“ਜਦੋਂ ਦਾ ਕੇਵਲ ਦਾ ਰੇਟ 100 ਰੁਪਏ ਤੈਅ ਕੀਤਾ ਹੈ, ਉਦੋਂ ਦੀਆਂ ਬਾਦਲ ਹੋਰਾਂ ਦੀਆਂ ਚੀਕਾਂ ਵੱਜਣੀਆਂ ਸ਼ੁਰੂ ਹੋ ਗਈਆਂ ਹਨ-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

0
162

“ਜਦੋਂ ਦਾ ਕੇਵਲ ਦਾ ਰੇਟ 100 ਰੁਪਏ ਤੈਅ ਕੀਤਾ ਹੈ, ਉਦੋਂ ਦੀਆਂ ਬਾਦਲ ਹੋਰਾਂ ਦੀਆਂ ਚੀਕਾਂ ਵੱਜਣੀਆਂ ਸ਼ੁਰੂ ਹੋ ਗਈਆਂ ਹਨ-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

–ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਮਹਿਲ ਕਲਾਂ, ਭਦੌੜ ਅਤੇ ਬਰਨਾਲਾ ਵਿਖੇ ਹੋਏ ਲੋਕਾਂ ਦੇ ਰੂਬਰੂ

ਬਰਨਾਲਾ, 27 ਨਵੰਬਰ (ਅਮਨਦੀਪ ਰਠੌੜ)-ਸ਼ਨੀਵਾਰ ਨੂੰ ਜਦੋਂ ਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਮੈਰੀਲੈਂਡ ਪੈਲੇਸ ਵਿਖੇ ਬੇਘਰ ਲੋਕਾਂ ਨੂੰ 5-5 ਮਰਲੇ ਦੇ ਪਲਾਟਾਂ ਦੇ ਮਾਲਕਾਨਾ ਹੱਕ, ਸਰਕਾਰੀ ਸਕੂਲਾਂ ਨੂੰ ਗ੍ਰਾਂਟ ਅਤੇ ਕਿਸਾਨੀ ਸੰਘਰਸ਼ ‘ਚ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਦੇਣ ਲਈ ਪਹੁੰਚ ਰਹੇ ਸਨ ਤਾਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮ ਜ਼ਿਲ੍ਹਾ ਬਰਨਾਲਾ ਯੂਨੀਅਨ ਨੇ ਰੋਡ ਜਾਮ ਕਰ ਦਿੱਤਾ | ਜਿੰਨ੍ਹਾਂ ਨੂੰ ਪੁਲਿਸ ਨੇ ਕਾਫ਼ੀ ਸਮਝਾਉਣ ਬੁਝਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋਈਆਂ | ਜਿਉਂ-ਜਿਉਂ ਮੁੱਖ ਮੰਤਰੀ ਸਾਹਿਬ ਦਾ ਪੈਲੇਸ ਨੂੰ ਆਉਣ ਦਾ ਟਾਇਮ ਨੇੜੇ ਆਉਂਦਾ ਗਿਆ, ਪੁਲਿਸ ਕਰਮਚਾਰੀਆਂ ਦੀਆਂ ਦਿਲ ਦੀਆਂ ਧੜਕਨਾਂ ਵੀ ਤਿਊਂ-ਤਿਊਂ ਤੇਜ ਹੁੰਦੀਆਂ ਗਈਆਂ | ਜਦੋਂ ਯੂਨੀਅਨ ਦੇ ਮੈਂਬਰ ਰਾਸਤੇ ‘ਚੋਂ ਨਾ ਹਟੇ ਤਾਂ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਚੁੱਕਕੇ ਪੁਲਿਸ ਬੱਸ ਵਿੱਚ ਸੁੱਟਕੇ ਗਿ੍ਫ਼ਤਾਰ ਕਰ ਲਿਆ | ਜਦੋਂ ਪੁਲਿਸ ਪਾਰਟੀ ਨੇ ਐਨਐਚਐਮ ਯੂਨੀਅਨ ਦੇ ਮੈਂਬਰਾਂ ਨੂੰ ਪਾਸੇ ਹਟਾਇਆ ਤਾਂ, ਉਦੋਂ ਹੀ ਠੀਕ ਵਕਤ ‘ਤੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਰਾਜ ਬਿਜ਼ਲੀ ਬੋਰਡ ਸੰਗਠਨ ਸ਼ਹਿਰੀ ਮੰਡਲ ਬਰਨਾਲਾ ਅਤੇ ਮੁਲਾਜ਼ਮ ਏਕਤਾ ਮੰਚ ਬਰਨਾਲਾ ਦੇ ਨੁੰਮਾਇੰਦੇ ਵੀ ਨਾਰੇਬਾਜੀ ਕਰਦੇ ਹੋਏ ਰੋਡ ‘ਤੇ ਆ ਗਏ | ਜਿਸਤੋਂ ਬਾਅਦ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਵ ਰਾਜ ਜੀ ਨੇ ਯੂਨੀਅਨ ਦੇ ਨੁੰਮਾਇੰਦਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਪੰਜ ਮੈਂਬਰਾਂ ਦੀ ਮੀਟਿੰਗ ਸੀਐਮ ਸਾਹਿਬ ਨਾਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ | ਜਿਸਤੋਂ ਬਾਅਦ ਯੂਨੀਅਨ ਦੇ ਮੈਂਬਰਾਂ ਨੇ ਰੋਡ ‘ਤੇ ਸਾਇਡ ਪਰ ਖੜ੍ਹੇ ਹੋ ਕੇ ਸ਼ਾਂਤੀ ਪੂਰਵਕ ਪ੍ਰਦਰਸ਼ਨ ਕੀਤਾ | ਇੱਥੇ ਦੱਸ ਦਈਏ ਕਿ ਸੀਐਮ ਚੰਨੀ ਸਾਹਿਬ ਨੇ ਮਹਿਲ ਕਲ੍ਹਾਂ ਤੋਂ ਆਈਟੀਆਈ ਚੌਂਕ ਵੱਲ ਦੀ ਬਾਏ ਰੋਡ ਮੈਰੀਲੈਂਡ ਪੈਲੇਸ ਵਿਖੇ ਪਹੁੰਚਣਾ ਸੀ, ਪ੍ਰੰਤੂ ਵਿਰੋਧ ਪ੍ਰਦਰਸ਼ਨ ਦੇ ਚਲਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦਾ ਰੂਟ ਚੇਂਜ਼ ਕਰਕੇ ਰਾਜਗੜ ਦੀ ਹੁੰਦਿਆਂ ਮੈਰੀਲੈਂਡ ਪੈਲੇਸ ਵਿਖੇ ਪਹੁੰਚਾ ਦਿੱਤਾ | ਜਿੱਥੇ ਉਨ੍ਹਾਂ ਨਾਲ ਐਮ.ਪੀ.ਮੁਹੰਮਦ ਸਦੀਕ, ਸਾਬਕਾ ਹੈਲਥ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ.ਕੇਵਲ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
-ਜਦੋਂ ਦਾ ਕੇਵਲ ਦਾ ਰੇਟ 100 ਰੁਪਏ ਤੈਅ ਕੀਤਾ ਹੈ, ਉਦੋਂ ਦੀਆਂ ਬਾਦਲ ਹੋਰਾਂ ਦੀਆਂ ਚੀਕਾਂ ਵੱਜਣੀਆਂ ਸ਼ੁਰੂ ਹੋ ਗਈਆਂ ਹਨ-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਮੈਰੀਲੈਂਡ ਪੈਲੇਸ ਵਿਖੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਸ.ਕੇਵਲ ਸਿੰਘ ਢਿੱਲੋਂ ਇੱਕ ਹੋਣਹਾਰ ਆਗੂ ਹਨ, ਕਿਉਂਕਿ ਮੈਨੂੰ ਜਦੋਂ ਵੀ ਕੋਈ ਚੰਗੀ ਸਲਾਹ ਦੀ ਜਰੂਰਤ ਹੁੰਦੀ ਹੈ, ਮੈਂ ਉਦੋਂ ਉਨ੍ਹਾਂ ਕੋਲ ਪਹੁੰਚਕੇ ਹੀ ਉਨ੍ਹਾਂ ਤੋਂ ਸਲਾਹ ਲੈ ਲੈਂਦਾ ਹਾਂ | ਇਸਤੋਂ ਪਿਛਲੀ ਪਾਰਲੀਮੈਂਟ ਇਲੈਕਸ਼ਨ ਵਿੱਚ ਜਦੋਂ ਉਨ੍ਹਾਂ ਦੇ ਇਲਾਕੇ ਵਿੱਚ ਅੰਬਿਕਾ ਸੋਨੀ ਜੀ ਇਲੈਕਸ਼ਨ ਲੜ੍ਹੇ ਸਨ, ਉਦੋਂ ਸ.ਕੇਵਲ ਸਿੰਘ ਢਿੱਲੋਂ ਉਥੇ ਇੰਚਾਰਜ਼ ਸਨ, ਸ.ਢਿੱਲੋਂ ਸਾਹਿਬ ਨੇ ਕਾਂਗਰਸ ਪਾਰਟੀ ਲਈ ਉਦੋਂ ਵੀ ਦਿਨ ਰਾਤ ਕੰਮ ਕੀਤਾ ਸੀ | ਜਦੋਂ ਮੈਨੂੰ ਕਾਂਗਰਸ ਦੀ ਟਿਕਟ ਨਹੀਂ ਮਿਲਦੀ ਸੀ, ਉਦੋਂ ਢਿੱਲੋਂ ਸਾਹਿਬ ਹੀ ਉਨ੍ਹਾਂ ਨੂੰ ਟਿਕਟ ਦਿਵਾਉਂਦੇ ਸਨ | ਇਸ ਲਈ ਮੈਂ ਆਪਣੇ ਵੱਡੇ ਭਰਾ ਦੇ ਹਲਕੇ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ | ਉਨ੍ਹਾਂ ਮਜਾਕ ਭਰੇ ਲਹਿਜੇ ਵਿੱਚ ਆਖਿਆ ਕਿ ਲੋਕ ਪਹਿਲਾਂ ਵਾਲੇ ਮੁੱਖ ਮੰਤਰੀ ਨੂੰ ਪੁੱਛਦੇ ਸਨ ਕਿ ਇਹ ਮੁੱਖ ਮੰਤਰੀ ਜਾਗਦਾ ਕਦੋਂ ਹੈ? ਪ੍ਰੰਤੂ ਹੁਣ ਲੋਕ ਇਹ ਆਖ ਰਹੇ ਹਨ ਕਿ ਹੁਣ ਵਾਲਾ ਮੁੱਖ ਮੰਤਰੀ ਸੌਂਦਾ ਕਦੋਂ ਹੈ | ਜਦੋਂ ਉਹ ਮੁੱਖ ਮੰਤਰੀ ਬਣੇ ਸਨ ਤਾਂ ਅਕਾਲੀ ਦਲ ਵਾਲੇ ਅਤੇ ਆਮ ਆਦਮੀ ਪਾਰਟੀ ਵਾਲੇ ਆਖਦੇ ਸਨ ਕਿ ਇਸਨੇ ਕੀ ਕਰਨਾ ਹੈ ਅਤੇ ਹੁਣ ਆਖ ਰਹੇ ਹਨ ਕਿ ਇਸਦਾ ਕੀ ਕਰੀਏ, ਕਿਉਂਕਿ ਹੁਣ ਪੰਜਾਬ ਤਰੱਕੀਆਂ ਦੇ ਰਾਹ ‘ਤੇ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਮੈਨੂੰ ਤਾਂ ਬਚਪਨ ਤੋਂ ਹੀ ਲੋਕਾਂ ਵਿੱਚ ਰਹਿਣਾ ਚੰਗਾ ਲੱਗਦਾ ਹੈ | ਜਿਸਦੇ ਚਲਦਿਆਂ ਉਨ੍ਹਾਂ ਨੇ ਆਪਣੇ ਘਰ ਦੇ ਅੱਗੇ ਟੈਂਟ ਵੀ ਲਗਵਾ ਰੱਖੇ ਹਨ, ਜਿੱਥੇ ਉਹ ਪਹਿਲਾਂ ਤਾਂ ਲੋਕਾਂ ਨੂੰ ਖਾਣਾ ਖਵਾਉਂਦੇ ਹਨ ਅਤੇ ਫ਼ਿਰ ਉਨ੍ਹਾਂ ਨੂੰ ਮਿਲਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਹਨ | ਉਨ੍ਹਾਂ ਕਿਹਾ ਕਿ 52 ਲੱਖ ਲੋਕ ਜਿੰਨ੍ਹਾਂ ਦੇ ਦੋ ਕਿਲੋਵਾਟ ਤੱਕ ਦਾ ਬਿਜ਼ਲੀ ਦਾ ਲੋਡ ਹੈ, ਉਨ੍ਹਾਂ ਦੇ ਬਿੱਲ੍ਹਾਂ ‘ਤੇ ਸਰਕਾਰ ਨੇ ਲੀਕ ਮਾਰਕੇ ਉਨ੍ਹਾਂ ਦਾ 1500 ਕਰੋੜ ਦਾ ਬਿੱਲ ਮਾਫ਼ ਕਰ ਦਿੱਤਾ ਹੈ | ਉਨ੍ਹਾਂ ਕਿ ਅਸੀਂ ਪੈਟਰੋਲ 10 ਰੁਪਏ ਅਤੇ ਡੀਜ਼ਲ 5 ਰੁਪਏ ਸਸਤਾ ਕਰ ਦਿੱਤਾ ਹੈ, ਜਿਹੜੇ ਲੋਕ ਕਹਿੰਦੇ ਹਨ ਕਿ ਚੰਨੀ ਤਾਂ ਸਿਰਫ਼ ਐਲਾਨ ਕਰਦਾ ਹੈ | ਮੈਂ ਉਨ੍ਹਾਂ ਲੋਕਾਂ ਨੂੰ ਕਹਿੰਨਾ ਚਾਹੁੰਦਾਂ ਹਾਂ ਕਿ ਤੁਸੀ ਘਰ ਵਿੱਚ ਆਏ ਪਹਿਲਾਂ ਬਿਜ਼ਲੀ ਬਿੱਲ ਦੇਖੋ ਜੋ ਮਾਫ਼ ਹੋ ਚੁੱਕੇ ਹਨ ਅਤੇ ਪੈਟਰੋਲ ਪੰਪਾਂ ‘ਤੇ ਜਾ ਕੇ ਦੇਖੋ ਪੈਟਰੋਲ ਡੀਜ਼ਲ ਦੇ ਰੇਟ ਘੱਟ ਹੋਏ ਹਨ ਕਿ ਨਹੀਂ | ਉਨ੍ਹਾਂ ਕਿਹਾ ਕਿ ਅਸੀਂ ਇਕੱਲੇ ਐਲਾਨ ਨਹੀਂ ਕਰਦੇ, ਬਲਕਿ ਕੀਤੇ ਐਲਾਨਾਂ ਨੂੰ ਅਮਲੀਜਾਮਾ ਪਹਨਾਕੇ ਕੰਮ ਕਰਦੇ ਹਾਂ | ਉਨ੍ਹਾਂ ਕੇਜਰੀਵਾਲ ‘ਤੇ ਤਿੱਖੇ ਸ਼ਬਦਾਂ ਦਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਗਰੰਟੀ ਕਾਰਡ ਭਰਕੇ ਲੋਕਾਂ ਨੂੰ ਗੁੰਮਰਾਹ ਕਰਨ ਲੱਗ ਪਏ, ਪ੍ਰੰਤੂ ਹੁਣ ਉਨ੍ਹਾਂ ਦੇ ਗ੍ਰੰਟੀ ਕਾਰਡਾਂ ਨੂੰ ਕੋਈ ਨਹੀਂ ਪੁੱਛ ਰਿਹਾ ‘ਤੇ ਘਰਾਂ ਵਿੱਚ ਪਏ ਗਰੰਟੀ ਕਾਰਡ ਐਕਸਪਾਇਰ ਹੋਣ ਲੱਗ ਪਏ ਹਨ | ਉਨ੍ਹਾਂ ਕਿਹਾ ਜਦੋਂ ਦਾ ਉਨ੍ਹਾਂ ਨੇ ਕੇਵਲ ਦਾ ਰੇਟ 100 ਰੁਪਏ ਕੀਤਾ ਹੈ, ਉਦੋਂ ਦੀਆਂ ਬਾਦਲ ਹੋਰਾਂ ਦੀਆਂ ਚੀਕਾਂ ਵੱਜਣੀਆਂ ਸ਼ੁਰੂ ਹੋ ਗਈਆਂ ਹਨ, ਕਿਉਂਕਿ ਇਹ ਲੁਧਿਆਣੇ ਬੈਠਕੇ ਡਿਸਟ੍ਰੀਬਿਊਟਰ ਨੂੰ ਨਾਲ ਲੈ ਕੇ ਲੋਕਾਂ ਦੀ ਲੁੱਟ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਬੱਸ ਅੱਡਿਆਂ ਵਿੱਚ ਬੱਸਾਂ ਹੀ ਬਾਦਲਾਂ ਦੀਆਂ ਸਨ, ਹੁਣ ਤੁਸੀਂ ਦੇਖੋ ਸਾਡਾ ਮੰਤਰੀ ਰਾਜਾ ਵੜਿੰਗ ਕਿਵੇਂ ਬਾਦਲਾਂ ਦੀਆਂ ਬੱਸਾਂ ਫ਼ੜ-ਫ਼ੜਕੇ ਅੰਦਰ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਪੰਜਾਬ ‘ਚੋਂ ਨਸ਼ਾ, ਮਾਫ਼ੀਆ ਅਤੇ ਬੇਅਦਬਦੀ ਕਰਨ ਵਾਲਿਆਂ ਨੂੰ ਅੰਦਰ ਕਰਕੇ ਹੀ ਸਾਹ ਲੈਣਗੇ ਅਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਣਗੇ ਨਹੀਂ | ਕਿਉਂਕਿ ਉਹ ਗਰੀਬ ਜਰੂਰ ਹਨ, ਪਰ ਕਮਜ਼ੋਰ ਨਹੀਂ | ਉਨ੍ਹਾਂ ਕਿਹਾ ਕਿ ਉਹ ਟਰੱਕ ਯੂਨੀਅਨ ਵਾਲਿਆਂ ਦਾ ਵੀ ਮਸਲਾ ਹੱਲ ਕਰਨਗੇ ਅਤੇ ਹਰ ਉਸ ਇੰਨਸਾਨ ਦੀ ਸਮੱਸਿਆ ਹੱਲ ਕਰਣਗੇ, ਜਿਸਦੀ ਕੋਈ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਮੈਂ ਇਹ ਕੰਮ ਕਿਉਂ ਕਰ ਰਿਹਾ ਹਾਂ, ਇਸ ਲਈ ਕਰ ਰਿਹਾ ਹਾਂ, ਕਿਉਂਕਿ ਮੈਂ ਆਪਣੇ ਪਿੰਡੇ ‘ਤੇ ਗਰੀਬ ਹੰਢਾਈ ਹੈ | ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਚੇਅਰਮੈਨ ਅਸ਼ੋਕ ਮਿੱਤਲ, ਚੇਅਰਮੈਨ ਜੀਵਨ ਬਾਂਸਲ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਮੀਤ ਪ੍ਰਧਾਨ ਨਗਰ ਕੌਂਸਲ ਧਨੌਲਾ ਰਜ਼ਨੀਸ਼ ਕੁਮਾਰ ਆਲੂ, ਸੁਖਜੀਤ ਕੌਰ ਸੁੱਖੀ, ਰੁਪਿੰਦਰ ਕੌਰ ਰੂਬੀ ਤੋਂ ਇਲਾਵਾ ਹੋਰ ਵੀ ਕਾਂਗਰਸ ਦੇ ਨੇਤਾ ਹਾਜ਼ਰ ਸਨ |
ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਇੱਕ ਰੁਪਇਆ ਵੀ ਕੋਈ ਵਿਕਾਸ ਕਾਰਜਾਂ ‘ਤੇ ਖਰਚ ਕੀਤਾ ਹੋਵੇ ਤਾਂ ਦੱਸੋ-ਸਿੱਧੂ,ਢਿੱਲੋਂ
ਸਾਬਕਾ ਹੈਲਥ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ.ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਉਹ ਮੁੱਖ ਮੰਤਰੀ ਹਨ, ਜੋ ਹਰ ਇੱਕ ਦੀ ਸਮੱਸਿਆ ਨੂੰ ਸੁਣਕੇ ਉਨ੍ਹਾਂ ਦਾ ਹੱਲ ਕਰਦੇ ਹਨ | ਇਸਤੋਂ ਬਿਨ੍ਹਾਂ ਉਨ੍ਹਾਂ ਵੱਲੋਂ ਪੰਜਾਬ ਦਾ ਵਿਕਾਸ ਕਾਰਜ ਕਰਕੇ ਪੰਜਾਬ ਨੂੰ ਤਰੱਕੀਆਂ ਦੇ ਰਾਸਤੇ ਲੈ ਕੇ ਜਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਚੰਨੀ ਸਾਹਿਬ ਤੋਂ ਵਿਕਾਸ ਕਾਰਜਾਂ ਲਈ ਉਨ੍ਹਾਂ ਨੇ ਦਸ ਕਰੋੜ ਰੁਪਏ ਦੀ ਮੰਗ ਕੀਤੀ ਸੀ, ਪ੍ਰੰਤੂ ਚੰਨੀ ਸਾਹਿਬ ਨੇ ਵਿਕਾਸ ਕਾਰਜਾਂ ਲਈ ਉਨ੍ਹਾਂ ਨੂੰ ਦਸ ਨਹੀਂ, ਬਲਕਿ 25 ਕਰੋੜ ਵਿਕਾਸ ਕਾਰਜਾਂ ਲਈ ਦੇ ਦਿੱਤੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਵਿੱਚ ਐਮ.ਐਲ.ਏ.ਬਣੇ, ਉਨ੍ਹਾਂ ਨੇ ਇੱਕ ਰੁਪਇਆ ਵੀ ਕੋਈ ਵਿਕਾਸ ਕਾਰਜਾਂ ‘ਤੇ ਖਰਚ ਕੀਤਾ ਹੋਵੇ ਤਾਂ ਦੱਸੋ | ਸੰਗਰੂਰ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਇੱਕ ਵਾਰ ਵੀ ਜ਼ਿਲ੍ਹਾ ਬਰਨਾਲਾ ‘ਚ ਵੜ੍ਹਿਆ ਹੋਵੇ ਤਾਂ ਦੱਸੋ | ਉਨ੍ਹਾਂ ਕਿਹਾ ਕਿ ਲੋਕ ਹੁਣ ਆਮ ਆਦਮੀ ਪਾਰਟੀ ਦੀਆਂ ਚਾਲਾਂ ਨੂੰ ਪੂਰੀ ਤਰ੍ਹਾਂ ਨਾਲ ਸਮਝ ਚੁੱਕੇ ਹਨ ਅਤੇ ਉਹ ਹੁਣ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਮੂੰਹ ਨਹੀਂ ਲਾਉਣਗੇ ਅਤੇ ਉਨ੍ਹਾਂ ਨੂੰ ਕਰਾਰੀ ਹਾਰ ਦਾ ਮੂੰਹ ਦਿਖਾਉਣਗੇ |