ਡਿਪਟੀ ਕਮਿਸ਼ਨਰ ਨੇ ਭਦੌੜ ਦੇ ਲੋੜਵੰਦ ਪਰਿਵਾਰ ਨੂੰ ਖਾਣ ਪੀਣ ਵਾਲੇ ਸਮਾਨ ਦੀਆਂ ਕਿੱਟਾ ਵੰਡੀਆਂ ਗਈਆਂ

0
230

ਭਦੌੜ 27 ਮਾਰਚ (ਵਿਜੈ ਜਿੰਦਲ) ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਅੰਦਰ ਲੱਗੇ ਕਰਫਿਊ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਦੇ ਲਈ ਰਾਸ਼ਨ ਮੁਹੱਈਆਂ ਕਰਨ ਦੇ ਲਈ ਜ਼ਿਲਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਭਦੌੜ ਦੇ ਲੋੜਵੰਦ ਪਰਿਵਾਰ ਜੋ ਕਿ ਝੁੱਗੀਆਂ ਵਿੱਚ ਆਪਣਾ ਰਹਿਣਾ ਬਸੇਰਾ ਕਰ ਰਹੇ ਹਨ ਉਨ੍ਹਾ ਨੂੰ ਖਾਣ ਪੀਣ ਵਾਲੇ ਸਮਾਨ ਦੀਆਂ ਕਿੱਟਾ ਵੰਡੀਆਂ ਗਈਆਂ
ਇਸ ਮੋਕੇ ਜ਼ਿਲਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਿਸੇ ਵੀ ਲੋੜਵੰਦ ਗਰੀਬ ਵਿਅਕਤੀ ਨੂੰ ਭੁੱਖਾ ਨਹੀ ਰਹਿਣ ਦਿੱਤਾ ਜਾਵੇਗਾ ਉਨ੍ਹਾ ਕਿਹਾ ਕਿ ਹਰ ਝੁੱਗੀ ਝੋਪੜੀ ਵਿੱਚ ਪੰਜਾਬ ਸਰਕਾਰ ਦੇ ਨਿਯਮਾਂ ਸਦਕਾ ਰਾਸ਼ਨ ਮੁਹੱਈਆਂ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ । ਇਸ ਮੋਕੇ ਏ.ਡੀ.ਸੀ. ਅਰੁਣ ਜਿੰਦਲ, ਵਿਜੈ ਭਦੌੜੀਆਂ, ਜਤਿੰਦਰ ਕੁਮਾਰ ਜੇ.ਈ., ਥਾਣਾ ਭਦੌੜ ਦੇ ਇੰਸਪੈਕਟਰ ਗੁਰਵੀਰ ਸਿੰਘ, ਏ.ਐਸ.ਆਈ. ਬਲਜੀਤ ਸਿੰਘ,  ਡਾ: ਰਾਜੀਵ ਕੁਮਾਰ ਰਿੰਕੂ, ਧਰਮਿੰਦਰ ਕੁਮਾਰ ਮੱਖਣ, ਵਿਨੋਦ ਕੁਮਾਰ ਸਿੰਗਲਾ, ਦੀਪਕ ਕੁਮਾਰ, ਮਹਿੰਦਰਪਾਲ ਨਿਕੜੀ, ਆਸ਼ੂ ਗਰਗ ਆਦਿ ਹਾਜਿਰ ਸਨ ।