‘ਤੇ ਹੁਣ ਐਸ.ਐਸ.ਪੀ ਅਲਕਾ ਮੀਨਾ ਦੇ ਪੰਜੇ ਨੇ ਦਬੋਚੇ ਅੱਠ ਨਸ਼ਾ ਤਸਕਰ

0
257

‘ਤੇ ਹੁਣ ਐਸ.ਐਸ.ਪੀ ਅਲਕਾ ਮੀਨਾ ਦੇ ਪੰਜੇ ਨੇ ਦਬੋਚੇ ਅੱਠ ਨਸ਼ਾ ਤਸਕਰ

-ਨਸ਼ਾ ਤਸਕਰ ਅਤੇ ਸਮਾਜ ਵਿਰੋਧੀ ਅਨਸਰ ਕਿਸੇ ਵੀ ਕੀਮਤ ‘ਤੇ ਬਖਸ਼ੇ ਨਹੀਂ ਜਾਣਗੇ-ਐਸ.ਐਸ.ਪੀ.ਅਲਕਾ ਮੀਨਾ

ਬਰਨਾਲਾ, 29 ਨਵੰਬਰ (ਅਮਨਦੀਪ ਰਠੌੜ)-ਜ਼ਿਲ੍ਹਾ ਬਰਨਾਲਾ ਵਿੱਚੋਂ ਨਸ਼ਿਆਂ ਦਾ ਪੂਰਣ ਤੌਰ ‘ਤੇ ਸਫ਼ਾਇਆ ਕਰਨ ਲਈ ਐਸ.ਐਸ.ਪੀ.ਬਰਨਾਲਾ ਆਈਪੀਐਸ ਅਲਕਾ ਮੀਨਾ ਨੇ ਆਪਣਾ ਪੂਰੀ ਤਰ੍ਹਾਂ ਨਾਲ ਸਖਤ ਰੁਖ ਅਪਣਾਇਆ ਹੋਇਆ ਹੈ, ਜਿਸਦੇ ਚਲਦਿਆਂ ਉਨ੍ਹਾਂ ਦੇ ਆਦੇਸ਼ਾਂ ‘ਤੇ ਆਏ ਦਿਨ ਪੁਲਿਸ ਪਾਰਟੀ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਪੁਲਿਸ ਦੀ ਹੱਥ ਕੜੀ ਪਹਿਨਾਕੇ ਉਨ੍ਹਾਂ ਨੂੰ ਜੇਲ ਦੀਆਂ ਸਲਾਖਾਂ ਦੀ ਹਵਾ ਖਵਾ ਰਹੀ ਹੈ | ਹੁਣ ਵੀ ਐਸ.ਐਸ.ਪੀ. ਅਲਕਾ ਮੀਨਾ ਦੇ ਆਦੇਸ਼ਾਂ ‘ਤੇ ਸੀਆਈਏ ਸਟਾਫ਼ ਦੀ ਪੁਲਿਸ ਨੇ ਨਸ਼ਾ ਤਸਕਰਾਂ ਸਮੇਤ ਸਮਾਜ ਵਿਰੋਧੀ ਅਨਸਰ ਕਾਬੂ ਕਰਕੇ ਹਵਾਲਾਤ ਵਿੱਚ ਡੱਕੇ ਹਨ | ਸੀਆਈਏ ਸਟਾਫ਼ ਵੱਲੋਂ ਪਕੜ੍ਹੇ ਗਏ ਨਸ਼ਾ ਤਸਕਰਾਂ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਸ.ਪੀ.ਇੰਨਵੇਸਟੀਗੇਸ਼ਨ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਰਾਣੀ ਕੌਰ ਪਤਨੀ ਪਿਲਾ ਸਿੰਘ, ਦਿਲਬਾਗ ਸਿੰਘ ਨਿਵਾਸੀ ਝੁਰੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਰਜਨੀ ਬਾਲਾ ਉਰਫ਼ ਰੋਜ਼ੀ ਪਤਨੀ ਜਗਸੀਰ ਸਿੰਘ, ਜਗਸੀਰ ਸਿੰਘ ਨਿਵਾਸੀ ਭੀਖੀ ਜ਼ਿਲ੍ਹਾ ਮਾਨਸਾ ਬਾਹਰਲੀ ਸਟੇਟ ਵਿੱਚੋਂ ਨਸ਼ੀਲਾ ਪਦਾਰਥ ਹੈਰੋਇਨ ਲਿਆਕੇ ਬਰਨਾਲਾ, ਮਾਨਸਾ ਅਤੇ ਬਠਿੰਡਾ ਦੇ ਏਰੀਆ ਵਿੱਚ ਸਪਲਾਈ ਕਰਦੇ ਹਨ | ਸੂਚਨਾ ਮਿਲਣ ਤੋਂ ਬਾਅਦ ਬਾਅਦ ਸੀਆਈਏ ਸਟਾਫ਼ ਦੇ ਇੰਚਾਰਜ਼ ਬਲਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਕਾਰ ਨੰਬਰੀ ਐਚ.ਆਰ.10.ਯੂ, 7651 ਮਾਰਕਾ ਫੀਗੋ ਰੰਗ ਕਾਲਾ-ਨੀਲਾ ਵਿੱਚੋਂ ਰਾਣੀ ਕੌਰ, ਦਿਲਬਾਗ ਸਿੰਘ, ਰਜਨੀ ਬਾਲਾ ਅਤੇ ਜਗਸੀਰ ਸਿੰਘ ਨੂੰ ਬਰਨਾਲਾ ਧਨੌਲਾ ਮੇਨ ਰੋਡ ਤੋਂ ਲਿੰਕ ਰੋਡ ਰਾਜਗੜ੍ਹ ਤੋਂ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ | ਉਨ੍ਹਾਂ ਕਿਹਾ ਕਿ ਉਕਤਾਨ ਲੋਕਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂਕਿ ਪਤਾ ਲੱਗ ਸਕੇ ਕਿ ਉਨ੍ਹਾਂ ਨਾਲ ਇਸ ਧੰਦੇ ਵਿੱਚ ਹੋਰ ਕੌਣ-ਕੌਣ ਸ਼ਾਮਿਲ ਹਨ | ਇਸ ਮੌਕੇ ਡੀਐਸਪੀ ਬਲਜਿੰਦਰ ਸਿੰਘ ਅਤੇ ਸੀਆਈਏ ਸਟਾਫ਼ ਦੇ ਇੰਚਾਰਜ਼ ਬਲਜੀਤ ਸਿੰਘ ਵੀ ਹਾਜ਼ਰ ਸਨ |
-ਇੰਨ੍ਹਾਂ ਥਾਣਿਆਂ ਵਿੱਚ ਹਨ ਨਸ਼ਾ ਤਸਕਰ ਰਾਣੀ ਕੌਰ ਖਿਲਾਫ਼ ਕੇਸ ਦਰਜ-
ਐਸਪੀ ਇੰਨਵੈਸਟੀਗੇਸ਼ਨ ਜਗਜੀਤ ਸਿੰਘ ਸਰੋਆ ਦੇ ਦੱਸਣ ਮੁਤਾਬਿਕ ਰਾਣੀ ਕੌਰ ਦੇ ਖਿਲਾਫ਼ ਐਨਡੀਪੀਸੀ ਐਕਟ ਤਹਿਤ ਥਾਣਾ ਸਿਟੀ ਬਰਨਾਲਾ, ਐਨਡੀਪੀਸੀ ਐਕਟ ਤਹਿਤ ਥਾਣਾ ਸਦਰ ਮਲੋਟ, ਐਨਡੀਪੀਸੀ ਐਕਟ ਤਹਿਤ ਥਾਣਾ ਸਿਟੀ ਮਲੋਟ, ਐਨਡੀਪੀਸੀ ਐਕਟ ਤਹਿਤ ਥਾਣਾ ਸਿਟੀ ਮਲੋਟ, ਐਨਡੀਪੀਸੀ ਐਕਟ ਤਹਿਤ ਥਾਣਾ ਸਿਟੀ ਮਲੋਟ, ਐਨਡੀਪੀਸੀ ਐਕਟ ਤਹਿਤ ਥਾਣਾ ਸਦਰ ਮਲੋਟ, ਐਨਡੀਪੀਸੀ ਐਕਟ ਤਹਿਤ ਥਾਣਾ ਲੱਖੇਵਾਲੀਆ ਵਿਖੇ ਕੇਸ ਦਰਜ ਹਨ |
-ਨਜ਼ਾਇਜ਼ ਅਸਲੇ ਸਮੇਤ ਦਬੋਚੇ ਸੀਆਈਏ ਸਟਾਫ਼ ਦੀ ਪੁਲਿਸ ਨੇ 3 ਵਿਅਕਤੀ-
ਐਸਪੀ ਇੰਨਵੈਸਟੀਗੇਸ਼ਨ ਜਗਜੀਤ ਸਿੰਘ ਸਰੋਆ ਨੇ ਦੂਸਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਸੀਆਈਏ ਸਟਾਫ਼ ਦੇ ਥਾਣੇਦਾਰ ਸ਼ਰੀਫ਼ ਖਾਨ ਨੂੰ ਸੂਚਨਾ ਪ੍ਰਾਪਤ ਹੋਈ ਕਿ ਲਵਪ੍ਰੀਤ ਸਿੰਘ ਉਰਫ਼ ਲਵੀ, ਮਨਦੀਪ ਸਿੰਘ ਉਰਫ਼ ਕਾਲੀ ਵਾਸੀ ਕਲਿਆਣ ਅਤੇ ਹਰਵਿੰਦਰ ਸਿੰਘ ਉਰਫ਼ ਹੈਰੀ ਨਿਵਾਸੀ ਮਹੋਲੀ ਖੁਰਦ ਜ਼ਿਲ੍ਹਾ ਮਲੇਰਕੋਟਲਾ ਬਾਹਰੋ ਹੈਰੋਇਨ ਅਤੇ ਨਜ਼ਾਇਜ਼ ਅਸਲਾ ਐਮੂਨੀਸ਼ਨ ਲਿਆਕੇ ਜ਼ਿਲ੍ਹਾ ਬਰਨਾਲਾ ਵਿੱਚ ਆਪਣੇ ਮੋਟਰਸਾਇਕਲ ‘ਤੇ ਸਪਲਾਈ ਕਰਦੇ ਹਨ | ਜਿਸਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਨੇ ਤਿੰਨ੍ਹਾਂ ਵਿਅਕਤੀਆਂ ਨੂੰ ਪਿੰਡ ਕਰਮਗੜ੍ਹ ਦੀ ਲਿੰਕ ਰੋਡ ਤੋਂ ਮੋਟਰਸਾਇਕਲ ਸਮੇਤ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਪਿਸਟਲ 32 ਬੋਰ ਦੇਸੀ, ਇੱਕ ਪਿਸਤੌਲ 315 ਬੋਰ ਦੇਸੀ, 2 ਕਾਰਤੂਸ 315 ਬੋਰ ਜਿੰਦਾ ਅਤੇ 30 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਅਤੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ | ਉਨ੍ਹਾਂ ਤੀਸਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸੀਆਈਏ ਸਟਾਫ਼ ਦੀ ਪੁਲਿਸ ਨੇ ਹੀ ਹਰਦੀਪ ਸਿੰਘ ਉਰਫ਼ ਗੱਗੂ ਨਿਵਾਸੀ ਜਵੰਧਾ ਪੱਤੀ ਧਨੌਲਾ ਨੂੰ ਕਾਬੂ ਕਰਕੇ ਉਸ ਪਾਸੋਂ 44 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕਰਕੇ ਉਸ ਖਿਲਾਫ਼ ਕੇਸ ਦਰਜ਼ ਕੀਤਾ ਹੈ |
– ਨਸ਼ਾ ਤਸਕਰ ਅਤੇ ਸਮਾਜ ਵਿਰੋਧੀ ਅਨਸਰ ਕਿਸੇ ਵੀ ਕੀਮਤ ‘ਤੇ ਬਖਸ਼ੇ ਨਹੀਂ ਜਾਣਗੇ-ਐਸ.ਐਸ.ਪੀ.ਅਲਕਾ ਮੀਨਾ
ਐਸ.ਐਸ.ਪੀ.ਬਰਨਾਲਾ ਆਈਪੀਐਸ ਅਲਕਾ ਮੀਨਾ ਜੀ ਨੇ ਕਿਹਾ ਕਿ ਉਹ ਨਸ਼ਾ ਤਸਕਰ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਣਗੇ ਨਹੀਂ ਅਤੇ ਉਨ੍ਹਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਅਮਲ ‘ਚ ਲਿਆਉਣਗੇ | ਉਨ੍ਹਾਂ ਕਿਹਾ ਕਿ ਪਕੜ੍ਹੇ ਗਏ ਨਸ਼ਾ ਤਸਕਰਾਂ ਤੋਂ ਉਹ ਖੁਦ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਸ ਵਿੱਚ ਸ਼ਾਮਿਲ ਹੋਰ ਵੀ ਲੋਕਾਂ ਨੂੰ ਪੁਲਿਸ ਦੀ ਹੱਥਕੜ੍ਹੀ ਪਹਿਨਾ ਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣਗੇ | ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਆਪਦੇ ਆਸਪਾਸ ਕੋਈ ਵੀ ਨਸ਼ਾ ਤਸਕਰ ਨਸ਼ੇ ਦੀ ਤਸਕਰੀ ਕਰ ਰਿਹਾ ਹੈ ਤਾਂ ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂਕਿ ਪੁਲਿਸ ਨਸ਼ਾ ਤਸਕਰਾਂ ਨੂੰ ਦਬੋਚਕੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ‘ਚ ਲਿਆ ਸਕੇ |