Tuesday, April 23, 2024
HomeNEWSਏਐਸਆਈ ਨੇ ਕੀਤੀ ਆਤਮਹੱਤਿਆ, ਐਸਐਚਓ 'ਤੇ ਲਾਏ ਗੰਭੀਰ ਦੋਸ਼

ਏਐਸਆਈ ਨੇ ਕੀਤੀ ਆਤਮਹੱਤਿਆ, ਐਸਐਚਓ ‘ਤੇ ਲਾਏ ਗੰਭੀਰ ਦੋਸ਼

ਐਸਐਚਓ ਉੱਪਰ ਗਾਲਾਂ ਕੱਢਣ ਅਤੇ ਜ਼ਲੀਲ ਕਰਨ ਦੇ ਦੋਸ਼ ਲਗਾ ਕੇ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਨੇ ਆਤਮਹੱਤਿਆ ਕਰ ਲਈ।

ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਹਰਿਆਣਾ ਨਾਲ ਸੰਬੰਧਿਤ ਹੈ ਜਿੱਥੇ ਤਾਇਨਾਤ ਏਐਸਆਈ ਸਤੀਸ਼ ਕੁਮਾਰ ਨੇ ਇੰਸਪੈਕਟਰ ਉਂਕਾਰ ਸਿੰਘ ਐਸਐਚਓ ਥਾਣਾ ਟਾਂਡਾ ‘ਤੇ ਦੋਸ਼ ਲਗਾਉਂਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ‘ਤੇ ਜ਼ਿੰਮੇਵਾਰ ਦੱਸਿਆ ਗਿਆ ਹੈ। ਖ਼ੁਦਕੁਸ਼ੀ ਨੋਟ ਵਿੱਚ ਏਐਸਆਈ ਸਤੀਸ਼ ਕੁਮਾਰ ਨੇ ਲਿਖਿਆ ਕਿ ਮਿਤੀ 8 ਸਤੰਬਰ 2022 ਨੂੰ ਉਹ ਬਤੌਰ ਡਿਊਟੀ ਅਫ਼ਸਰ ਥਾਣਾ ਹਰਿਆਣਾ ਵਿਖੇ ਹਾਜ਼ਰ ਸੀ ਤਾਂ ਵਕਤ ਕਰੀਬ 2 ਵਜੇ ਰਾਤ ਨੂੰ ਇੰਸਪੈਕਟਰ ਉਂਕਾਰ ਸਿੰਘ ਚੈਕਿੰਗ ‘ਤੇ ਆਇਆ ਅਤੇ ਕੁਝ ਸਵਾਲ-ਜਵਾਬ ਕਰਨ ਤੋਂ ਬਾਅਦ ਉਸ ਦੀ ਬੇਇੱਜਤੀ ਕੀਤੀ, ਮਾਵਾਂ-ਭੈਣਾਂ ਦੀਆਂ ਗਾਲਾਂ ਕੱਢੀਆਂ ਅਤੇ ਉਸ ਨੂੰ ਰੱਜ ਕੇ ਜ਼ਲੀਲ ਕੀਤਾ ਪੰਤੂ ਫਿਰ ਵੀ ਰੋਜ਼ਨਾਮਚੇ ਵਿੱਚ ਇੰਸਪੈਕਟਰ ਉਂਕਾਰ ਸਿੰਘ ਨੇ ਉਸ ਦੇ ਖਿਲਾਫ਼ ਹੀ ਰਪਟ ਲਿਖਵਾਈ। ਇੰਸਪੈਕਟਰ ਉੱਕਾਰ ਸਿੰਘ ਵੱਲੋਂ ਸਤੀਸ਼ ਕੁਮਾਰ ਨਾਲ ਕੀਤੇ ਵਿਵਹਾਰ ਤੋਂ ਦੁਖ਼ੀ ਹੋ ਕੇ ਸਤੀਸ਼ ਕੁਮਾਰ ਨੇ ਆਤਮਹੱਤਿਆ ਵਰਗਾ ਕਦਮ ਚੁੱਕਿਆ ਜਿਸ ਬਾਰੇ ਖ਼ੁਦਕੁਸ਼ੀ ਨੋਟ ਵਿੱਚ ਸਪੱਸ਼ਟ ਲਿਖਿਆ ਹੈ। ਆਪਣੇ ਖ਼ੁਦਕੁਸ਼ੀ ਨੋਟ ਸਿੰਘ ਸਤੀਸ਼ ਕਮਾਰ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਸ ਉਕਾਰ ਸਿੰਘ ਦੇ ਮਾੜੇ ਵਿਵਹਾਰ ਤੋਂ ਤੰਗ ਆ ਕੇ ਇੱਕ ਪੁਲਿਸ ਮੁਲਾਜ਼ਮ ਨੇ ਗੋਲੀ ਮਾਰ ਕੇ ਆਤਮਹੱਤਿਆ ਕੀਤੀ ਸੀ। ਪੁਲਿਸ ਨੇ ਏਐਸਆਈ ਸਤੀਸ਼ ਕੁਮਾਰ ਦੀ ਲਾਸ਼ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES

Most Popular

Recent Comments