Saturday, February 24, 2024
HomeNEWSPUNJABਕਿਸਾਨ ਘੋਲ ਦੇ ਸਹੀਦ ਮਾ ਯਸਪਾਲ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਜਥੇਬੰਦੀਆਂ...

ਕਿਸਾਨ ਘੋਲ ਦੇ ਸਹੀਦ ਮਾ ਯਸਪਾਲ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਜਥੇਬੰਦੀਆਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ

ਵੱਖ ਵੱਖ ਸੰਘਰਸਸੀਲ ਜਥੇਬੰਦੀਆਂ ਵੱਲੋਂ ਮ੍ਰਿਤਕ ਦੇਹ ਤੇ ਝੰਡੇ ਪਾ ਕੇ ਦਿੱਤੀ ਅੰਤਿਮ ਵਿਦਾਈ

ਮਹਿਲ ਕਲਾਂ 06 ਅਕਤੂਬਰ ( ਗੁਰਭਿੰਦਰ ਗੁਰੀ  ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਵਿਰੋਧ ‘ਚ 31 ਜਥੇਬੰਦੀਆਂ ਦੇ ਸੱਦੇ ਉੱਪਰ ਕਸਬਾ ਮਹਿਲ ਕਲਾਂ ਦੇ ਟੋਲ ਪਲਾਜੇ ਉੱਪਰ ਪੱਕਾ ਮੋਰਚਾ ਲਾਇਆ ਹੋਇਆ ਹੈ। ਕਿਸਾਨ ਘੋਲ ‘ਚ ਬੀਤੀ ਕੱਲ ਕਿਸਾਨ ਆਗੂ ਮਾ ਯਸਪਾਲ ਸਿੰਘ ਸ਼ਰੀਂਹਾਂ ਮਹਿਲ ਕਲਾਂ ਦੀ ਮੌਤ ਹੋ ਗਈ ਸੀ, ਜਿੱਥੇ ਜਥੇਬੰਦੀਆਂ ਵੱਲੋਂ ਪਰਿਵਾਰਿਕ ਮੈਂਬਰਾਂ ਦੀ ਸਹਿਮਤੀ ਨਾਲ ਅੰਤਿਮ ਸੰਸਕਾਰ ਕਸਬਾ ਮਹਿਲ ਕਲਾਂ ‘ਚ ਕੀਤਾ ਗਿਆ। ਇਸ ਮੌਕੇ ਸਹੀਦ ਯਸਪਾਲ ਸਿੰਘ ਮਹਿਲ ਕਲਾਂ ਦੀ ਮ੍ਰਿਤਕ ਦੇਹ ਉੱਪਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਮਹੀਪਾਲ ਬਠਿੰਡਾ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਰਨਲ ਸਕੱਤਰ ਮਾ ਮਲਕੀਤ ਸਿੰਘ ਵਜੀਦਕੇ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਤੋਂ ਇਲਾਵਾ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਪਾਰਟੀਆਂ ਦੇ ਝੰਡੇ ਪਾ ਕੇ ਸਲਾਮੀ ਦੇ ਕੇ ਮਾ ਯਸਪਾਲ ਸਿੰਘ ਮਹਿਲ ਕਲਾਂ ਦੀ ਮ੍ਰਿਤਕ ਦੇਹ ਨੂੰ ਘਰ ਤੋਂ ਇਨਕਲਾਬੀ ਨਾਹਰੇ ਲਾਉਂਦਿਆਂ ਸ਼ਮਸ਼ਾਨ ਘਾਟ ਵਿਖੇ ਲਿਆਂਦਾ ਗਿਆ ਅਤੇ ਨਮ ਅੱਖਾਂ ਨਾਲ ਵੱਖ ਵੱਖ ਜਥੇਬੰਦੀਆਂ, ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਤੇ ਮੋਹਤਵਰਾਂ ਦੀ ਹਾਜਰੀ ‘ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਮਹੀਪਾਲ ਬਠਿੰਡਾ ਨੇ ਕਿਹਾ ਕਿ ਕਿਸਾਨ ਘੋਲ ਦੇ ਸਹੀਦ ਸਾਥੀ ਮਾ ਯਸਪਾਲ ਸਿੰਘ ਸਰੀਹਾਂ ਨੇ ਹਮੇਸ਼ਾਂ ਹੀ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬਣ ਕੇ ਹਰ ਸੰਘਰਸ਼ ‘ਚ ਮੋਹਰੀ ਭੂਮਿਕਾ ਅਦਾ ਕੀਤੀ। ਉਨ੍ਹਾਂ ਨੇ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਣ ਤੋਂ ਬਾਅਦ ਜਮਹੂਰੀ ਕਿਸਾਨ ਸਭਾ ਦਾ ਸੂਬਾ ਸਕੱਤਰ ਅਤੇ ਆਰਐਮਪੀਆਈ ਦਾ ਸੂਬਾ ਕਮੇਟੀ ਦੇ ਅਹੁਦੇ ਤੇ ਹੁੰਦੇ ਹੋਇਆ ਖੱਬੀ ਪੱਖੀ ਧਿਰਾਂ ਨੂੰ ਪਸਾਰਨ ਤੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜੋੜਿਆ। ਜਿੱਥੇ ਉਹਨਾਂ ਦੀ ਸ਼ਹਾਦਤ ਨਾਲ ਪਰਿਵਾਰ ਤੇ ਸਮਾਜ ਨੂੰ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਓੁਥੇ ਖੱਬੀਆਂ ਧਿਰਾਂ ਦਾ ਮਹਿਬੂਬ ਨੇਤਾ ਹਮੇਸ਼ਾਂ ਲਈ ਦੂਰ ਹੋ ਗਿਆ। ਸਹੀਦ ਕਿਸਾਨ ਦੀ ਯਾਦਗਾਰ ਬਣਾਉਣ ਲਈ ਢੁੱਕਵੇ ਯਤਨ ਕੀਤੇ ਜਾਣਗੇ।

ਇਸ ਮੌਕੇ ਬੀਕੇਯੂ ਡਕੌਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਜਿਲ੍ਹਾ ਸੈਕਟਰੀ ਮਲਕੀਤ ਸਿੰਘ ਈਨਾ, ਬੀਕੇਯੂ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਅਤੇ ਗਗਨਦੀਪ ਸਹਿਜੜਾ ਨੇ ਕਿਹਾ ਕਿ ਪੰਜਾਬ ‘ਚੋ ਕਿਸਾਨ ਘੋਲ ਦੇ ਮਾ ਯਸਪਾਲ ਸਿੰਘ ਪਹਿਲੇ ਸਹੀਦ ਹਨ ਜੋ ਪਹਿਲੇ ਦਿਨ ਤੋਂ ਕਿਸਾਨਾਂ ਦੇ ਘੋਲ ‘ਚ ਡਟ ਕੇ ਜੁਟੇ ਹੋਏ ਸਨ। ਅੱਜ ਅਜਿਹੇ ਆਗੂ ਦੇ ਚਲੇ ਜਾਣ ਨਾਲ ਜਥੇਬੰਦੀਆਂ ਨੂੰ ਵੱਡਾ ਘਾਟਾ ਪਿਆ ਹੈ। ਇਸ ਮੌਕੇ ਜਮਹੂਰੀ ਕਿਸਾਨ ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਮਹਿਲ ਖੁਰਦ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸਕੱਤਰ ਕੁਲਵੰਤ ਰਾਏ ਪੰਡੋਰੀ, ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕੁੱਕੂ, ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਜਰਨਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ, ਸੀਪੀਆਈ ਦੇ ਆਗੂ ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਕਾਮਰੇਡ ਪ੍ਰੀਤਮ ਸਿੰਘ ਦਰਦੀ, ਸੀਪੀਆਈਐਮ ਦੇ ਕਾਮਰੇਡ ਸਰੂਪ ਚੰਦ ਬਰਨਾਲਾ, ਮਾ ਹਰਭਗਵਾਨ ਸਿੰਘ ਬਰਨਾਲਾ, ਕਾਮਰੇਡ ਹਰਨੇਕ ਸਿੰਘ ਹਮੀਦੀ, ਕਾਮਰੇਡ ਸੁਰਜੀਤ ਸਿੰਘ ਦਿਹੜ, ਕਾਮਰੇਡ ਗੁਰਦੇਵ ਸਿੰਘ ਸਹਿਜੜਾ,ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ, ਹਰਪ੍ਰੀਤ ਸਿੰਘ ਵਿਰਕ, ਕੁਲਵੀਰ ਸਿੰਘ ਖੇੜੀ, ਮੁਲਾਜਮ ਆਗੂ ਕਰਮਜੀਤ ਸਿੰਘ ਬੀਹਲਾ, ਸੁਰਿੰਦਰ ਸਰਮਾ ਰਾਏਸਰ, ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਸਰਬਜੀਤ ਸਿੰਘ ਸੰਭੂ, ਗੋਬਿੰਦਰ ਸਿੰਘ ਸਿੱਧੂ, ਵਰਿੰਦਰ ਸਿੰਘ ਟਿਵਾਵਾ, ਬਲਜਿੰਦਰ ਪ੍ਰਭੂ, ਮਾ ਰਜਿੰਦਰ ਕੁਮਾਰ ਮਹਿਲ ਕਲਾਂ, ਆੜ੍ਹਤੀਆ ਰਾਕੇਸ ਕੁਮਾਰ ਪਾਲੀ, ਸਰਬਜੀਤ ਸਿੰਘ ਮਹਿਲ ਕਲਾਂ, ਡਿਪਟੀ ਚੇਅਰਮੈਨ ਬੱਗਾ ਸਿੰਘ, ਪਟਵਾਰੀ ਨਰਿੰਦਰ ਸਿੰਘ, ਸਾਬਕਾ ਸਰਪੰਚ ਹਰਭੁਪਿੰਦਰਜੀਤ ਸਿੰਘ ਲਾਡੀ,ਨੰਬਰਦਾਰ ਗੁਰਮੁੱਖ ਸਿੰਘ ਹਮੀਦੀ, ਗੁਰਮੇਲ ਸਿੰਘ ਮਹਿਲ ਕਲਾਂ, ਨਛੱਤਰ ਸਿੰਘ ਸਿੱਧੂ,ਸਾਬਕਾ ਸਰਪੰਚ ਨਾਥ ਸਿੰਘ ਹਮੀਦੀ, ਗੁਰਦੀਪ ਸਿੰਘ ਸੋਢਾ, ਜਿਲ੍ਹਾ ਪ੍ਰੀਸਦ ਮੈਂਬਰ ਅਮਰਜੀਤ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਆਗੂ ਗੁਰਮੇਲ ਸਿੰਘ ਠੁੱਲੀਵਾਲ, ਸੁਰਿੰਦਰ ਕਾਲਾ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਕੁਰੜ, ਕਰਮਜੀਤ ਉੱਪਲ, ਨਛੱਤਰ ਸਿੰਘ ਕਲਕੱਤਾ, ਜਥੇਦਾਰ ਲਾਭ ਸਿੰਘ,  ਬਲਦੇਵ ਸਿੰਘ , ਹਰਬੰਸ ਸਿੰਘ ਬੈਨੀਪਾਲ, ਬਾਬਾ ਕਰਮ ਸਿੰਘ, ਮੰਗਤ ਸਿੰਘ ਸਿੱਧੂ, ਮਨੋਹਰ ਲਾਲ, ਰਜਿੰਦਰ ਸਿੰਘ ਵਜੀਦਕੇ ਹਾਜਰ ਸਨ।

RELATED ARTICLES

Most Popular

Recent Comments