ਪੋਲੀਓ ਬੂੰਦਾਂ ਜ਼ਿਆਦਾ ਪੀ ਗਏ/ ਕਾਵਿ ਰਚਨਾ

0
440

 ਪੋਲੀਓ ਬੂੰਦਾਂ ਜ਼ਿਆਦਾ ਪੀ ਗਏ, ਕੁਝ ਨੇਤਾ ਲੋਕ ਕਮੀਨੇ,
ਕੁਝ ਜੁਆਨ ਕੁਝ ਬੁੱਢੇ ਹੋ ਗਏ, ਕਈ ਗੁਜ਼ਰੇ ਸਾਲ-ਮਹੀਨੇ।

ਸੋਚ ਮੁਤਾਬਕ ਭਾਰਤ ਨੂੰ ਕਰ ‘ਤਾ, ਪੋਲੀਓ ਮੁਕਤ ਐਲਾਨ,
ਫੇਰ ਵੀ ਮੁਰਦਾ ਰੂਹਾਂ ਫਿਰਦੀਆਂ, ਦੇਸ਼ ਹੋਇਆ ਸ਼ਮਸ਼ਾਨ,
ਮਿਹਨਤੀ ਮਿਹਨਤ ਕਰ ਜੇ ਖਾਂਦੇ, ਦੁਖਣ ਇਨਾਂ ਦੇ ਸੀਨੇ।
ਪੋਲੀਓ ਬੂੰਦਾਂ ਜ਼ਿਆਦਾ ਪੀ ਗਏ, ਕੁਝ ਨੇਤਾ ਲੋਕ ਕਮੀਨੇ..

ਪੋਲੀਓ ਬੂੰਦਾਂ ਦੀਆਂ ਟੀਮਾਂ ‘ਤੇ, ਅੱਤਵਾਦੀ ਹਮਲੇ ਹੁੰਦੇ,
ਭਾਰਤ ਦੇ ਵਿੱਚ ਗੁੰਡ-ਪ੍ਰਧਾਨੀ, ਪਹਿਨੇ ਬੈਠੀ ਬੁੰਦੇ,
ਕੋਕੋ ਦੇ ਬੱਚੇ ਹੁੰਦੇ ਕੋਕੋ ਜਿਹੇ, ਹੁੰਦੇ ਨੇ ਨੱਕ ਤੋਂ ਫ਼ੀਨੇ।
ਪੋਲੀਓ ਬੂੰਦਾਂ ਜ਼ਿਆਦਾ ਪੀ ਗਏ, ਕੁਝ ਨੇਤਾ ਲੋਕ ਕਮੀਨੇ..

ਪਾਕਿਸਤਾਨ ਦੀ ਸੋਚ ਬੂੰਦਾਂ ਨਾਲ, ਬਾਂਝ-ਪਨ ਦਾ ਰੌਲ਼ਾ,
ਭਾਰਤ ਵਿੱਚ ਘੁੰਸਪੈਂਠ ਕਰ ਗਿਆ, ਰੌਲ਼ੇ ਵਾਲਾ ਘਚੌਲ਼ਾ,
ਤਾਹੀਂਓ ਭਾਰਤੀ ਲੋਕਾਂ ਦੇ ਅੱਜਕੱਲ ਲੱਗੇ ਛੁੱਟਣ ਪਸੀਨੇ।
ਪੋਲੀਓ ਬੂÎੰਦਾਂ ਜ਼ਿਆਦਾ ਪੀ ਗਏ, ਕੁਝ ਨੇਤਾ ਲੋਕ ਕਮੀਨੇ..

ਪਰਸ਼ੋਤਮ ਆਖੇ ਗੁੰਡਪ੍ਰਧਾਨੀ, ਵਿੱਚ ਭਾਰਤ ਦੇ ਛਾਈ,
ਪੋਲਿਓ ਮੁਹਿੰਮ ਟੋਲੀ ਇਨਾਂ ਨੂੰ, ਜ਼ਿਆਦਾ ਬੂੰਦ ਪਿਲਾਈ,
ਗਧੇ ਇਹ ਖ਼ੁਦ ਨੂੰ ਸਮਝਣ ਏਦਾਂ, ਜਿਊਂ ਕਬੂਤਰ ਚੀਨੇ।
ਪੋਲੀਓ ਬੂੰਦਾਂ ਜ਼ਿਆਦਾ ਪੀ ਗਏ, ਕੁਝ ਨੇਤਾ ਲੋਕ ਕਮੀਨੇ..

ਪਰਸ਼ੋਤਮ ਲਾਲ ਸਰੋਏ, ਮੋਬਾ : 91-92175-44348