ਡੇਲੀ ਫਿੱਟਨੈੱਸ ਗਰੁੱਪ ਭਦੌੜ ਵੱਲੋਂ ਲੜਕੇ ਅਤੇ ਲੜਕੀਆਂ ਦੀ ਇੱਕ ਰੋਜਾ ਐਥਲੈਟਿਕਸ ਮੀਟ ਅਯੋਜਿਤ

0
25

ਬੱਚਿਆਂ ਅਤੇ ਬਜੂਰਗਾਂ ਦੀਆਂ ਦੌੜਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀਆਂ।
ਭਦੌੜ 9 ਅਕਤੂਬਰ (ਜਤਿੰਦਰ ਗਰਗ)
ਡੇਲੀ ਫਿੱਟਨੈੱਸ ਗਰੁੱਪ ਭਦੌੜ (ਬਰਨਾਲਾ) ਵੱਲੋਂ ਪਬਲਿਕ ਸਟੇਡੀਅਮ ਭਦੌੜ ’ਚ ਬੀਤੇ ਦਿਨ ਬੱਚਿਆਂ, ਨੌਜਵਾਨਾ ਅਤੇ ਬਜੂਰਗਾਂ ’ਚ ਖੇਡਾਂ ਪ੍ਰਤੀ ਰੁੱਚੀ ਪੇਦਾ ਕਰਨ ਲਈ ਅਭੈ ਆਈਲੈਟਸ ਅਤੇ ਇਮੀਗ੍ਰੇਸ਼ਨ ਭਦੌੜ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਰੋਜਾ ਐਥਲੈਟਿਕਸ ਮੀਟ ਕਰਵਾਈ ਗਈ। ਹੈ। ਇਸ ਐਥਲੈਟਿਕਸ ਮੀਟ ’ਚ 500 ਦੇ ਕਰੀਬ ਖਿਡਾਰੀਆਂ (ਲੜਕੇ/ਲੜਕੀਆਂ) ਨੇ ਭਾਗ ਲਿਆ। ਐਥਲੈਟਿਕਸ ਮੀਟ ’ਚ ਮੁੱਖ ਮਹਿਮਾਨ ਵਜੋਂ ਸ੍ਰੀ ਵਰਿੰਦਰ ਸਿੰਘ ਬਾਲੀਆ ਐਸ.ਡੀ.ਐਮ ਬਰਨਾਲਾ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ ਅਤੇ ਰੀਬਨ ਕੱਟ ਕੇ ਇਸ ਐਥਲੈਟਿਕਸ ਮੀਟ ਦਾ ਸੁੱਭ ਅਰੰਭ ਕੀਤਾ। ਐਥਲੈਟਿਕਸ ਮੀਟ ’ਚ ਵਿਸੇਸ਼ ਮਹਿਮਾਨਾ ਵਜੋਂ ਜਤਿੰਦਰ ਕੁਮਾਰ ਜੇ.ਈ. ਭਦੌੜ, ਰਿਆਇਰਡ ਮਾਸਟਰ ਸੁਰਜੀਤ ਸਿੰਘ ਬੁੱਘੀ ਅਤੇ ਸਰਪੰਚ ਮੱਖਣ ਸਿੰਘ ਨੇ ਹਾਜਰੀ ਭਰੀ। ਇਸ ਐਥਲੈਟਿਕਸ ਮੀਟ ’ਚ 7 ਤੋਂ 9 ਸਾਲ ਦੇ ਬੱਚਿਆਂ (ਲੜਕੇ/ਲੜਕੀਆਂ) ਵਿਚਕਾਰ 70 ਮੀਟਰ ਦੀ ਦੌੜ ਅਤੇ 10 ਤੋਂ 12 ਸਾਲ ਦੇ ਬੱਚਿਆਂ (ਲੜਕੇ/ਲੜਕੀਆਂ) ਵਿਚਕਾਰ 100 ਮੀਟਰ ਦੀ ਦੌੜ, 18 ਤੋਂ 25 ਸਾਲ ਦੇ ਲੜਕਿਆਂ ਵਿਚਕਾਰ 1600 ਮੀਟਰ ਦੀ ਦੌੜ ਅਤੇ 400 ਵਾਈ 400 ਮੀਟਰ ਰਿਲੇਅ ਦੌੜ ਅਤੇ 800 ਮੀਟਰ ਲੜਕੀਆਂ ਦੀ ਦੌੜ ਅਤੇ 50 ਸਾਲਾਂ ਤੋਂ ਉੱਪਰ ਬਜੂਰਗਾਂ ਵਿਚਕਾਰ 400 ਮੀਟਰ ਦੀ ਦੌੜਾਂ ਕਰਵਾਈਆਂ ਗਈਆਂ। ਇਸ ਸਮੇ ਡੇਲੀ ਫਿੱਟਨੈੱਸ ਗਰੁੱਪ ਭਦੌੜ ਦੇ ਆਗੂ ਕੋਚ ਬਖ਼ਸ਼ੀਸ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਾਡੀ ਸੰਸਥਾ ਵੱਲੋਂ ਇਹ ਐਥਲੈਟਿਕਸ ਮੀਟ ਕਰਵਾਉਣ ਦਾ ਇੱਕੋ-ਇੱਕ ਮਕਸ਼ਦ ਹੈ ਕਿ ਖਿਡਾਰੀਆਂ ਨੂੰ ਖੇਡਾਂ ਵੱਲ ਉਤਸਾਹਿਤ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਉਨ੍ਹਾਂ ਕਿਹਾ ਕਿ ਐਥਲੈਟਿਕਸ ਮੀਟ ਵਿੱਚ ਕਰਵਾਈਆਂ ਦੋੜਾਂ ਦੌਰਾਨ 70 ਮੀਟਰ (ਲੜਕੀਆਂ) ’ਚੋਂ ਤਨਰਾਜ ਕੌਰ ਭਦੌੜ ਨੇ ਪਹਿਲਾ ਸਥਾਨ, ਗਗਨਦੀਪ ਕੌਰ ਦੀਵਾਨਾ ਨੇ ਦੁਸਰਾ ਸਥਾਨ, ਅਨੁਰੀਤ ਕੌਰ ਸਹਿਣਾ ਨੇ ਤੀਸਰਾ ਸਥਾਨ, ਸਿਮਰਨਜੀਤ ਕੌਰ ਭਦੌੜ ਨੇ ਚੌਥਾ ਸਥਾਨ ਅਤੇ ਰਾਜਵੀਰ ਕੌਰ ਨੇ ਪੰਜਵਾ ਸਥਾਨ ਹਾਸਿਲ ਕੀਤਾ। ਇਸ ਤਰਾਂ ਹੀ 100 ਮੀਟਰ (ਲੜਕੇ) ਦੌੜ ’ਚੋਂ ਗੁਰਤੇਜ ਸਿੰਘ ਨੇ ਪਹਿਲਾ ਸਥਾਨ, ਦਿਲਪ੍ਰੀਤ ਸਿੰਘ ਨੇ ਦੁਸਰਾ ਸਥਾਨ, ਜਸਕਰਨ ਸਿੰਘ ਨੇ ਤੀਸਰਾ ਸਥਾਨ, ਕੁਲਜੀਤ ਸਿੰਘ ਨੇ ਚੌਥਾ ਸਥਾਨ ਅਤੇ ਜਸਕਰਨ ਸਿੰਘ ਭਦੌੜ ਨੇ ਪੰਜਵਾ ਸਥਾਨ ਹਾਸਿਲ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ 800 ਮੀਟਰ (ਲੜਕੀਆਂ) ਦੌੜ ’ਚੋਂ ਮਨਦੀਪ ਕੌਰ ਭਾਈਰੂਪਾ ਨੇ ਪਹਿਲਾ ਸਥਾਨ, ਮਨਪ੍ਰੀਤ ਕੌਰ ਭਾਈਰੂਪਾ ਨੇ ਦੁਸਰਾ ਸਥਾਨ, ਅਮਨਜੋਤ ਕੌਰ ਦੀਵਾਨਾ ਨੇ ਤੀਸਰਾ ਸਥਾਨ, ਹੁਸ਼ਨਪ੍ਰੀਤ ਕੌਰ ਦੀਵਾਨਾ ਨੇ ਚੌਥਾ ਸਥਾਨ ਅਤੇ ਰਵਨੀਤ ਕੌਰ ਭਾਈਰੂਪਾ ਨੇ ਪੰਜਵਾ ਸਥਾਨ ਹਾਸਿਲ ਕੀਤਾ।ਇਸ ਤਰਾਂ ਹੀ 1600 ਮੀਟਰ (ਲੜਕੇ) ਦੌੜ ’ਚੋਂ ਕੁਲਵੀਰ ਸਿੰਘ ਮਾਨਸਾ ਨੇ ਪਹਿਲਾ ਸਥਾਨ, ਕੁਲਵਿੰਦਰ ਸਿੰਘ ਭਾਈਰੂਪਾ ਨੇ ਦੁਸਰਾ ਸਥਾਨ, ਗੁਰਪਾਲ ਪਾਂਡੇ ਭਾਈਰੂਪਾ ਨੇ ਤੀਸਰਾ ਸਥਾਨ, ਅਰਸ਼ਦੀਪ ਸਿੰਘ ਕਾਲੇਕੇ ਨੇ ਚੌਥਾ ਸਥਾਨ ਅਤੇ ਹਰਦੀਪ ਸਿੰਘ ਬਾਲੀਆਂ ਨੇ ਪੰਜਵਾ ਸਥਾਨ ਹਾਸਿਲ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ 50 ਸਾਲਾਂ ਤੋਂ ਉਪਰ ਦੇ ਬਜੁਰਗਾ ਦੀ ਦੌਰ ਦਰਸਕਾਂ ਦੀ ਖਿਚ ਦਾ ਕੇਂਦਰ ਬਣੀ ਅਤੇ ਇਸ ਦੌੜ ’ਚੋਂ ਸੂਦੇਦਾਰ ਦਰਸ਼ਨ ਨੇ ਪਹਿਲਾ ਸਥਾਨ, ਬਲਵੰਤ ਸਿੰਘ ਛੰਨਾ ਨੇ ਦੁਸਰਾ ਸਥਾਨ, ਜੋਗਿੰਦਰ ਸਿੰਘ ਚੱਕਰ ਨੇ ਤੀਸਰਾ ਸਥਾਨ, ਸਤਵੀਰ ਸਿੰਘ ਪੂਲਾ ਨੇ ਚੌਥਾ ਸਥਾਨ ਅਤੇ ਅਜਮੇਰ ਸਿੰਘ ਭਦੌੜ ਨੇ ਪੰਜਵਾ ਸਥਾਨ ਹਾਸਿਲ ਕੀਤਾ। ਇਸ ਸਮੇ ਮੁੱਖ ਮਹਿਮਾਨ ਸ੍ਰੀ ਵਰਿੰਦਰ ਸਿੰਘ ਬਾਲੀਆ ਐਸ.ਡੀ.ਐਮ ਬਰਨਾਲਾ ਨੇ ਕਿਹਾ ਕਿ ਬੱਚਿਆਂ, ਨੌਜਵਾਨਾ ਅਤੇ ਬਜੂਰਗਾ ਦੀ ਐਥਲੈਟਿਕਸ ਮੀਟ ਕਰਵਾਉਣੀ ਡੇਲੀ ਫਿੱਟਨੈੱਸ ਗਰੁੱਪ ਭਦੌੜ ਦਾ ਇੱਕ ਸਲਾਘਯੋਗ ਉਪਰਾਲਾ ਹੈ। ਉਨ੍ਹਾਂ ਜਿੱਥੇ ਖਿਡਾਰੀਆਂ ਨੂੰ ਖੇਡਾ ਲਈ ਉਤਸਾਹਿਤ ਕੀਤਾ ਉੱਥੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ। ਮੁੱਖ ਮਹਿਮਾਨ ਅਤੇ ਅਤੇ ਵਿਸੇਸ਼ ਮਹਿਮਾਨਾ ਵੱਲੋਂ ਇਸ ਐਥਲੈਟਿਕਸ ਮੀਟ ’ਚ ਕਰਵਾਈਆਂ ਗਈਆਂ ਦੌੜਾਂ ’ਚੋਂ ਅਵੱਲ ਆਉਣ ਵਾਲੇ ਪਹਿਲੇ ਪੰਜ ਖਿਡਾਰੀਆਂ ਨੂੰ ਨੱਕਦ ਇਨਾਮ ਅਤੇ 6 ਤੋਂ ਲੈ ਕੇ 20 ਤੱਕ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਐਥਲੈਟਿਕਸ ਮੀਟ ’ਚ ਭਾਗ ਲੈਣ ਵਾਲੇ ਖਿਡਾਰੀਆਂ ਲਈ ਲੰਗਰ ਦਾ ਸੇਵਾ ਜਗਮੋਹਣ ਯੂ.ਕੇ. ਅਤੇ ਜਸਵਿੰਦਰ ਸਿੰਘ ਆਸਟ੍ਰੇਲੀਆਂ ਵੱਲੋਂ ਕੀਤੀ ਗਈ। ਡੇਲੀ ਫਿੱਟਨੈੱਸ ਗਰੁੱਪ ਭਦੌੜ ਦੇ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ, ਵਿਸ਼ੇਸ ਮਹਿਮਾਨਾ, ਸਹਿਯੋਗੀ ਸੱਜਨਾ, ਕੋਚ ਸਹਿਬਾਨਾ ਅਤੇ ਸਮੂਹ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਹਿਯੋਗੀ ਸੱਜਨ ਵਿਜੈ ਕੁਮਾਰ, ਨਰਿੰਦਰ ਸਿੰਘ,ਬਖ਼ਸੀਸ ਸਿੰਘ, ਰਾਜ ਸਿੰਘ, ਗੁਰਚਰਨ ਸਿੰਘ, ਜੱਸੀ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਹਰਦੀਪ ਕੁਕਾ, ਜੁਗਨੂੰ ਸਿੰਘ, ਮੰਗਲੀ ਸਿੰਘ, ਸਨੀ ਸਿੰਘ, ਲਾਡੀ ਸਿੰਘ, ਲਖਵੀਰ ਸਿੰਘ ਫੌਜੀ, ਲੱਲਤ ਕੁਮਾਰ, ਰੁਪਿੰਦਰ ਸਿੰਘ, ਅਮਨ ਸਿੰਘ ਆਦਿ ਹਾਜਰ ਸਨ।