ਨਿੱਜੀ ਹਸਪਤਾਲ ਪਟਿਆਲਾ ਦੇ ਡਾਕਟਰ ਤੇ ਅਪ੍ਰੇਸ਼ਨ ਦੇ ਨਾਮ ਤੇ ਮਰੀਜ ਤੇ ਸਰਕਾਰ ਨਾਲ ਠੱਗੀ ਮਾਰਨ ਦੇ ਗੰਭੀਰ ਦੋਸ਼।

0
63

-16 ਸਾਲਾ ਮਾਸੂਮ ਦੀ ਜਿੰਦਗੀ ਨਾਲ ਕੀਤਾ ਖਿਲਵਾੜ, ਮਾਮਲਾ ਪਟਿਆਲਾ ਦੇ ਨਿੱਜੀ ਹਸਪਤਾਲ ਦਾ-

ਬਠਿੰਡਾ ਇਕ ਪਾਸੇ ਤਾਂ ਡਾਕਟਰਾਂ ਨੂੰ ਰੱਬ ਦਾ ਰੂਪ ਜਾਨੀ ਦੂਜਾ ਰੱਬ ਮੰਨਿਆ ਜਾਂਦਾ ਹੈ ਅਤੇ ਬਹੁਤ ਸਾਰੇ ਡਾਕਟਰ ਮਰੀਜਾਂ ਦੀ ਸੇਵਾ ਕਰਕੇ ਉਪਰੋਕਤ ਮੰਨਤ ਨੂੰ ਸਾਬਤ ਵੀ ਕਰ ਰਹੇ ਹਨ। ਪ੍ਰੰਤੁ ਦੂਜੇ ਪਾਸੇ ਕਈ ਡਾਕਟਰ ਧਨ ਇਕੱਠਾ ਕਰਨ ਲਈ ਅਜਿਹੇ ਕਾਰਨਾਮੇ ਕਰ ਗੁਜਰਦੇ ਹਨ ਜੋ ਡਾਕਟਰੀ ਪੇਸ਼ੇ ਨੂੰ ਸ਼ਰਮਸਾਰ ਕਰ ਲਾਲਚ ਦੇ ਮਾਰੇ ਕਿਸੇ ਇਨਸਾਨ ਦੀ ਜਿੰਦਗੀ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ। ਅਜਿਹਾ ਹੀ ਮਾਮਲਾ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦਾ ਸਾਹਮਣੇ ਆਇਆ ਹੈ। ਜਿੱਥੇ ਡਾਕਟਰ ਨੇ 16 ਸਾਲਾ ਬੱਚੇ ਦੇ ਹੋ ਰਹੇ ਦਰਦ ਦਾ ਕਾਰਨ ਗੁਰਦੇ ਦੀ ਪਥਰੀ ਦੱਸਿਆ ਅਤੇ ਮੋਟੀ ਰਕਮ ਲੈ ਕੇ ਅਪ੍ਰੇਸ਼ਨ ਵੀ ਕਰ ਦਿੱਤਾ ਪ੍ਰੰਤੂ ਪਥਰੀ ਨਹੀਂ ਕੱਢੀ ਤੇ ਇਲਾਜ ਦੇ ਰੁਪਏ ਵੀ ਆਯੁਸ਼ਮਾਨ ਭਾਰਤ ਯੋਜਨਾ ਵਾਲੇ ਕਾਰਡ ਚੋਂ ਕਢਵਾ ਲਏ।

ਮਾਮਲਾ-

 

ਉਪਰੋਕਤ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬਠਿੰਡਾ ਨਿਵਾਸੀ ਮੁਕੇਸ਼ ਕੁਮਾਰ ਪੁੱਤਰ ਭੂਸ਼ਨ ਕੁਮਾਰ ਨੇ ਦੇੱਸਿਆ ਕਿ ਮੇਰਾ ਬੇਟਾ ਲਵਿਸ਼ ਕੁਮਾਰ ਜਿਸਦੀ ਉਮਰ 16 ਸਾਲ ਹੈ ਅਤੇ ਉਹ ਪਟਿਆਲਾ ਵਿਖੇ ਪੜ੍ਹਦਾ ਹੈ। ਇਸਦੇ ਲੱਗਭਗ ਪੱਚੀ ਕੁ ਦਿਨ ਪਹਿਲਾਂ ਅਚਾਨਕ ਪੇਟ ਚ ਦਰਦ ਹੋਇਆ। ਬੱਚੇ ਦਾ ਅਲਟਰਾ ਸਾਊਂਡ ਕਰਵਾਇਆ ਫਿਰ ਅਸੀਂ ਇੱਕ ਨਿੱਜੀ  ਹਸਪਤਾਲ ਪਟਿਆਲਾ ਵਿਖੇ ਡਾਕਟਰ ਨੂੰ ਦਿਖਾਇਆ ਡਾਕਟਰ ਨੇ ਅਲਟਰਾ ਸਾਊਂਡ ਦੇਖਕੇ ਕਿਹਾ ਕਿ ਤੁਹਾਡੇ ਬੇਟੇ ਦੇ ਗੁਰਦੇ ਵਿੱਚ ਪੱਥਰੀ ਹੈ। ਉਨਾਂ ਕਿਹਾ ਕਿ ਤੁਹਾਡੇ ਬੇਟੇ ਦੀ ਜਾਨ ਨੂੰ ਖਤਰਾ ਹੈ ਤੁਸੀਂ ਤੁਰੰਤ ਇਸਦਾ ਅਪ੍ਰੇਸ਼ਨ ਕਰਵਾਉ ਅਸੀਂ ਬੱਚੇ ਦੀ ਨਾਜੁਕ ਹਾਲਤ ਦੇਖਦੇ ਹੋਏ ਤਿਆਰ ਹੋ ਗਏ ਅਤੇ ਡਾਕਟਰ ਨੇ ਮੇਰੇ ਬੇਟੇ ਦਾ ਆਪ੍ਰੇਸ਼ਨ ਕਰ ਦਿੱਤਾ। ਅਤੇ ਅਠਾਈ ਹਜ਼ਾਰ ਦਾ ਬਿੱਲ ਬਣਾ ਕੇ ਮੇਰੇ ਬੱਚੇ ਦੇ ਆਯੁਸ਼ਮਾਨ ਭਾਰਤ ਯੋਜਨਾ ਕਾਰਡ ਵਿਚੋਂ ਰੁਪਏ  ਕੱਡਵਾ ਲਏ। ਸਾਨੂੰ ਕਿਹਾ ਕਿ ਬੱਚੇ ਦਾ ਆਪ੍ਰੇਸ਼ਨ ਕਰਕੇ ਪੱਥਰੀ ਕੱਢ ਦਿੱਤੀ ਹੈ। ਅਤੇ ਅਸੀਂ ਘਰ ਵਾਪਸ ਆ ਗਏ। ਪਰ ਪੰਦਰਾਂ ਕੁ ਦਿਨਾਂ ਬਾਅਦ ਅਚਾਨਕ ਮੇਰੇ ਬੇਟੇ ਦੇ ਫਿਰ ਉਸੀ ਥਾਂ ਦਰਦ ਹੋਣ ਲੱਗਾ। ਉਪਰੋਕਤ ਹਸਪਤਾਲ ਪਟਿਆਲਾ ਦੇ ਡਾਕਟਰ ਕੋਲ ਫਿਰ ਤੋਂ ਗਏ ਤਾਂ ਡਾਕਟਰ ਨੇ ਕਿਹਾ ਕਿ ਇਸ ਬੱਚੇ ਦੇ ਮੈਂ ਸਟੰਟ ਵੀ ਪਾਇਆ ਸੀ। ਇਹ ਉਸ ਦਾ ਦਰਦ ਹੈ।ਜੋ ਸਾਨੂੰ ਕਢਣਾ ਪਵੇਗਾ। ਪਰ ਸਾਨੂੰ ਡਾਕਟਰ ਨੇ ਪਹਿਲਾ ਸਟੰਟ ਬਾਰੇ ਦੱਸਿਆ ਹੀ ਨਹੀਂ ਸੀ ਉਸ ਤੋਂ ਬਾਅਦ ਡਾਕਟਰ ਨੇ ਸਟੰਟ ਨੂੰ ਕੱਢ ਦਿੱਤਾ ਅਤੇ ਤਿੰਨ ਦਿਨਾਂ ਬਾਅਦ ਮੇਰੇ ਬੇਟੇ ਦੇ ਫਿਰ ਬਹੁਤ ਭਿਆਨਕ ਦਰਦ ਹੋਇਆ ਅਤੇ ਬਾਥਰੂਮ ਵਾਲੀ ਨਾਲੀ ਵਿਚੋਂ ਬਹੁਤ ਜਿਆਦਾ ਖੂਨ ਵੀ ਆਉਣ ਲੱਗਾ। ਅਸੀਂ ਫਿਰ ਡਾਕਟਰ ਨੂੰ ਦਰਦ ਬਾਰੇ ਦੱਸਿਆ ਤਾਂ ਡਾਕਟਰ ਨੇ ਕਿਹਾ ਕਿ ਬੱਚੇ ਦੇ ਇੱਕ ਹੋਰ ਸਟੰਟ ਪਾਉਣਾ ਪਊ। ਜਿਸਦਾ ਖਰਚਾ ਤੀਹ ਹਜ਼ਾਰ ਰੁਪਏ ਆਵੇਗਾ ਅਤੇ ਤੁਹਾਨੂੰ ਇਹ ਅਲਗ ਤੋਂ ਦੇਣਾ ਪਵੇਗਾ ਉਪਰੋਕਤ ਡਾਕਟਰ ਬਾਰ-ਬਾਰ ਕਹਿ ਰਿਹਾ ਸੀ ਕਿ ਇਹ ਰਕਮ ਕਿਹੜਾ ਤੁਸੀ ਦੇਣੀ ਹੈ ਅਸੀਂ ਆਪੇ ਸਰਕਾਰ ਤੋਂ ਹੀ ਲੈ ਲੈਣੀ ਹੈ ਪਹਿਲਾਂ ਵਾਂਗ ਹੀ ਅਸੀਂ ਬੀਮਾ ਕਾਰਡ ਚੋ ਲੈ ਲੈਣੇ ਨੇ। ਡਾਕਟਰ ਦੀਆ ਅਜਿਹੀਆਂ ਗੱਲਾਂ ਕਾਰਨ ਸਾਨੂੰ ਸ਼ੱਕ ਹੋਇਆ। ਮੈਂ ਡਾਕਟਰ ਨੂੰ ਕਿਹਾ ਕਿ ਤੁਸੀ ਪੱਥਰੀ ਵੀ ਕੱਢ ਦਿੱਤੀ ਹੈ।ਸਟੰਟ ਵੀ ਕੱਢ ਦਿੱਤਾ ਹੈ। ਤਾਂ ਇਹ ਦਰਦ ਕਿਸ ਚੀਜ਼ ਦਾ ਹੋ ਰਿਹਾ ਹੈ। ਫੇਰ ਡਾਕਟਰ ਏਧਰ ਓਧਰ ਦੀਆ ਗੱਲਾ ਕਰਨ ਲੱਗਾ। ਅਸੀਂ ਫਿਰ ਵਾਪਸ ਬਠਿੰਡਾ ਆ ਕੇ 11 ਅਕਤੂਬਰ 2021 ਨੂੰ ਮੈਕਸ ਹਸਪਤਾਲ ਬਠਿੰਡਾ ਵਿੱਖੇ ਡਾਕਟਰ ਦੁਸ਼ਾਂਤ ਸ਼ਰਮਾ ਜੀ ਨੂੰ ਅਤੇ ਉਸੇ ਦਿਨ ਡਾ. ਕੇ ਕੇ ਨੌਹਰੀਆ ਬਠਿੰਡਾ ਅਤੇ ਰਾਜ ਹਸਪਤਾਲ ਮੰਡੀ ਡੱਬਵਾਲੀ, ਦਿਆਲ ਕਿਡਨੀ ਕੇਅਰ ਬਠਿੰਡਾ ਵਿਖੇ ਬੱਚੇ ਨੂੰ ਦਿਖਾਇਆ ਤਾਂ ਸਾਰੇ ਡਾਕਟਰਾਂ ਨੇ ਸਾਨੂੰ ਅਲਟਰਾ ਸਾਊਂਡ ਤੇ ਸਿਟੀ ਸਕੈਨ ਕਰਵਾਉਣ ਲਈ ਕਿਹਾ ਅਸੀਂ ਜਦੋਂ ਅਲਟਰਾ ਸਾਊਂਡ ਤੇ ਸਿਟੀ ਸਕੈਨ ਕਰਵਾਇਆ ਤਾਂ ਪਤਾ ਲੱਗਿਆ ਕਿ ਪੱਥਰੀ ਓਹੀ ਸਾਈਜ਼ ਦੀ ਤੇ ਓਸੇ ਥਾਂ ਤੇ ਹੀ ਮੌਜੂਦ ਹੈ। ਭਾਵ ਕਿ ਉਪਰੋਕਤ ਪਟਿਆਲਾ ਦੇ ਡਾਕਟਰ ਨੇ ਮੇਰੇ ਬੇਟੇ ਦਾ ਅਪ੍ਰੇਸ਼ਨ ਕਰਕੇ ਪੱਥਰੀ ਕੱਢੀ ਹੀ ਨਹੀਂ ਅਤੇ ਥੋੜੇ ਰੁਪਇਆਂ ਦੇ ਲਾਲਚ ਚ ਮੇਰੇ ਬੇਟੇ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਹੈ। ਅਤੇ ਰੱਬ ਰੂਪੀ ਡਾਕਟਰੀ ਪੇਸ਼ੇ ਦੀਆਂ ਸਾਰੀਆਂ ਹੱਦਾਂ ਲੰਘਕੇ ਸਾਡੇ ਨਾਲ ਹੀ ਨਹੀਂ ਬਲਕਿ ਉਪਰੋਕਤ ਠੱਗ ਡਾਕਟਰ ਨੇ ਅਖੌਤੀ ਅਪ੍ਰੇਸ਼ਨ ਦੇ ਨਾਮ ਤੇ ਮੇਰੇ ਅਤੇ ਆਯੁਸ਼ਮਾਣ ਭਾਰਤ ਕਾਰਡ ਚੋਂ ਰੁਪਏ ਕੱਢਵਾਕੇ ਸਰਕਾਰ ਨਾਲ ਵੀ ਠੱਗੀ ਅਤੇ ਧੋਖਾਧੜੀ ਕੀਤੀ ਹੈ। ਮੈਂ ਆਖਿਰ ਅਪਣੇ ਬੇਟੇ ਦੀ ਪਥਰੀ ਦਾ ਅਪ੍ਰੇਸ਼ਨ ਡਾ. ਦਿਆਲ ਪ੍ਰਤਾਪ ਸਿੰਘ ਬਠਿੰਡਾ ਤੋਂ ਮਿਤੀ 13 ਅਕਤੂਬਰ 2021 ਨੂੰ ਕਰਵਾ ਲਿਆ 15 ਅਕਤੂਬਰ 2021 ਨੂੰ ਬੱਚੇ ਨੂੰ ਛੁੱਟੀ ਮਿਲ ਗਈ। ਪ੍ਰੰਤੂ ਪਟਿਆਲਾ ਦੇ ਨਿੱਜੀ ਹਸਪਤਾਲ ਪ੍ਰਸਾਸ਼ਨ ਅਤੇ ਡਾਕਟਰ ਨੇ ਸਾਡੇ ਨਾਲ ਤੇ ਭਾਰਤ ਸਰਕਾਰ ਨਾਲ ਧੋਖਾ ਕੀਤਾ ਹੈ। ਹੁਣ ਤੱਕ ਸਾਡੇ ਇਸ ਕੇਸ ਵਾਂਗ ਪਤਾ ਨਹੀਂ ਕਿੰਨੇ ਲੋਕਾਂ ਨੂੰ ਧੋਖਾ ਅਤੇ ਠੱਗੀ ਕਰ ਚੁੱਕਾ ਹੈ। ਭਾਰਤ ਸਰਕਾਰ ਦੀ ਇਸ ਬੀਮਾ ਯੋਜਨਾ ਸਕੀਮ ਵਿਚੋਂ ਪਤਾ ਹੀ ਨਹੀਂ ਕਿੰਨੇ ਕਰੋੜਾ ਰੁਪਏ ਦਾ ਘੱਪਲਾ ਕਰ ਚੁੱਕਾ ਹੈ। ਮੈਂ ਭਾਰਤ ਸਰਕਾਰ, ਰਾਜ ਸਰਕਾਰ ਅਤੇ ਸਿਹਤ ਵਿਭਾਗ, ਸਿਵਲ ਤੇ ਪੁਲਿਸ ਪ੍ਰਸਾਸ਼ਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੇਰੇ ਬੱਚੇ ਨੂੰ ਇਨਸਾਫ ਦਵਾਇਆ ਜਾਵੇ। ਉਪਰੋਕਤ ਪਟਿਆਲਾ ਦੇ ਹਸਪਤਾਲ ਪ੍ਰਸਾਸ਼ਨ ਤੇ ਉਪਰੋਕਤ ਡਾਕਟਰ ਦੇ ਖਿਲਾਫ ਧੋਖਾ-ਧੜੀ ਅਤੇ ਮਾਸੂਮ ਬੱਚੇ ਦੀ ਜਾਨ ਨਾਲ ਖਿਲਵਾੜ ਕਰਨ, ਪੈਸੇ ਦੀ ਹਵਸ ਪੂਰੀ ਕਰਨ ਲਈ ਡਾਕਟਰੀ ਪੇਸ਼ੇ ਦੇ ਰੂਪ ਚ ਗੰਦਾ ਵਿਉਪਾਰ ਕਰਨ ਵਾਲੇ ਡਾ. ਉੱਪਰ ਮਾਮਲੇ ਦੀ ਗੰਭੀਰਤਾ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ ਅਤੇ ਡਾ. ਤੇ ਹਸਪਤਾਲ ਦਾ ਲਾਈਸੈਂਸ ਰੱਦ ਕਰ ਦਿਤਾ ਜਾਵੇ ਤਾਂ ਜ਼ੋ ਅੱਗੇ ਤੋਂ ਇਹ ਦਰਿੰਦੇ ਕਿਸੇ ਇਨਸਾਨ ਦੀ ਜਾਨ ਨਾਲ ਨਾ ਖਿਲਵਾੜ ਨਾ ਕਰ ਸਕਣ।

-ਇੰਨਸਾਫ ਲਈ ਪੱਤਰ-

ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਪਰੋਕਤ ਡਾਕਟਰ ਅਤੇ ਹਸਪਤਾਲ ਵੱਲੋਂ ਮੇਰੇ ਬੇਟੇ ਜੀ ਜਾਂਨ ਨਾਲ ਕੀਤੇ ਖਿਲਵਾੜ, ਮੇਰੇ ਤੇ ਸਰਕਾਰ ਨਾਲ ਕੀਤੀ ਠੱਗੀ (ਧੋਖਾਧੜੀ) ਕਾਰਨ ਹਸਪਤਾਲ ਤੋ ਉਪਰੋਕਤ ਡਾਕਟਰ ਖਿਲਾਫ ਸਖਤ ਤੋ ਸਖਤ ਕਾਰਵਾਈ ਕਰਕੇ ਪਰਚਾ ਦਰਜ ਕਰਨ ਅਤੇ ਉਪਰੋਕਤ ਹਸਪਤਾਲ ਤੇ ਡਾਕਟਰ ਦੀ ਮਾਨਤਾ ਰੱਦ ਕਰਨ ਸਬੰਧੀ ਮਾਨਯੋਗ ਪ੍ਰਧਾਨ ਮੰਤਰੀ, ਸਿਹਤ ਵਿਭਾਗ (ਕੇਂਦਰ ਸਰਕਾਰ), ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਪੱਤਰ ਦੇਕੇ ਇੰਨਸਾਫ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਸਾਨੂੰ ਇਨਸਾਫ ਤੇ ਉਪਰੋਕਤ ਡਾਕਟਰ, ਹਸਪਤਾਲ ਪ੍ਰਸਾਸ਼ਨ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

-ਵਾਰ-ਵਾਰ ਫੋਨ ਕਰਨ ਤੇ ਡਾਕਟਰ ਤੇ ਡਾਇਰੈਕਟਰ ਨਾਲ ਨਹੀਂ ਹੋਇਆ ਸੰਪਰਕ-

ਉਪਰੋਕਤ ਮਾਮਲੇ ਸਬੰਧੀ ਪਟਿਆਲਾ ਦੇ ਉਪਰੋਕਤ ਹਸਪਤਾਲ ਦੇ ਮੋਬਾਇਲ ਪਰ ਡਾਕਟਰ ਜਾਂ ਡਾਇਰੈਕਟਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਫੋਨ ਉਠਾਉਣ ਵਾਲੇ ਨੇ ਬਹਾਨੇਬਾਜੀ ਦਾ ਤਰੀਕਾ ਅਪਨਾਇਆ ਅਤੇ ਫਿਰ ਫੋਨ ਨਹੀਂ ਉਠਾਇਆ।