Homefrom-the-writersਕਿਸਾਨੀ ਸ਼ੰਘਰਸ਼ ਦੇ ਪਹਿਲੇ ਸ਼ਹੀਦ ਕਾਮਰੇਡ ਯਸ਼ਪਾਲ, ਸਾਜਨ ਮੇਡੇ ਰਾਂਗਲੇ ਜਾਏ ਸੁੱਤੇ...

ਕਿਸਾਨੀ ਸ਼ੰਘਰਸ਼ ਦੇ ਪਹਿਲੇ ਸ਼ਹੀਦ ਕਾਮਰੇਡ ਯਸ਼ਪਾਲ, ਸਾਜਨ ਮੇਡੇ ਰਾਂਗਲੇ ਜਾਏ ਸੁੱਤੇ ਵਿਰਾਨ।     

ਸਾਡੇ ਸਤਿਕਾਰਯੋਗ ਕਾਮਰੇਡ ਮਾ ਯਸ਼ਪਾਲ ਸ਼ਰੀਹਾਂ ਮਹਿਲ ਕਲਾਂ ਦੋ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਵਿੱਢੇ ਸੰਘਰਸ਼  ਦੌਰਾਨ ਲੁਧਿਆਣਾ-ਬਠਿੰਡਾ ਨੈਸ਼ਨਲ ਹਾਈਵੇ ਤੇ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਲੱਗੇ ਧਰਨੇ ਨੂੰ ਸੰਬੋਧਨ ਕਰਦੇ ਹੋਏ 5-10-2020 ਨੂੰ ਸ਼ਹੀਦੀ ਜਾਮ ਪੀ ਗਏ। ਮਾ ਯਸ਼ਪਾਲ ਸ਼ਰੀਹਾਂ ਨੇ ਆਪਣਾ ਸਾਰਾ ਜੀਵਨ ਦੱਬੇ-ਕੁਚਲੇ

ਲੋਕਾਂ ਦੀ ਸੇਵਾ ਦੇ ਲੇਖੇ ਲਾ ਦਿੱਤਾ । ਮਾ ਯਸ਼ਪਾਲ ਸ਼ਰੀਹਾਂ ਦਾ ਜਨਮ ਮਹਿਲ ਕਲਾਂ ਦੀ ਧਰਤੀ ਤੇ  ਪਿਤਾ ਸਾਵਣ ਰਾਮ ਤੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਆਪਣੀ ਜ਼ਿੰਦਗੀ ਦਾ ਪਹਿਲਾ ਸਾਹ 14-06-1952ਨੂੰ ਲਿਆ। ਇਹ ਦੋ ਭਰਾ ਹਨ ।ਪ੍ਰੇਮ ਸ਼ੰਕਰ ਆਪ ਦੇ ਵੱਡੇ ਭਰਾ ਹਨ।ਮੁੱਢਲੀ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਤੋਂ ਪ੍ਰਾਪਤ ਕਰਨ ਉਪਰੰਤ ਉਚੇਰੀ ਸਿੱਖਿਆ ਬੀ ਐੱਸ ਸੀ , ਐੱਸ ਡੀ ਕਾਲਜ ਬਰਨਾਲਾ ਤੋਂ ਪ੍ਰਾਪਤ ਕੀਤੀ।ਡਬਲ ਐੱਮ ਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ।ਬੀ ਐੱਡ ,ਡੀਐੱਮ ਕਾਲਜ ਮੋਗਾ ਤੋਂ ਪ੍ਰਾਪਤ ਕਰਨ ਉਪਰੰਤ 1974 ਵਿੱਚ ਬਤੌਰ ਸਾਇੰਸ ਅਧਿਆਪਕ ਸਰਕਾਰੀ ਹਾਈ ਸਕੂਲ ਮਹਿਲ ਕਲਾਂ ਵਿਖੇ ਨਿਯੁਕਤ ਹੋਕੇ ਇਹ ਸਾਬਤ ਕਰ ਦਿੱਤਾ ਕਿ ਇੱਕ ਗਰੀਬ ਪਰਿਵਾਰ ਦਾ ਬੱਚਾ ਵੀ ਬੁਲੰਦੀਆਂ ਨੂੰ ਛੂਹ ਸਕਦਾ ਹੈ। 1976 ਵਿੱਚ ਇਹਨਾਂ ਦਾ ਵਿਆਹ ਧਨੋਲਾ ਨਿਵਾਸੀ ਸ੍ਰੀ ਰਾਮ ਸਿੰਘ ਸ਼ਰਮਾ ਦੀ ਸਪੁੱਤਰੀ ਰਾਜ ਦੁਲਾਰੀ ਨਾਲ ਹੋਇਆ ।ਰਾਜ ਦੁਲਾਰੀ ਵੀ ਪੇਸ਼ੇ ਵਜੋਂ ਅਧਿਆਪਕ ਸਨ। ਇਹਨਾਂ ਦੇ ਘਰ ਇੱਕ ਪੁੱਤਰ ਤੇ ਦੋ ਧੀਆਂ ਨੇ ਜਨਮ ਲਿਆ। 02-06-2008 ਵਿੱਚ ਪੁੱਤਰ ਦੀ ਹੋਈ ਬੇਵਕਤੀ ਮੌਤ ਨੇ ਇਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਪਰ ਇਹ ਸਦਮਾ ਵੀ ਉਹਨਾਂ ਨੂੰ ਲੋਕ ਸੇਵਾ ਕਰਨ ਤੋਂ ਰੋਕ ਨਾ ਸਕਿਆ।ਕੁਝ ਸਮਾਂ ਕੁਰੜ ਸਕੂਲ ਵਿੱਚ ਪੜ੍ਹਾਉਣ ਉਪਰੰਤ , ਸੀਨੀਅਰ ਸੈਕੰਡਰੀ ਸਕੂਲ ਦੁੱਧਾਹੂਰ ਵਿਖੇ ਲੰਮਾ ਸਮਾਂ ਪੜ੍ਹਾਇਆ। ਇਸ ਮਗਰੋਂ ਪਦ-ਉਨੱਤ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਬਤੌਰ ਲੈਕਚਰਾਰ 2010 ਨੂੰ ਸੇਵਾ ਮੁਕਤ ਹੋਏ। ਅੱਜ ਇਨ੍ਹਾਂ ਵੱਲੋਂ ਪੜ੍ਹਾਏ ਵਿਦਿਆਰਥੀ ਦੁਨੀਆਂ ਦੇ ਕੋਨੇ-ਕੋਨੇ ਵਿੱਚ ਉੱਚੇ ਅਹੁਦਿਆਂ ਤੇ ਬਿਰਾਜਮਾਨ ਹਨ।ਮਾ ਯਸ਼ਪਾਲ ਆਪਣੇ ਜੀਵਨ ਦੌਰਾਨ ਮਾਰਕਸੀ- ਚਿੰਤਨਧਾਰਾ ਧਾਰਨੀ ਸਨ। ਉਹ ਕਾਮਰੇਡ ਹਰਕਿ੍ਸ਼ਨ ਸੁਰਜੀਤ ਤੋਂ ਪ੍ਰਭਾਵਿਤ ਹੋ ਕੇ ਕਮਿਉਨਿਸਟ ਲਹਿਰ ਦੇ ਨਾਲ ਜੁੜ ਗਏ। ਆਪਣੇ ਜੀਵਨ ਕਾਲ ਦੌਰਾਨ ਜਿੱਥੇ ਉਹਨਾਂ ਨੇ ਪੰਜਾਬ ਸਟੂਡੈਂਟਸ ਯੂਨੀਅਨ ਰੰਧਾਵਾ ਗੁੱਰਪ ਵਿੱਚ ਇੱਕ ਸਿਰਕੱਢ ਲੀਡਰ ਵਜੋਂ ਕੰਮ ਕੀਤਾ। ਉੱਥੇ ਹੀ 1978 ਵਿੱਚ ਬੇਰੁਜ਼ਗਾਰ ਅਧਿਆਪਕ ਯੂਨੀਅਨ  ਵਿੱਚ ਵੀ ਇੱਕ ਸੂਝਵਾਨ ਆਗੂ  ਵਜੋਂ ਕੰਮ ਕਰਦੇ ਹੋਏ ਕੁਝ ਸਮਾਂ ਜੇਲ੍ਹ ਵੀ ਕੱਟੀ। ਕਾਮਰੇਡ ਯਸ਼ਪਾਲ ਸ਼ਰੀਹਾਂ ਦੀ ਯਾਦ ਸਾਨੂੰ ਸਦੀਵੀਂ ਆਉਂਦੀ ਰਹੇਗੀ। ਉਹਨਾਂ ਦੀ ਸ਼ਖ਼ਸੀਅਤ ਦੀਆਂ ਅਨੇਕਾਂ ਪਰਤਾਂ ਹਨ। ਇਹਨਾਂ ਪਰਤਾਂ ਨੂੰ ਜਦੋਂ ਅਸੀਂ ਨੇੜੇ ਹੋ ਕੇ ਦੇਖਦੇ ਹਾਂ ਤਾਂ ਸਾਡਾ ਮਨ ਭਰ ਆਉਂਦਾ ਹੈ। ਉਹ ਜ਼ਿਦੰਗੀ ਦੇ ਆਖਰੀ ਸਾਹਾਂ ਤੱਕ ਸਾਡੇ ਅੰਗ-ਸੰਗ ਰਹਿਣਗੇ। ਉਹਨਾਂ ਦਾ ਵਿਛੋੜਾ ਸਾਨੂੰ ਹਮੇਸ਼ਾ ਰਲੌਦਾ ਰਹੇਗਾ। ਕਾਮਰੇਡ ਯਸ਼ਪਾਲ ਸ਼ਰੀਹਾਂ ਹਮੇਸ਼ਾ ਗਰੀਬਾਂ ਦਾ ਮਸੀਹਾ ਬਣ ਕੇ ਜਿਉਂਦੇ ਸਨ। ਉਹ ਲੋਕ ਕਵੀ ਸੰਤ ਰਾਮ ਉਦਾਸੀ ਦੇ ਕਥਨ ਅਨੁਸਾਰ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੇ ਲ਼ਹੂ ਦਾ ਕੇਸਰ ਰੇਤੇ ਚ ਨਾ ਰਲਾਇਓ। ਅਲਵਿਦਾ

ਗੁਰਭਿੰਦਰ ਸਿੰਘ ਗੁਰੀ

Must Read

spot_img
%d bloggers like this: