ਚੁੱਲੇ ‘ਤੇ ਧਰੀ ਦਾਲ ਦੇ ਕਾਰਣ ਹੋਏ ਧੂੰਏ ਤੋਂ ਔਖੇ ਗੁਆਂਢੀਆਂ ਨੇ ਫ਼ੈਂਟੇ ਆਪਣੇ ਹੀ ਗੁਆਂਢੀ

0
58

ਬਰਨਾਲਾ, 17 ਸਤੰਬਰ (ਅਮਨਦੀਪ ਰਠੌੜ)–ਚੁੱਲ੍ਹੇ ‘ਤੇ ਧਰੀ ਦਾਲ ਦੇ ਕਾਰਣ ਹੋਏ ਧੂੰਏ ਤੋਂ ਔਖੇ ਗੁਆਂਢੀਆਂ ਨੇ ਆਪਣੇ ਹੀ ਗੁਆਂਢੀਆਂ ਦੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈਕੇ ਉਨ੍ਹਾਂ ਦੀ ਜੰਮਕੇ ਕੁੱਟਮਾਰ ਕੀਤੀ ਅਤੇ ਕੁੱਟਮਾਰ ਕਰਕੇ ਮੌਕਾ ਏ ਵਾਰਦਾਤ ਤੋਂ ਰਫੂ ਚੱਕਰ ਹੋ ਗਏ | ਪੂਰੇ ਘਟਨਾਕ੍ਰਮ ਦੀ ਜਾਣਕਾਰੀ ਪੁਲਿਸ ਨੂੰ ਬਿਆਨ ਕਰਦਿਆਂ ਸ਼ਿਕਾਇਤਕਰਤਾ ਰੂਪ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਸਹੌਰ ਨੇ ਦੱਸਿਆ ਕਿ ਉਸਦੀ ਪਤਨੀ ਨੇ ਆਪਣੇ ਘਰ ਅੰਦਰ ਹੀ ਚੁੱਲ੍ਹੇ ‘ਤੇ ਅੱਗ ਮਚਾਕੇ ਦਾਲ ਰੱਖੀ ਸੀ | ਜਿਸ ਨਾਲ ਕਾਫ਼ੀ ਧੂੰਆਂ ਹੋ ਗਿਆ | ਇੰਨ੍ਹੇ ਵਿੱਚ ਉਨ੍ਹਾਂ ਦੇ ਗੁਆਂਢੀ ਕਰਮਜੀਤ ਸਿੰਘ, ਅਮਨਦੀਪ ਸਿੰਘ, ਕਰਮਜੀਤ ਸਿੰਘ ਦਾ ਭਾਣਜਾ ਬਿੱਟੂ ਸਿੰਘ, ਜਸਵਿੰਦਰ ਕੌਰ ਉਰਫ਼ ਜੱਸੀ ਅਤੇ ਬਬਲੀ ਕੌਰ ਉਨ੍ਹਾਂ ਦੇ ਘਰ ਅੰਦਰ ਦਾਖਿਲ ਹੋ ਗਏ ਅਤੇ ਗਾਲੀ ਗਲੌਚ ਕਰਕੇ ਕਹਿਣ ਲੱਗੇ ਕਿ ਤੁਸੀ ਧੂੰਆਂ ਕਰ ਕਰ ਸਾਡੇ ਘਰ ਦੀ ਸ਼ਕਲ ਵਿਗਾੜ ਦਿੱਤੀ ਹੈ | ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਧੂੰਆ ਬੰਦ ਕਰ ਦਿੰਦੇ ਹਾਂ ਤੁਸੀਂ ਗਾਲੀ ਗਲੌਚ ਨਾ ਕਰੋ | ਲੇਕਿਨ ਫ਼ਿਰ ਵੀ ਕਰਮਜੀਤ ਸਿੰਘ, ਅਮਨਦੀਪ ਸਿੰਘ, ਕਰਮਜੀਤ ਸਿੰਘ ਦਾ ਭਾਣਜਾ ਬਿੱਟੂ ਸਿੰਘ, ਜਸਵਿੰਦਰ ਕੌਰ ਉਰਫ਼ ਜੱਸੀ ਅਤੇ ਬਬਲੀ ਕੌਰ ਵਾਸੀ ਸਹੌਰ ਨੇ ਉਸਦੀ ਅਤੇ ਉਸਦੇ ਪਰਿਵਾਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਪਰਿਵਾਰ ਦਾ ਚੀਕ ਚਿਹਾੜਾ ਸੁਣ ਕੇ ਲੋਕਾਂ ਦਾ ਇਕੱਠ ਹੁੰਦਾ ਦੇਖ ਕੇ ਉਕਤ ਲੋਕ ਮੌਕੇ ਤੋਂ ਆਪਣੇ ਹਥਿਆਰਾਂ ਸਮੇਤ ਭੱਜ ਗਏ | ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰੂਪ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਸਹੌਰ ਦੇ ਬਿਆਨ ‘ਤੇ ਕਰਮਜੀਤ ਸਿੰਘ, ਅਮਨਦੀਪ ਸਿੰਘ, ਕਰਮਜੀਤ ਸਿੰਘ ਦਾ ਭਾਣਜਾ ਬਿੱਟੂ ਸਿੰਘ, ਜਸਵਿੰਦਰ ਕੌਰ ਉਰਫ਼ ਜੱਸੀ ਅਤੇ ਬਬਲੀ ਕੌਰ ਨਿਵਾਸੀ ਸਹੌਰ ਖਿਲਾਫ਼ ਅਧੀਨ ਧਾਰਾ 452,323,148 ਅਤੇ 149 ਆਈਪੀਸੀ ਤਹਿਤ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |