੋ. ਪੂਜਾ ਆਦਿ ਹਾਜ਼ਰ ਸਨ।