ਕੋਰੋਨਾ ਵਾਇਰਸ ਨੂੰ ਲੈ ਕੇ ਡੀ.ਐਸ.ਪੀ. ਤਪਾ ਨੇ ਪੰਚਾਂ ਸਰਪੰਚਾਂ, ਅਤੇ ਭਦੌੜ ਦੇ ਸਮੂਹ ਐਮ.ਸੀਜ਼ ਨਾਲ ਮੀਟਿੰਗ ਕੀਤੀ

0
105

ਭਦੌੜ 27 ਮਾਰਚ (ਵਿਜੈ ਜਿੰਦਲ) ਕੋਰੋਨਾ ਵਾਇਰਸ ਨੂੰ ਲੈ ਕੇ ਡੀ.ਐਸ.ਪੀ. ਤਪਾ ਨੇ ਅੱਜ ਥਾਣਾ ਭਦੌੜ ਵਿਖੇ ਵੱਖ ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ, ਅਤੇ ਭਦੌੜ ਦੇ ਸਮੂਹ ਐਮ.ਸੀਜ਼ ਨਾਲ ਮੀਟਿੰਗ ਕੀਤੀ
ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ.ਐਸ.ਪੀ. ਤਪਾ ਰਵਿੰਦਰ ਸਿੰਘ ਰੰਧਾਵਾ ਨੇ ਪੰਚਾਂ ਸਰਪੰਚਾ ਤੇ ਅੈਮ.ਸੀਜ਼ ਨੂੰ ਕਿਹਾ ਕਿ ਤੁਹਾਨੂੰ ਜੇਕਰ ਕੋਈ ਵੀ ਸ਼ਹਿਰ ਵਿੱਚ ਜਾਂ ਫਿਰ ਪਿੰਡਾਂ ਅੰਦਰ ਕੋਈ ਵੀ ਦੁੱਖ ਤਕਲੀਫ ਆ ਰਹੀ ਹੈ ਤਾਂ ਤੁਸੀ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਮੈਂ ਇਸ ਸਬੰਧੀ ਆਪਣੇ ਉਚੱ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਕਰਵਾ ਦੇਵਾਂਗਾ। ਇਸ ਮੋਕੇ ਉਨ੍ਹਾ ਵੱਲੋਂ ਪੰਚਾਂ ਸਰਪੰਚਾਂ ਤੇ ਭਦੌੜ ਦੇ ਸਮੂਹ ਐਮਸੀਜ਼ ਨੂੰ ਪਾਸ ਵੀ ਬਣਾ ਕੇ ਦਿੱਤੇ ਕਿ ਜੇਕਰ ਤੁਹਾਨੂੰ ਕੋਈ ਲੋੜਵੰਦ ਗਰੀਬ ਪਰਿਵਾਰ ਲੱਗਦਾ ਹੈ ਤਾਂ ਤੁਸੀ ਉਸ ਨੂੰ ਖਾਣ ਪੀਣ ਵਾਲਾ ਰਾਸ਼ਨ ਮੁਹੱਈਆਂ ਕਰਵਾ ਸਕੋ। ਇਸ ਮੋਕੇ ਥਾਣਾ ਭਦੌੜ ਦੇ ਇੰਸਪੈਕਟਰ ਗੁਰਵੀਰ ਸਿੰਘ, 67 ਪੰਚਾਇਤਾਂ ਦੇ ਪ੍ਰਧਾਨ ਤਕਵਿੰਦਰ ਸਿੰਘ ਢਿੱਲੋਂ, ਨਗਰ ਕੋਸ਼ਲ ਭਦੌੜ ਦੇ ਪ੍ਰਧਾਨ ਨਾਹਰ ਸਿੰਘ ਅੋਲਖ, ਅਸ਼ੌਕ ਕੁਮਾਰ, ਜਸਵੀਰ ਸਿੰੰਘ ਧੰਮੀ, ਗੋਕਲ ਸਿੰਘ, ਪਰਮਜੀਤ ਸਿੰਘ ਪੰਮਾ ਐਮ.ਸੀਜ਼ ਤੋ ਇਲਾਵਾ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਹਾਜਿਰ ਸਨ।