ਪਿੰਡ ਬੁਰਜ ਹਰੀ ਸਿੰਘ ਵਿਖੇ ਖੇਡ ਮੇਲਾ ਕਰਵਾਉਣ ਸਬੰਧੀ ਕੀਤੀ ਮੀਟਿੰਗ

0
271

ਰਾਏਕੋਟ :ਗੁਰਭਿੰਦਰ ਗੁਰੀ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਪਿੰਡ ਬੁਰਜ ਹਰੀ ਸਿੰਘ ਵੱਲੋਂ ਹੌਲਦਾਰ ਸ਼ਹੀਦ ਬੂਟਾ ਸਿੰਘ ਨੂੰ ਸਮਰਪਿਤ ਤੀਸਰਾ ਸਲਾਨਾ ਸ਼ਾਨਦਾਰ ਖੇਡ ਮੇਲਾ ਕਰਵਾਉਣ ਸਬੰਧੀ ਕਲੱਬ ਪ੍ਰਧਾਨ ਪ੍ਰਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਧਾਨ ਪ੍ਰਦੀਪ ਸਿੰਘ ਗਰੇਵਾਲ, ਸਰਪ੍ਰਸਤ ਨੀਟੂ ਗਿੱਲ, ਮੀਤ ਪ੍ਰਧਾਨ ਗੱਗਾ ਧਾਲੀਵਾਲ, ਦਵਿੰਦਰ ਸਿੰਘ ਬਿੰਦੂ ਨੇ ਦੱਸਿਆ ਕਿ ਕਲੱਬ ਵੱਲੋਂ ਖੇਡ ਮੇਲਾ ਮਿਤੀ 21 ਅਤੇ 22 ਮਾਰਚ 2020 ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ’ਚ ਕਬੱਡੀ ਓਪਨ, ਵਜ਼ਨੀ ਕਬੱਡੀ, ਹਾਕੀ, ਮੁਰਗਾ ਫੜਨ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂਆਂ ਨੂੰ ਆਕਰਸ਼ਕ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਤੇਜਿੰਦਰਪਾਲ ਸਿੰਘ ਤੇਜੀ, ਨਰਵੀਰ ਰੰਮੀ, ਦੀਪਾ ਮੱਟੂ, ਨਿਸ਼ਾਨ ਸਿੰਘ ਗਰੇਵਾਲ, ਕਰਮਜੀਤ ਸਿੰਘ, ਨਿੱਕਾ ਗਰੇਵਾਲ, ਦਿਲਬਾਗ ਸਿੰਘ, ਬੇਅੰਤ ਸਿੰਘ, ਅਜ਼ਾਦ ਸਿੰਘ ਗਰੇਵਾਲ, ਗਗਨ ਗਿੱਲ, ਰੇਸ਼ਮ ਸਿੰਘ, ਅਮਨ ਸਿੰਘ ਆਦਿ ਹਾਜ਼ਰ ਸਨ।