ਦਿੱਲੀ ਵਿਧਾਨ ਸਭਾ ਚੋਣਾਂ 2020 ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਸੋਮਵਾਰ ਦੁਪਹਿਰ 3.30 ਵਜੇ ਭਾਰਤੀ ਇਲੈਕਸ਼ਨ ਕਮਿਸ਼ਨ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਾਰੀਕ ਦਾ ਐਲਾਨ ਕਰੇਗਾ।

0
979

ਏਐਨਆਈ, ਨਵੀਂ ਦਿੱਲੀ :ਦਿੱਲੀ ਵਿਧਾਨ ਸਭਾ ਚੋਣਾਂ 2020 ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਭਾਰਤੀ ਇਲੈਕਸ਼ਨ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਦੇ ਐਲਾਨ ਮੁਤਾਬਕ ਆਗਾਮੀ 8 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ 11 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ। ਤਾਰੀਕ ਦਾ ਐਲਾਨ ਹੁੰਦੇ ਹੀ ਦਿੱਲੀ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।

-8 ਫਰਵਰੀ ਨੂੰ ਹੋਣ ਵਾਲੀ ਦਿੱਲੀ ਵਿਧਾਨ ਸਭਾ ਚੋਣ ਵਿਚ ਦਿੱਲੀ ਦੇ 1.47 ਕਰੋੜ ਵੋਟਰ ਨਵੀਂ ਸਰਕਾਰ ਚੁਣਨਗੇ।

-ਵੋਟਿੰਗ ਪਰਕਿਰਿਆ ਦੇ ਪੜਾਅ ਵਿਚ 14 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। 21 ਜਨਵਰੀ ਨੂੰ ਨਾਂ ਵਾਪਸ ਲਏ ਜਾਣ ਦੀ ਆਖਰੀ ਮਿਤੀ ਹੈ।

-13750 ਬੁਥਾਂ ‘ਤੇ ਵੋਟਿੰਗ ਹੋਵੇਗੀ ਅਤੇ 2689 ਥਾਵਾਂ ‘ਤੇ ਵੋਟਿੰਗ ਹੋਵੇਗੀ।

-90000 ਕਰਮਚਾਰੀ ਚੋਣ ਪਰਕਿਰਿਆ ਵਿਚ ਡਿਊਟੀ ਨਿਭਾਉਣਗੇ ਅਤੇ ਚੋਣ ਖ਼ਰਚ ਨੂੰ ਲੈ ਕੇ ਸਖ਼ਤ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ।

-ਸੀਨੀਅਰ ਨਾਗਰਿਕਾਂ ਅਤੇ ਦਵਿਆਂਗਾਂ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ। ਇਨ੍ਹਾਂ ਨੂੰ ਘਰ ਤੋਂ ਹੀ ਵੋਟਿੰਗ ਦੀ ਸਹੂਲਤ ਮਿਲੇਗੀ।

-ਦਿੱਲੀ ਵਿਚ ਸੀਬੀਐਸਈ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 15 ਫਰਵਰੀ ਨੂੰ ਸ਼ੁਰੂ ਹੋਣ ਵਾਲੀਆਂ ਹਨ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਕਰਵਾਈਆਂ ਜਾਣਗੀਆਂ।

-ਮੌਜੂਦਾ ਸਮੇਂ 70 ਮੈਂਬਰੀ ਦਿੱਲੀ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਕੋਲ 62 ਵਿਧਾਇਕ ਅਤੇ ਭਾਜਪਾ ਦੇ ਚਾਰ ਵਿਧਾਇਕ ਹਨ ਅਤੇ ਇਕ ਸੀਟ ਕਾਂਗਰਸ ਕੋਲ ਹੈ।

#WATCH Election Commission of India announces schedule of Delhi elections https://www.pscp.tv/w/cOL8yzFwempNQm9XYmtWRWR8MW5BS0Vack5nWkFHTCNTyT4qStk2slrzgewt2_ojeu0Kza6et9P9oTI15Nqw …

ANI @ANI_news

#WATCH Election Commission of India announces schedule of Delhi elections

pscp.tv

 

369

3:30 PM – Jan 6, 2020

Twitter Ads info and privacy

152 people are talking about this