ਅਤਿ ਵੱਡਾ ਘੱਲੂਘਾਰਾ ਕੁਤਬਾ ਬਾਹਮਣੀਆਂ ਦੇ ਸ਼ਹੀਦਾਂ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

0
297
ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼ਹੀਦਾਂ ਦੀ ਯਾਦ ਚ ਬਣਨ ਵਾਲੀ ਯਾਦਗਾਰ ਲਈ ਪੰਜ ਲੱਖ ਰੁਪਏ ਭੇਜਣ ਦਾ ਐਲਾਨ
ਮਹਿਲ ਕਲਾਂ-9ਫਰਵਰੀ,(ਗੁਰਭਿੰਦਰ ਗੁਰੀ) -ਇੱਥੋਂ ਨਜਦੀਕੀ  ਪਿੰਡ ਕੁਤਬਾ ਬਾਹਮਣੀਆਂ ਸਥਿੱਤ ਗੁਰਦੁਆਰਾ ਅਤਿ ਵੱਡਾ ਘੱਲੂਘਾਰਾ ਸਾਹਿਬ ਵਿਖੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ 35 ਹਜ਼ਾਰ ਸਿੰਘ ਸਿੰਘਣੀਆਂ ਅਤੇ ਭੁਚੰਗੀਆਂ ਦੀ ਯਾਦ ਚ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਵੱਖ ਵੱਖ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ । ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖ ਕੌਮ ਦੇ ਜੋ ਵੀ ਯੋਧੇ ਹੋਏ ਹਨ, ਇਨ੍ਹਾਂ ਦੀਆਂ  ਕੁਰਬਾਨੀਆਂ ਕਾਰਨ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ।ਇਸ ਲਈ ਸ਼੍ਰੋਮਣੀ ਕਮੇਟੀ ਇਨ੍ਹਾਂ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਪ੍ਰਤੀ ਵਚਨ ਵੱਧ ਹੈ । ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਸ਼੍ਰੋਮਣੀ ਕਮੇਟੀ ਤੇ ਬਹੁਤ ਸਾਰੇ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾਏ ਜਾਂਦੇ ਹਨ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਬਹੁਤ ਜ਼ਿਆਦਾ ਹੈ, ਪਰ ਅਸਲੀਅਤ ਵਿੱਚ ਸ਼੍ਰੋਮਣੀ ਕਮੇਟੀ ਦਾ ਬਜਟ ਲੁਧਿਆਣਾ ਦੀ ਇੱਕ ਕਾਰਪੋਰੇਸ਼ਨ ਤੋਂ ਵੀ ਘੱਟ ਹੈ ।ਜਿਸ ਨਾਲ ਅਸੀਂ 125 ਦੇ ਕਰੀਬ ਸਕੂਲ ਤੇ ਕਾਲਜ , ਹਸਪਤਾਲ
 ,ਗਰੀਬਾਂ ਦੀ ਮਦਦ ,ਲੋੜਵੰਦ ਬੱਚਿਆਂ ਦੀ ਫੀਸ ,ਭਾਰਤ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਸਿੱਖਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹਾਂ ਕਿਉਂਕਿ ਉਹ ਸਿੱਖ ਸਾਡੀ ਕੌਮ ਦਾ ਹਿੱਸਾ ਹਨ । ਉਨ੍ਹਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ,ਇਸ ਲਈ ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਜਦੋਂ ਕੋਈ ਆਫਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਮਦਦ ਲਈ ਸ਼੍ਰੋਮਣੀ ਕਮੇਟੀ ਹੀ ਪੁੱਜਦੀ ਹੈ ।ਪਰ ਫਿਰ ਵੀ ਕੁਝ ਲੋਕ ਸੋਸ਼ਲ ਮੀਡੀਆ ਤੇ ਬੇਬੁਨਿਆਦ ਸ਼੍ਰੋਮਣੀ ਕਮੇਟੀ ਨੂੰ ਭੰਡਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹੀ ਇੱਕ ਅਜਿਹੀ ਸੰਸਥਾ ਹੈ ,ਜੋ ਹਰ ਮਹੀਨੇ ਆਪਣਾ ਪੂਰੇ ਹਿਸਾਬ ਕਿਤਾਬ ਦਾ ਗਜ਼ਟ ਛਾਪਦੀ ਹੈ ਅਤੇ ਸਰਕਾਰ ਇਸ ਦਾ ਆਡਿਟ ਕਰਦੀ ਹੈ,ਪਰ  ਵਿਰੋਧੀ ਜਾਣ ਬੁੱਝ ਕੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਦੇ ਹਨ । ਅਖੀਰ ਵਿੱਚ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਗੁਰਦੁਆਰਾ ਸਾਹਿਬ ਵਿਖੇ ਬਣਨ ਵਾਲੀ ਯਾਦਗਾਰ ਲਈ ਪੰਜ ਲੱਖ ਰੁਪਏ ਸ਼੍ਰੋਮਣੀ ਕਮੇਟੀ ਤਰਫੋਂ ਜਲਦ ਭੇਜਣ ਦਾ ਐਲਾਨ ਕੀਤਾ । ਕਿ ਅੱਜ ਅਸੀਂ ਉਸ ਧਰਤੀ ਤੇ ਹਾਜ਼ਰੀ ਭਰ ਰਹੇ ਹਾਂ,  ਜਿਸ ਧਰਤੀ ਤੇ ਸਿੱਖ ਕੌਮ ਦਾ ਸਭ ਤੋਂ ਵੱਡਾ ਅਤਿ ਵੱਡਾ ਘੱਲੂਘਾਰਾ ਵਾਪਰਿਆ ਹੈ ,ਕਿਉਂਕਿ ਇਸ ਧਰਤੀ ਤੇ ਸਿੰਘ ਸਿੰਘਣੀਆਂਤੇ ਭੁਚੰਗੀਆਂ ਨੇ ਵੱਡੀ ਸ਼ਹਾਦਤ ਦਿੱਤੀ ਹੈ । ਇਸ ਲਈ ਸਾਨੂੰ ਇਨ੍ਹਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੁਝ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ।ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ, ਬੁੱਧਜੀਵੀ ਆਗੂ ਮਾ ਹਰਬੰਸ ਸਿੰਘ ਸ਼ੇਰਪੁਰ, ਅਕਾਲੀ ਆਗੂ ਰਿੰਕਾ ਕੁਤਬਾ -ਬਾਹਮਣੀਆਂ, ਅਕਾਲੀ ਦਲ ਦੇ ਡੈਲੀਗੇਟ ਪ੍ਰਿਤਪਾਲ ਸਿੰਘ ਛੀਨੀਵਾਲ, ਸੀਨੀਅਰ ਅਕਾਲੀ ਆਗੂ ਅਮਨਦੀਪ ਸਿੰਘ  ਕਾਂਝਲਾ ਨੇ ਕਿਹਾ ਕੇ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੁੰਦੇ ਹਨ, ਇਸ ਲਈ ਸਾਨੂੰ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ ।ਇਸ ਮੌਕੇ ਅਕਾਲੀ ਆਗੂ ਬਚਿੱਤਰ ਸਿੰਘ ਰਾਏਸਰ ,ਗੁਰਮੇਲ ਸਿੰਘ ਨਿਹਾਲੂਵਾਲ, ਬਾਬਾ ਹਰਪਿੰਦਰ ਸਿੰਘ ਭਿੰਦਾ ਕਾਰ ਸੇਵਾ ਵਾਲੇ, ਜਸਵਿੰਦਰ ਸਿੰਘ ਦੀਦਾਰਗੜ੍ਹ ,ਬਲਦੇਵ ਸਿੰਘ ਗਾਗੇਵਾਲ ,ਸੋਖੀ ਟੱਲੇਵਾਲ ,ਗੁਰਦੀਪ ਸਿੰਘ ਟਿਵਾਣਾ,ਹਰਮਨ ਟਿਵਾਣਾ, ਬਲਰਾਜ ਸਿੰਘ ਕਾਕਾ ਟੱਲੇਵਾਲ ,ਦਰਸ਼ਨਸਿੰਘ ਰਾਣੂੰ ਹਮੀਦੀ, ਬਲਵੰਤ ਸਿੰਘ ਛੀਨੀਵਾਲ, ਢਾਡੀ ਨਾਥ ਸਿੰਘ ਹਮੀਦੀ, ਗੁਰਮੇਲ ਸਿੰਘ ਨਿਹਾਲੂਵਾਲ ,ਮੁਕੰਦ ਸਿੰਘ ਕੁਤਬਾ, ਸਿਆਸੀ ਸਕੱਤਰ ਬਾਬਾ ਘੁੰਨਸ ਜਸਵਿੰਦਰ ਸਿੰਘ ਲੱਧੜ,ਗੋਗੀ ਹਰਦਾਸਪੁਰਾ ਆਦਿ ਹਾਜ਼ਰ ਸਨ । ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ  ਪ੍ਰਧਾਨ ਜੋਗਿੰਦਰ ਸਿੰਘ, ਮੀਤ ਪ੍ਰਧਾਨ ਮੁਕੰਦ ਸਿੰਘ, ਸੈਕਟਰੀ ਜਗਜੀਤ ਸਿੰਘ, ਖਜ਼ਾਨਚੀ ਭੁਪਿੰਦਰ ਸਿੰਘ ,ਕਮੇਟੀ ਮੈਂਬਰ ਬਲਵਿੰਦਰ ਸਿੰਘ ਰੰਧਾਵਾ ,ਅਜੀਤ ਸਿੰਘ ਰਾਏ ,ਵਿਸਾਖਾ ਸਿੰਘ, ਗੁਰਚਰਨ ਸਿੰਘ ਰਾਏ ,ਸੁਖਦੇਵ ਸਿੰਘ ਬਾਠ, ਕੁਲਵਿੰਦਰ ਸਿੰਘ ਆਦਿ ਨੇ ਆਏ ਹੋਏ ਆਗੂਆਂ ਦਾ ਸਿਰਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ।