ਓਵਰ ਸੈਵਨ ਸੀਜ਼ ਭਦੌੜ ਦੇ ਵਿਦਿਆਰਥੀ ਨੇ 6.5 ਬੈਂਡ ਹਾਸਲ ਕੀਤੇ।

0
241

ਓਵਰ ਸੈਵਨ ਸੀਜ਼ ਭਦੌੜ ਦੇ ਵਿਦਿਆਰਥੀ ਨੇ 6.5 ਬੈਂਡ ਹਾਸਲ ਕੀਤੇ।
ਭਦੌੜ 2 ਸਤੰਬਰ ( ਰਜਿੰਦਰ ਬੱਤਾ ਵਿਨੋਦ ਕਲਸੀ ) ਪਿਛਲੇ ਲੰਮੇ ਸਮੇਂ ਤੋਂ ਤਿੰਨ ਕੋਨੀ ਭਦੌੜ ਵਿਖੇ ਚੱਲ ਰਹੀ ਓਵਰ ਸੈਵਨ ਸੀਜ਼ ਸੰਸਥਾਂ ਦੇ ਵਿਦਿਆਰਥੀ ਆਏ ਦਿਨ ਆਈਲੈਟਸ ਵਿਚੋਂ ਚੰਗੇ ਬੈਂਡ ਪ੍ਰਾਪਤ ਕਰਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੇ ਹਨ।
ਡਾਇਰੈਕਟਰ ਮੋਹਿਤਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਿਹਨਤੀ ਅਤੇ ਤਜਰਬੇਕਾਰ ਸਟਾਫ਼ ਦੀ ਬਦੌਲਤ ਵਿਦਿਆਰਥੀ ਰਾਜਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਰਾਮਗੜ ਨੇ ਰੀਡਿੰਗ ਚੋਂ 6.5 ਅਤੇ ਲਿਸਨਿੰਗ ਵਿਚੋਂ 7.5 ਬੈਂਡ ਅਤੇ ਓਵਰਆਲ 7.5 ਬੈਂਡ ਹਾਸਲ ਕਰਕੇ ਆਪਣੀ ਸੰਸਥਾਂ ਦਾ ਨਾਮ ਰੋਸ਼ਨ ਕੀਤਾ ਹੈ। ਮੈਨੇਜ਼ਰ ਸੰਦੀਪ ਸਿੰਘ ਚਹਿਲ ਨੇ ਵਿਦਿਆਰਥੀ ਰਾਜਵਿੰਦਰ ਸਿੰਘ ਨੂੰ ਆਈਲੈਟਸ ਦੇ ਸਰਟੀਫਿਕੇਟ ਦੀ ਕਾਪੀ ਸੌਂਪਦਿਆ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਦੱਸਿਆ ਕਿ ਸੈਂਟਰ ਵਲੋਂ ਕਮਜੋਰ ਬੱਚਿਆਂ ਲਈ ਐਸਟਰਾਂ ਜਮਾਤਾਂ ਲਗਾਈਆਂ ਜਾਂਦੀਆਂ ਹਨ ਉਥੇ ਘਰ ਵਾਸਤੇ ਲੋੜੀਦਾ ਮਟੀਰੀਅਲ ਵੀ ਦਿੱਤਾ ਜਾਂਦਾ ਹੈ। ਇਸ ਮੌਕੇ ਮੈਡਮ ਗੁਰਦੀਪ ਕੌਰ ਧਾਲੀਵਾਲ, ਹਰਪ੍ਰੀਤ ਕੌਰ, ਲਵਪ੍ਰੀਤ ਕੌਰ, ਬੇਅੰਤ ਕੌਰ, ਜਸਨਦੀਪ ਕੌਰ, ਗਗਨਦੀਪ ਕੌਰ ਆਦਿ ਹਾਜ਼ਰ ਸਨ।
3-1-ਬੀਡੀਆਰਕੈਪ- ਕੈਪਸਨ- ਮੈਨੇਜ਼ਰ ਸੰਦੀਪ ਸਿੰਘ ਚਹਿਲ ਵਿਦਿਆਰਥੀ ਰਾਜਵਿੰ
ਦਰ ਸਿੰਘ ਨੂੰ ਸਰਟੀਫਿਕੇਟ ਦਿੰਦੇ ਹੋਏ। ਤਸਵੀਰ ਰਜਿੰਦਰ ਬੱਤਾ