ਕੋਰੋਨਾ ਵਾਇਰਸ ਸਬੰਧੀ ਸਮੂਹ ਸਟਾਫ਼ ਨੂੰ ਲੈ ਕੇ ਸਰਕਾਰੀ ਹਾਈ ਸਕੂਲ ਬਿੰਜਲ ਵਿਚ ਕੈੰਪ ਲਗਾਇਆ ਗਿਆ

0
138
ਐੱਸ ਐੱਮ . ਓ . ਡਾਕਟਰ ਨੀਨਾ ਨਾਕਰਾ   ਸੁਧਾਰ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਸੁਧਾਰ ਵਲੋਂ  ਕੋਰੋਨਾ ਵਾਇਰਸ ਸਬੰਧੀ ਸਮੂਹ ਸਟਾਫ਼ ਨੂੰ ਲੈ ਕੇ ਸਰਕਾਰੀ ਹਾਈ ਸਕੂਲ ਬਿੰਜਲ ਵਿਚ ਕੈੰਪ ਲਗਾਇਆ ਗਿਆ ,ਇਸ ਮੌਕੇ  ਏ ਐਮ ਓ ਹਰੀ ਸਿੰਘ ਨੇ  ਕੈੰਪ ਵਿਚ ਦੱਸਿਆ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਸਾਹਮਣੇ ਆਉਣ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਆਪਣਾ ਬਚਾਅ ਕਰਨ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਚੀਨ ਤੋਂ ਬਾਅਦ ਕਈ ਹੋਰ ਦੇਸ਼ ਵੀ ਕਰੋਨਾ ਵਾਇਰਸ ਕਾਰਨ ਬਿਮਾਰੀ ਦੀ ਚਪੇਟ ਵਿੱਚ ਆ ਗਏ ਹਨ ਇਸ ਲਈ ਜ਼ਰੂਰੀ ਹੈ ਕਿ ਬੀਤੇ ਦਿਨੀਂ ਵਿਦੇਸ਼ ਤੋਂ ਪਰਤਿਆ ਹਰ ਵਿਅਕਤੀ ਆਪਣਾ ਖਿਆਲ ਰੱਖੇ ਸਵਾਰਨ ਸਿੰਘ ਹੈਲਥ ਇੰਸਪੈਕਟਰ ਨੇ ਕਿਹਾ ਕਿ ਖਾਸ ਤੌਰ ਤੇ ਵਿਦੇਸ਼ ਤੋਂ ਭਾਰਤ ਆਉਣ ਦੇ 14 ਦਿਨਾਂ ਦੇ ਅੰਦਰ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖ਼ਾਰ , ਸੁੱਕੀ ਖੰਘ , ਸਾਹ ਲੈਣ ਵਿੱਚ ਤਕਲੀਫ ਵਰਗੀਆਂ ਪ੍ਰੇਸ਼ਾਨੀਆਂ ਹੋਣ ਤਾਂ ਉਸ ਨੂੰ ਤੁਰੰਤ ਇਸ ਬਾਰੇ ਸਿਹਤ ਵਿਭਾਗ ਨੂੰ ਸੁਚਿਤ ਕਰਨਾ ਚਾਹੀਦਾ ਹੈ ਅਤੇ ਇਸ ਸਥਿਤੀ ਵਿੱਚ ਘਰੋਂ ਬਾਹਰ ਜਾਣ ਤੋਂ ਪ੍ਰੇਜ਼ ਕਰਨਾ ਚਾਹੀਦਾ ਹੈ ਉਨ੍ਹਾਂ ਨੇ ਸਕੂਲ ਦੇ ਸਮੂਹ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪਿੰਡ ਪੱਧਰ ਤੇ ਗਤੀਵਿਧੀਆਂ ਕਰਨ ਅਤੇ  ਲੋਕਾਂ ਨੂੰ ਇਸ ਸਬੰਧੀ ਦੱਸਿਆ ਜਾਵੇ ਕਿ ਉਹ ਇੱਕ ਦੂਜੇ ਨਾਲ ਹੱਥ ਨਾ ਮਿਲਾਉਣ ਅਤੇ ਗਲੇ ਮਿਲਣ ਤੋਂ ਪਰਹੇਜ਼ ਕਰਨ ਕਿਸੇ ਨੂੰ ਖਾਸੀ ਜਾਂ ਜ਼ੁਕਾਮ ਹੈ ਤਾਂ ਉਹ ਖੰਘਦੇ , ਛਿੱਕਦੇ ਸਮੇਂ ਮੂੰਹ ਅੱਗੇ ਰੁਮਾਲ ਰੱਖਣ ਖੰਘ ਜ਼ੁਕਾਮ ਦੇ ਮ ੀਜ਼ ਕਿਸੇ ਵੀ ਜਨਤਕ ਸਥਾਨ ਤੇ ਜਾਣ ਤੋਂ ਪ੍ਰੇਜ਼ ਕਰਨ ਉਨ੍ਹਾਂ ਕਿਹਾ ਕਿਸਿਹਤ ਵਿਭਾਗ ਉਨ੍ਹਾਂ ਲੋਕਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਜੋ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਚੀਨ ਜਾਂ ਹੋਰ ਅਜਿਹੇ ਦੇਸ਼ਾਂ ਤੋਂ ਭਾਰਤ ਆਏ ਹਨ ਇਸ ਮੌਕੇ ਪਲਵਿੰਦਰ ਸਿੰਘ ਮਪਹਵ ਮ , ਗੁਰਵਿੰਦਰ ਕੌਰ ਏ ਐਨ ਐਮ  ,ਆਸਾ ਵਰਕਰ ਸਿਹਤ ਵਿਭਾਗ ਦੇ ਕਰਮਚਾਰੀ ਅਤੇ ਸਕੂਲ ਦੇ ਸਮੂਹ ਸਟਾਫ  ਹਾਜ਼ਰ ਸਨ ।
ਰਾਏਕੋਟ/ ਗੁਰਭਿੰਦਰ ਸਿੰਘ ਗੁਰੀ